ਅਜਬ ਗਜਬਖਬਰਾਂ

“ਨੂਰਜਹਾਂ” ਦਾ ਭਾਰ ਚਾਰ ਕਿੱਲੋੰ ਤੋਂ ਵਧ ਸਕਦੈ!

ਹੈਰਾਨ ਹੋਵੋਗੇ ਕਿ ਕੌਣ ਹੈ ਨੂਰਜਹਾਂ, ਜੀਹਦੇ ਭਾਰ ਦੀ ਗੱਲ ਹੋ ਰਹੀ ਹੈ, ਇਹ ਹੈ ਅੰਬਾਂ ਦੀ ਮਲਿਕਾ …। ਅੰਬਾਂ ਦੀ ਇਹ ਕਿਸਮ ਆਪਣੇ ਭਾਰੀ ਭਰਕਮ ਫ਼ਲਾਂ ਕਾਰਨ “ਅੰਬਾਂ ਦੀ ਮਲਿਕਾ” ਵਜੋਂ ਮਸ਼ਹੂਰ ਹੈ, ਜਿਸ ਇਕ ਫਲ ਦਾ ਭਾਰ ਚਾਰ ਕਿਲੋਗ੍ਰਾਮ ਤੋਂ ਵਧ ਹੋ ਸਕਦਾ ਹੈ | ਅਫ਼ਗ਼ਾਨ ਮੂਲ ਦੇ ਮੰਨੇ ਜਾਂਦੇ ਅੰਬਾਂ ਦੀ ਨਸਲ ਨੂਰਜਹਾਂ ਦੇ ਕੁੱਝ ਦਰੱਖ਼ਤ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲੇ ਦੇ ਕੱਟੀਵਾੜਾ ਖੇਤਰ ਵਿਚ ਮਿਲਦੇ ਹਨ | ਇਹ ਇਲਾਕਾ ਗੁਜਰਾਤ ਨਾਲ ਲਗਦਾ ਹੈ | ਇੰਦੌਰ ਤੋਂ ਕਰੀਬ 250 ਕਿਲੋਮੀਟਰ ਦੂਰ ਕਾਠੀਵਾੜਾ ਦੇ ਅੰਬ ਉਤਪਾਦਕ ਸ਼ਿਵਰਾਜ ਸਿੰਘ ਜਾਧਵ ਨੇ ਪੀਟੀਆਈ ਨੂੰ  ਦਸਿਆ, Tਇਸ ਵਾਰ ਮੇਰੇ ਬਾਗ਼ ਵਿਚ ਨੂਰਜਹਾਂ ਅੰਬ ਦੇ ਤਿੰਨ ਦਰੱਖ਼ਤਾਂ ‘ਤੇ ਕੁਲ 250 ਫ਼ਲ ਲੱਗੇ ਹਨ | ਇਹ ਫ਼ਲ 15 ਜੂਨ ਤਕ ਵਿਕਰੀ ਲਈ ਤਿਆਰ ਹੋ ਜਾਣਗੇ ਅਤੇ ਇਕ ਫ਼ਲ ਦਾ ਵਧ ਤੋਂ ਵਧ ਭਾਰ ਚਾਰ ਕਿਲੋਗ੍ਰਾਮ ਤੋਂ ਵਧ ਹੋ ਸਕਦਾ ਹੈ |” ਹਾਲਾਂਕਿ ਉਨ੍ਹਾਂ ਦਸਿਆ ਕਿ ਇਸ ਵਾਰ ਮੌਸਮੀ ਤਬਦੀਲੀ ਦੇ ਮਾੜੇ ਪ੍ਰਭਾਵਾਂ ਕਾਰਨ ਨੂਰਜਹਾਂ ਦਾ ਫਲ ਝੜ ਗਿਆ ਸੀ।  ਪਿਛਲੇ ਸਾਲ ਨੂਰ ਜਹਾਂ ਦੇ ਇਕ ਫ਼ਲ ਦਾ ਔਸਤ ਵਜ਼ਨ 3.80 ਕਿਲੋ ਸੀ | ਜਾਧਵ ਨੇ ਦਸਿਆ ਕਿ ਕਾਠੀਆਵਾੜਾ ਨੇੜੇ ਸਥਿਤ ਗੁਜਰਾਤ ਦੇ ਕਈ ਸੌਕੀਨ ਨੂਰਜਹਾਂ ਅੰਬ ਦੇ ਫ਼ਲਾਂ ਦੀ ਐਡਵਾਂਸ ਬੁਕਿੰਗ ਲਈ ਹੁਣ ਤੋਂ ਹੀ ਫੋਨ ‘ਤੇ ਪੁਛਗਿਛ ਕਰ ਰਹੇ ਹਨ, ਜਦੋਂ ਕਿ ਇਨ੍ਹਾਂ ਦੇ ਪਕਣ ਅਤੇ ਵਿਕਰੀ ਲਈ ਤਿਆਰ ਹੋਣ ‘ਚ ਕਰੀਬ ਡੇਢ ਮਹੀਨੇ ਦਾ ਸਮਾਂ ਬਾਕੀ ਹੈ | ਜਾਧਵ ਨੇ ਦਸਿਆ ਕਿ ਇਸ ਵਾਰ ਉਹ ਨੂਰ ਜਹਾਂ ਦਾ ਇਕ ਅੰਬ 1000 ਤੋਂ 2000 ਰੁਪਏ ਵਿਚ ਵੇਚਣਾ ਚਾਹੁੰਦੇ ਹਨ, ਜਦੋਂ ਕਿ ਪਿਛਲੇ ਸਾਲ ਇਕ ਫ਼ਲ ਦੀ ਕੀਮਤ 500 ਤੋਂ 1500 ਰੁਪਏ ਤਕ ਸੀ | ਬਾਗ਼ਬਾਨੀ ਮਾਹਰਾਂ ਨੇ ਦਸਿਆ ਕਿ ਨੂਰਜਹਾਂ ਅੰਬ ਦੇ ਦਰਖ਼ਤਾਂ ‘ਤੇ ਆਮ ਤੌਰ ‘ਤੇ ਜਨਵਰੀ-ਫ਼ਰਵਰੀ ਤੋਂ ਫੁੱਲ ਲੱਗਦੇ ਹਨ ਅਤੇ ਇਸ ਦੇ ਫ਼ਲ ਜੂਨ ਦੇ ਪਹਿਲੇ ਪੰਦਰਵਾੜੇ ਤਕ ਵਿਕਰੀ ਲਈ ਤਿਆਰ ਹੋ ਜਾਂਦੇ ਹਨ | ਉਨ੍ਹਾਂ ਦਸਿਆ ਕਿ ਨੂਰਜਹਾਂ ਅੰਬ ਦੇ ਭਾਰੀ ਫ਼ਲ ਇਕ ਫੁੱਟ ਤਕ ਲੰਮੇ ਹੋ ਸਕਦੇ ਹਨ ਅਤੇ ਇਨ੍ਹਾਂ ਦੀ ਗੁਠਲੀ ਦਾ ਭਾਰ 150 ਤੋਂ 200 ਗ੍ਰਾਮ ਤਕ ਹੁੰਦਾ ਹੈ |

Comment here