ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨੂਪੁਰ ਦੇ ਕਤਲ ਦੀ ਸਾਜਿਸ਼ ਰਚ ਰਿਹਾ ਜੈਸ਼ ਜਿਹਾਦੀ ਗਿ੍ਫ਼ਤਾਰ

ਸਹਾਰਨਪੁਰ-ਉੱਤਰ ਪ੍ਰਦੇਸ਼ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਨੇ ਬੀਤੇ ਦਿਨੀਂ ਸਹਾਰਨਪੁਰ ਤੋਂ  ਜੈਸ਼-ਏ-ਮੁਹੰਮਦ ਦੇ  ਮੁਹੰਮਦ ਨਦੀਮ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਭਾਜਪਾ ਦੀ ਮੁਅੱਤਲ ਬੁਲਾਰਨ ਨੂਪਰ ਸ਼ਰਮਾ ਦੀ ਹੱਤਿਆ ਦੀ ਸਾਜਿਸ਼ ਰਚ ਰਿਹਾ ਸੀ । ਏ.ਡੀ.ਜੀ.ਪੀ. ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਮੁਹੰਮਦ ਨਦੀਮ (25) ਸਹਾਰਨਪੁਰ ਜ਼ਿਲ੍ਹੇ ਦੇ ਗਨਗੋਹ ਪੁਲਿਸ ਥਾਣੇ ਵਿਚ ਪੈਂਦੇ ਪਿੰਡ ਕੁੰਡਾ ਕਲਾਂ ਦਾ ਰਹਿਣ ਵਾਲਾ ਹੈ ।ਪੁਲਿਸ ਨੂੰ ਉਸ ਕੋਲੋਂ ਬਰਾਮਦ ਹੋਏ ਫੋਨ ਵਿਚੋਂ ਪਾਕਿਸਤਾਨ ਤੇ ਅਫਗਾਨ ਜਿਹਾਦੀਆਂ ਨਾਲ ਹੋਈ ‘ਚੈਟ ਤੇ ਵਾਇਸ ਮੈਸੇਜ’ ਵੀ ਮਿਲੇ ਹਨ । ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਉਹ ਜੈਸ਼ ਦੇ ਨਾਲ-ਨਾਲ ਜਿਹਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਨਾਲ ਵੀ ਜੁੜਿਆ ਹੋਇਆ ਹੈ ਅਤੇ ਪਾਕਿਸਤਾਨੀ ਤੇ ਅਫਗਾਨ ਅੱਤਵਾਦੀਆਂ ਦੇ ਸਿੱਧੇ ਸੰਪਰਕ ਸੀ | ਉਸ ਖ਼ਿਲਾਫ ਯੂ.ਏ.ਪੀ.ਏ. ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।

Comment here