ਸ਼੍ਰੀਨਗਰ – ਕਸ਼ਮੀਰ ਯੂਨੀਵਰਸਿਟੀ ਨੂੰ ਪਹਿਲੀ ਮਹਿਲਾ ਵਾਈਸ ਚਾਂਸਲਰ ਮਿਲੀ ਹੈ। ਇਹ ਮਾਣ ਮਿਲਿਆ ਹੈ ਨੀਲੋਫਰ ਖਾਨ ਨੂੰ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਯੂਨੀਵਰਸਿਟੀ ਦੇ ਚਾਂਸਲਰ ਹੋਣ ਦੇ ਨਾਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ। 30 ਸਾਲ ਤੋਂ ਵੱਧ ਅਧਿਆਪਨ ਦਾ ਤਜਰਬਾ ਰੱਖਣ ਵਾਲੀ ਪ੍ਰੋਫੈਸਰ ਨੀਲੋਫਰ ਖਾਨ ਨੂੰ ਵਾਈਸ-ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਖਾਨ ਵਰਤਮਾਨ ਵਿੱਚ ਗ੍ਰਹਿ ਵਿਗਿਆਨ ਵਿਭਾਗ ਵਿੱਚ ਪ੍ਰੋਫ਼ੈਸਰ ਵਜੋਂ ਸੇਵਾ ਨਿਭਾਅ ਰਹੇ ਹਨ। ਉਹ ਪ੍ਰੋਫੈਸਰ ਤਲਤ ਅਹਿਮਦ ਦੀ ਥਾਂ ਲਵੇਗੀ, ਜਿਨ੍ਹਾਂ ਨੇ ਅਗਸਤ 2018 ਵਿੱਚ ਵਾਈਸ-ਚਾਂਸਲਰ ਵਜੋਂ ਸੇਵਾ ਕਰਨੀ ਸ਼ੁਰੂ ਕੀਤੀ ਸੀ। ਪ੍ਰੋਫ਼ੈਸਰ ਅਹਿਮਦ ਦਾ ਉਪ ਕੁਲਪਤੀ ਵਜੋਂ ਦੂਜਾ ਕਾਰਜਕਾਲ ਖ਼ਤਮ ਹੋ ਗਿਆ ਹੈ। ਪ੍ਰੋਫੈਸਰ ਖਾਨ ਕੁਝ ਸਾਲ ਪਹਿਲਾਂ ਯੂਨੀਵਰਸਿਟੀ ਵਿੱਚ ਚਾਈਨਾ ਸਟੂਡੈਂਟ ਵੈਲਫੇਅਰ ਵਜੋਂ ਨਿਯੁਕਤ ਹੋਣ ਵਾਲੀ ਪਹਿਲੀ ਔਰਤ ਬਣੀ ਸੀ। ਉਨ੍ਹਾਂ ਨੂੰ ਤਿੰਨ ਸਾਲ ਦੀ ਮਿਆਦ ਲਈ ਉਪ ਕੁਲਪਤੀ ਨਿਯੁਕਤ ਕੀਤਾ ਗਿਆ ਹੈ। ਨੀਲੋਫਰ ਦੀ ਇਸ ਮਾਣਮੱਤੇ ਅਹੁਦੇ ਤੇ ਨਿਯੁਕਤੀ ਨਾਲ ਵਾਦੀ ਦੀਆਂ ਹੋਰ ਕੁੜੀਆਂ, ਔਰਤਾਂ ਨੂੰ ਵੀ ਬੁਲੰਦੀ ਛੂਹਣ ਲਈ ਹੌਸਲਾ ਮਿਲਿਆ ਹੈ।
ਨੀਲੋਫਰ ਕਸ਼ਮੀਰ ‘ਵਰਸਿਟੀ ਦੀ ਪਹਿਲੀ ਮਹਿਲਾ ਵੀਸੀ ਬਣੀ

Comment here