ਖਬਰਾਂਮਨੋਰੰਜਨ

ਨੀਰੂ ਬਾਜਵਾ 150 ਕਰੋੜ ਦੀ ਮਾਲਕਣ 

ਜਿਊਂਦੀ ਹੈ ”ਸ਼ਾਹੀ ਜ਼ਿੰਦਗੀ”, ਕੈਨੇਡਾ ‘ਚ ਆਲੀਸ਼ਾਨ ਬੰਗਲਾ ਤੇ ਲਗਜ਼ਰੀ ਕਾਰਾਂ

ਪੰਜਾਬੀ ਫ਼ਿਲਮੀ ਇੰਡਸਟਰੀ ਦੀ ਨਾਮੀ ਅਦਾਕਾਰਾ ਨੀਰੂ ਬਾਜਵਾ ਨੇ 26 ਅਗਸਤ ਨੂੰ ਆਪਣਾ 42ਵਾਂ ਬਰਥਡੇਅ ਸੈਲੀਬ੍ਰੇਟ ਕੀਤਾ ਹੈ। ਨੀਰੂ ਦਾ ਜਨਮ 26 ਅਗਸਤ 1980 ਨੂੰ ਕੈਨੇਡਾ ‘ਵਿਚ ਹੋਇਆ ਸੀ ਅਤੇ ਉਨ੍ਹਾਂ ਦਾ ਅਸਲੀ ਨਾਂ ਅਰਸ਼ਵੀਰ ਕੌਰ ਬਾਜਵਾ ਹੈ। ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਨੀਰੂ ਬਾਜਵਾ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਪੰਜਾਬੀ ਇੰਡਸਟਰੀ ਦੀ ਜਾਨ ਨੀਰੂ ਬਾਜਵਾ ਨੇ ਬਾਲੀਵੁੱਡ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਬਾਲੀਵੁੱਡ ਤੋਂ ਬਾਅਦ ਨੀਰੂ ਬਾਜਵਾ ਨੇ ਕਈ ਟੀ. ਵੀ. ਸ਼ੋਅਜ਼ ‘ਵਿਚ ਕੰਮ ਕੀਤਾ ਹੈ। ਟੀ. ਵੀ. ਸ਼ੋਅਜ਼ ‘ਵਿਚ ਆਪਣੀ ਵੱਖਰੀ ਪਛਾਣ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਵਿਚ ਪ੍ਰਵੇਸ਼ ਕੀਤਾ।ਮਿਹਨਤ ਤੇ ਟੈਲੇਂਟ ਦੇ ਦਮ ‘ਤੇ ਬਣੀ ਪੰਜਾਬੀ ਇੰਡਸਟਰੀ ਦੀ ਜਾਨ
42 ਸਾਲਾ ਨੀਰੂ ਬਾਜਵਾ ਦਾ ਵਿਆਹ ਹੈਰੀ ਜਵੰਧਾ ਨਾਲ ਹੋਇਆ ਹੈ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਹਨ। ਨੀਰੂ ਬਾਜਵਾ ਨੇ ਆਪਣੀ ਮਿਹਨਤ ਤੇ ਟੈਲੇਂਟ ਦੇ ਦਮ ‘ਤੇ ਫ਼ਿਲਮ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ। ਨੀਰੂ ਬਾਜਵਾ ਕੈਨੇਡਾ ਦੀ ਜੰਮਪਲ ਹੈ ਅਤੇ ਵਿਆਹ ਤੋਂ ਬਾਅਦ ਉਹ ਆਪਣੇ ਪਤੀ ਨਾਲ ਕੈਨੇਡਾ ‘ਵਿਚ ਹੀ ਰਹਿ ਰਹੀ ਹੈ।
ਨੀਰੂ ਬਾਜਵਾ ਨੂੰ ਬਚਪਨ ਤੋਂ ਹੀ ਅਦਾਕਾਰਾ ਬਣਨ ਦਾ ਸ਼ੌਕ ਸੀ। ਉਨ੍ਹਾਂ ਨੇ ਫ਼ਿਲਮ ‘ਮੈਂ ਸੋਲ੍ਹ ਬਰਸ ਕੀ’ ਨਾਲ ਅਦਾਕਾਰੀ ਦੀ ਦੁਨੀਆ ‘ਚ ਪ੍ਰਵੇਸ਼ ਕੀਤਾ ਅਤੇ ਅੱਜ ਉਹ ਪੰਜਾਬੀ ਸਿਨੇਮਾ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਦੀ ਸੂਚੀ’ ਵਿਚ ਸ਼ਾਮਲ ਹੈ।
ਨੀਰੂ ਬਾਜਵਾ ਦਾ ਭਾਰਤ ‘ਵਿਚ ਆਲੀਸ਼ਾਨ ਘਰ ਹੈ, ਪਰ  ਉਹ ਆਪਣੇ ਪਰਿਵਾਰ ਨਾਲ ਕੈਨੇਡਾ ‘ਵਿਚ ਸੈਟਲ ਹੈ। ਕੈਨੇਡਾ ਵਿਚ ਵੀ ਨੀਰੂ ਬਾਜਵਾ ਦਾ ਆਲੀਸ਼ਾਨ ਬੰਗਲਾ ਹੈ, ਜਿਸ ਦੀ ਕੀਮਤ ਕਰੋੜਾਂ ‘ਵਿਚ ਹੈ। ਨੀਰੂ ਬਾਜਵਾ ਨੂੰ ਮਹਿੰਗੀਆਂ ਕਾਰਾਂ ਦਾ ਕਾਫ਼ੀ ਸ਼ੌਕ ਹੈ। ਉਨ੍ਹਾਂ ਦੇ ਕਾਰ ਕਲੈਕਸ਼ਨ ‘ਵਿਚ ਮਰਸਡੀਜ਼, ਬੀ. ਐੱਮ. ਡਬਲਿਊ, ਰੇਂਜ ਰੋਵਰ ਵਰਗੀਆਂ ਮਹਿੰਗੀਆਂ ਕਾਰਾਂ ਹਨ।150 ਕਰੋੜ ਜਾਇਦਾਦ ਦੀ ਮਾਲਕਣ
ਨੀਰੂ ਬਾਜਵਾ ਦੀ ਨੈੱਟ ਵਰਥ ਯਾਨੀਕਿ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਇੱਕ ਰਿਪੋਰਟ ਮੁਤਾਬਕ, ਉਨ੍ਹਾਂ ਦੀ ਕੁੱਲ ਜਾਇਦਾਦ 20 ਮਿਲੀਅਨ ਡਾਲਰ ਯਾਨੀਕਿ 150 ਕਰੋੜ ਤੋਂ ਵੀ ਵੱਧ ਹੈ। ਰਿਪੋਰਟ ਮੁਤਾਬਕ, ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਦਾਕਾਰਾ ਹੈ। ਉਹ ਇੱਕ ਫ਼ਿਲਮ ਕਰਨ ਲਈ 70 ਲੱਖ ਫ਼ੀਸ ਚਾਰਜ ਕਰਦੀ ਹੈ। ਵੱਖ-ਵੱਖ ਗੀਤਾਂ ’ਵਿਚ ਡਾਂਸ ਕਰਨ ਲਈ ਵੀ ਉਸ ਦੀ ਫ਼ੀਸ ਬਾਕੀ ਅਦਾਕਾਰਾਂ ਨਾਲੋਂ ਕਾਫ਼ੀ ਜ਼ਿਆਦਾ ਹੈ।
ਦੱਸ ਦੇਈਏ ਕਿ ਨੀਰੂ ਬਾਜਵਾ ਦਾ ਨਾਂ ਲੰਮੇ ਸਮੇਂ ਤੋਂ ਵੈੱਬ ਸੀਰੀਜ਼ ਦੀ ਦੁਨੀਆ ’ਵਿਚ ਮਸ਼ਹੂਰ ਅਦਾਕਾਰ ਆਮਿਤ ਸਾਧ ਨਾਲ ਜੁੜਿਆ ਸੀ। ਦੱਸਿਆ ਜਾਂਦਾ ਹੈ ਕਿ ਦੋਵੇਂ 8 ਸਾਲਾਂ ਤੋਂ ਇਕ-ਦੂਜੇ ਨਾਲ ਰਿਲੇਸ਼ਨ ਵਿਚ ਰਹੇ ਸਨ। ਨੀਰੂ ਬਾਜਵਾ ਨੇ ਅਚਾਨਕ ਅਮਿਤ ਨਾਲ ਬ੍ਰੇਕਅੱਪ ਕਰ ਲਿਆ। ਇਸ ਤੋਂ ਬਾਅਦ ਅਦਾਕਾਰ ‘ਬਿੱਗ ਬੌਸ 1’ ਸ਼ੋਅ ਵਿਚ ਫੁੱਟ-ਫੁੱਟ ਕੇ ਰੋਣ ਲੱਗਾ ਸੀ। ਇਕ ਇੰਟਰਵਿਊ ਦੌਰਾਨ ਅਮਿਤ ਨੇ ਖ਼ੁਲਾਸਾ ਕੀਤਾ ਕਿ ਕਿਹਾ ਕਿ ਉਹ ਨੀਰੂ ਬਾਜਵਾ ਨੂੰ ਬਹੁਤ ਪਿਆਰ ਕਰਦਾ ਸੀ। ਉਹ ਨੀਰੂ ਨੂੰ ਆਪਣਾ ਪਿਆਰ ਸਮਝਦਾ ਸੀ ਅਤੇ ਉਸ ਦੇ ਜਾਣ ਤੋਂ ਬਾਅਦ ਜ਼ਿੰਦਗੀ ਨੂੰ ਫ਼ਿਰ ਤੋਂ ਸ਼ੁਰੂ ਕਰਨਾ ਪਿਆ ਸੀ।
ਨੀਰੂ ਬਾਜਵਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਫ਼ਿਲਮਾਂ ’ਵਿਚ ਆਪਣੀ ਵੱਖ਼ਰੀ ਪਛਾਣ ਬਣਾਈ । ਜਿਸ ਨੂੰ ਪੰਜਾਬ ’ਵਿਚ ਹੀ ਨਹੀਂ ਸਗੋਂ ਦੇਸ਼-ਵਿਦੇਸ਼ ’ਚ ਪ੍ਰਸ਼ੰਸਕ ਪਿਆਰ ਦਿੰਦੇ ਹਨ। ਅਦਾਕਾਰਾ ਨੇ ‘ਜਿੰਨੇ ਮੇਰਾ ਦਿਲ ਲੁੱਟਿਆ’, ‘ਮੇਲ ਕਰਾ ਦੇ ਰੱਬਾ’, ‘ਜੱਟ ਐਂਡ ਜੂਲੀਅਟ’, ‘ਜੱਟ ਐਂਡ ਜੂਲੀਅਟ 2’ ਅਤੇ ‘ਚੰਨੋ ਕਮਲੀ ਯਾਰ ਦੀ’ ਵਰਗੀਆਂ ਮਸ਼ਹੂਰ ਫ਼ਿਲਮਾਂ ਦਿੱਤੀਆਂ ਹਨ। ਜੋ ਬਾਕਸ ਆਫ਼ਿਸ ’ਤੇ ਕਾਫ਼ੀ ਹਿੱਟ ਹੋਈਆਂ।

Comment here