ਵਾਸ਼ਿੰਗਟਨ-ਜਨਤਕ ਨੀਤੀ ਵਿੱਚ ਮੁਹਾਰਤ ਰੱਖਣ ਵਾਲੀ ਭਾਰਤੀ-ਅਮਰੀਕੀ ਨੀਰਾ ਟੰਡਨ ਜਲਦੀ ਹੀ ਵ੍ਹਾਈਟ ਹਾਊਸ ਦੀ ਘਰੇਲੂ ਨੀਤੀ ਸਲਾਹਕਾਰ ਵਜੋਂ ਅਹੁਦਾ ਸੰਭਾਲਣ ਨੂੰ ਲੈ ਕੇ ‘ਉਤਸ਼ਾਹਿਤ’ ਹੈ। ਟੰਡਨ ਵ੍ਹਾਈਟ ਹਾਊਸ ਦੀ ਘਰੇਲੂ ਨੀਤੀ ਸਲਾਹਕਾਰ ਵਜੋਂ ਸੁਜ਼ੈਨ ਰਾਈਸ ਦੀ ਥਾਂ ਲਵੇਗੀ। ਟੰਡਨ (52) ਵ੍ਹਾਈਟ ਹਾਊਸ ‘ਚ ਇਸ ਪ੍ਰਭਾਵਸ਼ਾਲੀ ਅਹੁਦੇ ‘ਤੇ ਨਿਯੁਕਤ ਹੋਣ ਵਾਲੀ ਪਹਿਲੀ ਏਸ਼ੀਆਈ-ਅਮਰੀਕੀ ਨਾਗਰਿਕ ਹੈ। ਉਹ ਵਰਤਮਾਨ ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਦੀ ਸੀਨੀਅਰ ਸਲਾਹਕਾਰ ਅਤੇ ਸਟਾਫ ਸਕੱਤਰ ਹੈ। ਉਹ ਰਾਸ਼ਟਰਪਤੀ ਅਹੁਦੇ ਲਈ ਚੋਣ ਮੁਹਿੰਮ ਅਤੇ ਕਈ ਥਿੰਕ ਟੈਂਕਾਂ ਲਈ ਵੀ ਕੰਮ ਕਰ ਚੁੱਕੀ ਹੈ। ਟੰਡਨ ਨੇ ਬੁੱਧਵਾਰ ਨੂੰ ‘ਏ.ਏ.ਪੀ.ਆਈ ਵਿਕਟਰੀ ਫੰਡ’ ਵੱਲੋਂ ਆਯੋਜਿਤ ‘ਏ.ਏ.ਐੱਨਐਚਪੀ.ਆਈ. ਵੂਮੈਨਜ਼ ਸੈਲੀਬ੍ਰੇਸ਼ਨ’ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ, “ਮੈਂ ਵ੍ਹਾਈਟ ਹਾਊਸ ਵਿੱਚ ਆਪਣੀ ਨਵੀਂ ਭੂਮਿਕਾ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ, ਅਤੇ ਮੈਂ ਇੱਕ ਅਜਿਹੇ ਪ੍ਰਸ਼ਾਸਨ ਦਾ ਹਿੱਸਾ ਬਣ ਕੇ ਬਹੁਤ ਰੋਮਾਂਚਿਤ ਹਾਂ ਜਿਸ ਵਿੱਚ ਬਹੁਤ ਸਾਰੇ ਏ.ਏ.ਐੱਨਐਚਪੀ.ਆਈ. (ਏਸ਼ੀਅਨ ਅਮਰੀਕੀ, ਮੂਲ ਹਵਾਈ ਅਤੇ ਪ੍ਰਸ਼ਾਂਤ ਆਈਲੈਂਡ ਵਾਸੀ) ਨੇਤਾ ਹਨ, ਬਹੁਤ ਸਾਰੀਆਂ ਏ.ਏ.ਐੱਨਐਚਪੀ.ਆਈ. ਮਹਿਲਾ ਨੇਤਾਵਾਂ ਹਨ… ਬਹੁਤ ਸਾਰੇ ਨੇਤਾ ਹਨ ਜੋ ਸਾਡੇ ਭਾਈਚਾਰੇ ਦੀ ਵੱਡੀ ਵਿਭਿੰਨਤਾ ਦੀ ਨੁਮਾਇੰਦਗੀ ਕਰਦੇ ਹਨ।” ਟੰਡਨ ਨੇ ਓਬਾਮਾ ਅਤੇ ਕਲਿੰਟਨ ਦੋਵਾਂ ਪ੍ਰਸ਼ਾਸਨਾਂ ਵਿੱਚ ਕੰਮ ਕੀਤਾ ਹੈ।
ਨੀਰਾ ਟੰਡਨ ਵ੍ਹਾਈਟ ਹਾਊਸ ਘਰੇਲੂ ਨੀਤੀ ਦੀ ਸਲਾਹਕਾਰ ਨਿਯੁਕਤ

Comment here