ਖਬਰਾਂਖੇਡ ਖਿਡਾਰੀ

ਨੀਰਜ ਚੋਪੜਾ ਦੇ ਨੇਜ਼ੇ ਦਾ ਕਮਾਲ, ਸਿਖਰ ਤੇ ਰਿਹਾ ਭਾਰਤੀ ਗੱਭਰੂ

ਟੋਕੀਓ– ਟੋਕੀਓ ਓਲੰਪਿਕਸ ਵਿਚ ਅੱਜ 13 ਵੇਂ ਦਿਨ ਦੀ ਖੇਡ ਮੌਕੇ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਜੇਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਪੁਰਸ਼ਾ ਦੇ ਜੇਵਲਿਨ ਥ੍ਰੋ ਈਵੈਂਟ ਵਿਚ ਟਾਪ ‘ਤੇ ਰਹਿ ਕੇ ਕੁਆਲੀਫਿਕੇਸ਼ਨ ਰਾਊਂਡ ਪੂਰਾ ਕਰ ਲਿਆ। ਉਹ ਬੇਮਿਸਾਲ 86.65 ਦੇ ਨਾਲ ਟੇਬਲ ਦੇ ਟਾਪ ‘ਤੇ ਰਹੇ, ਪਰ ਹੁਣ ਫੋਕਸ ਪੁਰਸ਼ਾਂ ਦੇ ਜੇਵਲਿਨ ਥ੍ਰੋ ਈਵੈਂਟ ਵਿਚ ਯੋਗਤਾ ਦੇ ਗਰੁੱਪ ਬੀ ‘ਤੇ ਹੈ। ਨੀਰਜ ਚੋਪੜਾ ਨੇ ਭਾਰਤ ਲਈ ਪਹਿਲੀ ਵਾਰ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ ਅਤੇ ਇਸ ਵਾਰ ਟੋਕੀਓ ਓਲੰਪਿਕ ਦਲ ਵਿੱਚੋਂ ਇਕਲੌਤਾ ਖਿਡਾਰੀ ਹੈ ਜਿਸਨੇ ਟਾਪ ‘ਤੇ ਕੁਆਲੀਫਾਇੰਗ ਰਾਊਂਡ ਪੂਰਾ ਕੀਤਾ। ਸ਼ਿਵਪਾਲ ਸਿੰਘ ਟੋਕੀਓ ਵਿਚ 81.63 ਮੀਟਰ ਸੁੱਟਣ ਵਿਚ ਕਾਮਯਾਬ ਰਹੇ।

ਤੂਰ ਮੈਡਲ ਤੋਂ ਦੂਰ

ਭਾਰਤੀ ਗੋਲਾ ਸੁੱਟ ਐਥਲੀਟ ਤਜਿੰਦਰ ਪਾਲ ਸਿੰਘ ਤੂਰ ਨਿਰਾਸ਼ਾਨਜਕ ਪ੍ਰਦਰਸ਼ਨ ਤੋਂ ਬਾਅਦ ਫਾਈਨਲ ਵਿਚ ਥਾਂ ਬਣਾਉਣ ਵਿਚ ਨਾਕਾਮ ਰਹੇ ਤੇ ਟੋਕੀਓ ਓਲੰਪਿਕ ਤੋਂ ਬਾਹਰ ਹੋ ਗਏ। ਫਾਈਨਲ ਦੇ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਤੂਰ ਓਲੰਪਿਕ ਕੁਆਲੀਫਿਕੇਸ਼ਨ ਵਿਚ ਗਰੁੱਪ-ਏ ਵਿਚ 13ਵੇਂ ਸਥਾਨ ‘ਤੇ ਰਹਿ ਕੇ ਫਾਈਨਲ ਵਿਚ ਥਾਂ ਨਾ ਬਣਾ ਸਕੇ। ਉਹ ਓਲੰਪਿਕ ਵਿਚ ਪਹਿਲੀ ਕੋਸ਼ਿਸ਼ ਵਿਚ ਹੀ ਸਹੀ ਥ੍ਰੋਅ ਸੁੱਟ ਸਕੇ ਜੋ 19.99 ਮੀਟਰ ਦੀ ਸੀ। ਉਹ 16 ਪ੍ਰਤੀਯੋਗੀਆਂ ਵਿਚ 13ਵੇਂ ਸਥਾਨ ‘ਤੇ ਰਹੇ। ਮੋਢੇ ‘ਤੇ ਪੱਟੀ ਬੰਨ ਕੇ ਖੇਡਣ ਵਾਲੇ ਤੂਰ ਦੀਆਂ ਦੋ ਕੋਸ਼ਿਸ਼ਾਂ ਗ਼ਲਤ ਰਹੀਆਂ।

ਅਨੂ ਨੇਜਾ ਸੁੱਟਣ ਮੁਕਾਬਲੇ ਤੋਂ ਬਾਹਰ

ਭਾਰਤ ਦੀ ਅਨੂ ਰਾਣੀ ਟੋਕੀਓ ਓਲੰਪਿਕ ਖੇਡਾਂ ਦੇ ਨੇਜ਼ਾ ਸੁੱਟ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ , 54.04 ਮੀਟਰ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ 14ਵੇਂ ਸਥਾਨ ‘ਤੇ ਰਹੀ। ਅਨੂ ਨੇ 14 ਖਿਡਾਰੀਆਂ ਦੇ ਗਰੁੱਪ-ਏ ਵਿਚ 50.35 ਮੀਟਰ ਨੇਜ਼ਾ ਸੁੱਟ ਕੇ ਸ਼ੁਰੂਆਤ ਕੀਤੀ ਤੇ ਆਪਣੀ ਦੂਜੀ ਕੋਸ਼ਿਸ਼ ਵਿਚ 53.19 ਮੀਟਰ ਦੀ ਦੂਰੀ ਤੈਅ ਕੀਤੀ। ਇਸ 29 ਸਾਲਾ ਐਥਲੀਟ ਨੂੰ 12 ਖਿਡਾਰੀਆਂ ਦੇ ਫਾਈਨਲ ਵਿਚ ਥਾਂ ਬਣਾਉਣ ਲਈ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਲੋੜ ਸੀ ਪਰ ਉਹ 63 ਮੀਟਰ ਦੇ ਕੁਆਲੀਫਿਕੇਸ਼ਨ ਨੰਬਰ ਦੇ ਨੇੜੇ ਵੀ ਨਹੀਂ ਪੁੱਜ ਸਕੀ। ਅਨੂ ਦਾ ਸਰਬੋਤਮ ਪ੍ਰਦਰਸ਼ਨ 63.24 ਮੀਟਰ ਹੈ ਜੋ ਉਨ੍ਹਾਂ ਨੇ ਇਸ ਸਾਲ ਫੈਡਰੇਸ਼ਨ ਕੱਪ ਵਿਚ ਹਾਸਲ ਕੀਤਾ ਸੀ। ਪੋਲੈਂਡ ਦੀ ਮਾਰੀਆ ਆਂਦਰੇਜਿਕ ਇੱਕੋਇਕ ਐਥਲੀਟ ਰਹੀ ਜਿਨ੍ਹਾਂ ਨੇ ਪਹਿਲੀ ਕੋਸ਼ਿਸ਼ ਵਿਚ ਹੀ 65.25 ਮੀਟਰ ਨੇਜ਼ਾ ਸੁੱਟ ਕੇ ਕੁਆਲੀਫਾਈ ਕੀਤਾ। ਨਿਯਮਾਂ ਮੁਤਾਬਕ 63 ਮੀਟਰ ਨੇਜ਼ਾ ਸੁੱਟਣ ਵਾਲੇ ਜਾਂ ਸਰਬੋਤਮ 12 ਖਿਡਾਰੀਆਂ ਨੂੰ ਫਾਈਨਲ ਵਿਚ ਥਾਂ ਮਿਲਦੀ ਹੈ।

Comment here