ਸਿਆਸਤਖਬਰਾਂਚਲੰਤ ਮਾਮਲੇ

ਨੀਤਾ ਅੰਬਾਨੀ ਨੇ ਬੋਰਡ ਆਫ ਡਾਇਰੈਕਟਰਜ਼ ਤੋਂ ਦਿੱਤਾ ਅਸਤੀਫਾ

ਨਵੀਂ ਦਿੱਲੀ-ਅੰਬਾਨੀ ਪਰਿਵਾਰ ਦੀ ਅਗਲੀ ਪੀੜ੍ਹੀ ਈਸ਼ਾ ਅੰਬਾਨੀ, ਆਕਾਸ਼ ਅੰਬਾਨੀ ਅਤੇ ਅਨੰਤ ਅੰਬਾਨੀ ਨੂੰ ਰਿਲਾਇੰਸ ਇੰਡਸਟਰੀਜ਼ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨੀਤਾ ਅੰਬਾਨੀ ਨੇ ਬੋਰਡ ਆਫ ਡਾਇਰੈਕਟਰਜ਼ ਤੋਂ ਅਸਤੀਫਾ ਦੇ ਦਿੱਤਾ ਹੈ। ਰਿਲਾਇੰਸ ਦੇ ਬੋਰਡ ਆਫ ਡਾਇਰੈਕਟਰਜ਼ ਨੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਿਲਾਇੰਸ ਦੀ ਸਾਲਾਨਾ ਆਮ ਬੈਠਕ ‘ਚ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਇਹ ਜਾਣਕਾਰੀ ਦਿੱਤੀ। ਮੁਕੇਸ਼ ਅੰਬਾਨੀ ਅਗਲੇ ਪੰਜ ਸਾਲਾਂ ਲਈ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਬਣੇ ਰਹਿਣਗੇ।
ਬੋਰਡ ‘ਚ ਫੇਰਬਦਲ ‘ਤੇ ਮੁਕੇਸ਼ ਅੰਬਾਨੀ ਨੇ ਕਿਹਾ, ‘ਬੋਰਡ ਦੀ ਬੈਠਕ ‘ਚ ਈਸ਼ਾ ਅੰਬਾਨੀ, ਆਕਾਸ਼ ਅੰਬਾਨੀ ਅਤੇ ਅਨੰਤ ਅੰਬਾਨੀ ਨੂੰ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਨਿਰਦੇਸ਼ਕ ਮੰਡਲ ‘ਚ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਨੇ ਲਗਨ, ਵਚਨਬੱਧਤਾ ਅਤੇ ਸਖ਼ਤ ਮਿਹਨਤ ਨਾਲ ਇਹ ਉਪਲਬਧੀਆਂ ਹਾਸਲ ਕੀਤੀਆਂ ਹਨ। ਦੂਜੇ ਨਿਰਦੇਸ਼ਕਾਂ ਦੇ ਨਾਲ, ਉਹ ਰਿਲਾਇੰਸ ਗਰੁੱਪ ਨੂੰ ਲੀਡਰਸ਼ਿਪ ਪ੍ਰਦਾਨ ਕਰਨ ਅਤੇ ਸਾਡੇ ਸਾਰੇ ਕਾਰੋਬਾਰਾਂ ਨੂੰ ਮਾਰਗਦਰਸ਼ਨ ਕਰਨ ਲਈ ਇੱਕ ਟੀਮ ਵਜੋਂ ਕੰਮ ਕਰਨਗੇ।
ਦੂਜੇ ਪਾਸੇ ਨੀਤਾ ਅੰਬਾਨੀ ਨੇ ਰਿਲਾਇੰਸ ਦੇ ਬੋਰਡ ਆਫ ਡਾਇਰੈਕਟਰਜ਼ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਬਣੀ ਰਹੇਗੀ ਅਤੇ ਇਸ ਭੂਮਿਕਾ ਵਿੱਚ ਉਹ ਬੋਰਡ ਦੀ ਇੱਕ ਸਥਾਈ ਸੱਦੇ ਵਜੋਂ ਸਾਰੀਆਂ ਬੋਰਡ ਮੀਟਿੰਗਾਂ ਵਿੱਚ ਸ਼ਾਮਲ ਹੋਵੇਗੀ।
ਮੁਕੇਸ਼ ਅੰਬਾਨੀ ਨੇ ਆਪਣੇ ਲਈ ਤੈਅ ਕੀਤੀਆਂ ਜ਼ਿੰਮੇਵਾਰੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਰਿਲਾਇੰਸ ਦੀ ਅਗਲੀ ਪੀੜ੍ਹੀ ਦੀ ਅਗਵਾਈ ਤਿਆਰ ਕਰਨਗੇ। ਖਾਸ ਕਰਕੇ ਆਕਾਸ਼, ਈਸ਼ਾ ਅਤੇ ਅਨੰਤ ਦਾ ਮਾਰਗਦਰਸ਼ਨ ਉਨ੍ਹਾਂ ਦੀਆਂ ਤਰਜੀਹਾਂ ਵਿੱਚ ਸ਼ਾਮਲ ਹੈ। ਤਾਂ ਜੋ ਉਹ ਸਮੂਹਿਕ ਅਗਵਾਈ ਪ੍ਰਦਾਨ ਕਰ ਸਕਣ ਅਤੇ ਆਉਣ ਵਾਲੇ ਦਹਾਕਿਆਂ ਵਿੱਚ ਰਿਲਾਇੰਸ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲੈ ਜਾ ਸਕਣ।

Comment here