ਕਾਬੁਲ- ਅਫਗਾਨਿਸਤਾਨ ਤੇ ਕਬ਼ਜ਼ਾ ਕਰਨ ਤੋਂ ਬਾਅਦ ਤਾਲਿਬਾਨ ਲਗਾਤਾਰ ਆਪਣਾ ਅਸਲ ਰੰਗ ਦਿਖਾ ਰਹੇ ਹਨ। ਕਾਬੁਲ ’ਤੇ ਕਬਜ਼ਾ ਕਰਨ ਦੇ ਇਕ ਹਫ਼ਤੇ ਬਾਅਦ ਇੱਥੇ ਸਰਕਾਰੀ ਤੇ ਨਿੱਜੀ ਦਫ਼ਤਰ ਬੰਦ ਰਹੇ, ਸਰਕਾਰੀ ਤੇ ਨਿੱਜੀ ਦਫ਼ਤਰਾਂ , ਮੰਤਰਾਲੇ, ਪਾਸਪੋਰਟ ਵਿਭਾਗ ਤੇ ਬੈਂਕਾਂ ਦੇ ਬੰਦ ਹੋਣ ਨਾਲ ਕਾਬੁਲ ਦੇ ਵਾਸੀਆਂ ਲਈ ਵੱਡੀ ਸਮੱਸਿਆ ਪੈਦਾ ਹੋ ਗਈ ਹੈ। ਅਫ਼ਗਾਨਿਸਤਾਨ ਦੇ ਟੋਲੋ ਨਿਊਜ਼ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪਾਸਪੋਰਟ ਵਿਭਾਗ ਨੇ ਆਏ ਕਾਬੁਲ ਨਿਵਾਸੀ ਅਹਿਮਦ ਮਸੀਹ ਨੇ ਕਿਹਾ ਕਿ ਮੈਂ ਆਪਣੇ ਪਾਸਪੋਰਟ ਲਈ ਆਇਆ ਸੀ ਤੇ ਮੈਂ ਪਿਛਲੀ ਸਰਕਾਰ ਦੌਰਾਨ ਆਪਣਾ ਪਾਸਪੋਰਟ ਪ੍ਰਾਪਤ ਕਰਨ ਲਈ 25 ਦਿਨਾਂ ਦਾ ਇੰਤਜ਼ਾਰ ਕਰ ਰਿਹਾ ਸੀ। ਪਾਸਪੋਰਟ ਦਫ਼ਤਰ ’ਚ ਕੰਮ ਕਰਨ ਵਾਲੇ ਇਕ ਮੁਲਾਜ਼ਮ ਨੇ ਕਿਹਾ ਕਿ ਤਾਲਿਬਾਨ ਨੇ ਕਿਹਾ ਕਿ ਸਰਕਾਰੀ ਮੁਲਾਜ਼ਮ ਸ਼ਨਿਚਰਵਾਰ ਨੂੰ ਆਉਣ ਤੇ ਆਪਣਾ ਕੰਮ ਸ਼ੁਰੂ ਕਰਨ, ਇਸ ਲਈ ਮੈਂ ਇੱਥੇ ਆਇਆ ਪਰ ਮੈਂ ਦੇਖਿਆ ਕਿ ਵਿਭਾਗ ’ਚ ਕੋਈ ਮੁਲਾਜ਼ਮ ਨਹੀਂ ਹੈ। ਦਾਈਕੁੰਡੀ ਨਿਵਾਸੀ ਮੁਹੰਮਦ ਜਮਾਨ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕਦੋਂ ਖੁੱਲ੍ਹੇਗਾ। ਲੋਕ ਸਰਕਾਰੀ ਮੁਲਾਜ਼ਮਾਂ ਨੂੰ ਪਹਿਲਾਂ ਵਾਂਗ ਕੰਮ ਸ਼ੁਰੂ ਕਰਨ ਦੀ ਬੇਨਤੀ ਕਰ ਰਹੇ ਹਨ, ਪਰ ਮੁਲਾਜ਼ਮ ਤਾਬਿਲਾਨਾਂ ਦੇ ਆਦੇਸ਼ ਦੀ ਉਡੀਕ ਕਰ ਰਹੇ ਹਨ, ਜਾਂ ਫੇਰ ਡਰਦੇ ਮਾਰੇ ਕੰਮ ਤੇ ਨਹੀਂ ਆ ਰਹੇ।
ਇਸ ਤੋਂ ਬਿਨਾ ਕਾਬੁਲ ’ਚ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਬਹੁਤ ਵਾਧਾ ਹੋ ਗਿਆ ਹੈ। ਰਾਜਧਾਨੀ ਕਾਬੁਲ ’ਚ ਬੈਂਕਿੰਗ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਹਨ। ਅਫਗਾਨਿਸਤਾਨ ਦੀ ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਬੈਂਕਾਂ ਬੰਦ ਹੋਣ ਅਤੇ ਸਭ ਤੋਂ ਵੱਡੇ ਮਨੀ ਐਕਸਚੇਂਜ ਬਾਜ਼ਾਰ ਸਰਾਏ ਸ਼ਾਹਜ਼ਾਦਾ ਦੇ ਬੰਦ ਹੋਣ ਕਾਰਨ ਕਾਬੁਲ ਦੇ ਲੋਕ ਮੁਸ਼ਕਿਲਾਂ ’ਚ ਘਿਰ ਗਏ ਹਨ। ਸਰਕਾਰੀ ਅਧਿਕਾਰੀਆਂ ਤੇ ਹੋਰ ਪ੍ਰਾਈਵੇਟ ਕਰਮਚਾਰੀਆਂ ਨੂੰ ਵੀ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮਹੀਨਾ ਖ਼ਤਮ ਹੋਣ ਵਾਲਾ ਹੈ ਅਤੇ ਉਨ੍ਹਾਂ ਨੂੰ ਆਪਣੀ ਤਨਖਾਹ ਬਾਰੇ ਕੋਈ ਜਾਣਕਾਰੀ ਨਹੀਂ ਹੈ। ਬੈਂਕਾਂ ਬੰਦ ਹੋਣ ਕਾਰਨ ਲੋਕਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਹੋਈ ਹੈ ਕਿਉਂਕਿ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਪੈਸੇ ਹੋਣ ਦੇ ਬਾਵਜੂਦ ਉਹ ਪੈਸੇ ਕਢਵਾ ਸਕਦੇ। ਸਰਾਏ ਸ਼ਾਹਜ਼ਾਦਾ ਨੇ ਕਿਹਾ ਕਿ ਕਿਉਂਕਿ ਕਰੰਸੀ ਬਦਲਣ ਵਾਲਾ ਬਾਜ਼ਾਰ ਅਫਗਾਨਿਸਤਾਨ ਦੇ ਕੇਂਦਰੀ ਬੈਂਕ ਦਿ ਅਫਗਾਨ ਬੈਂਕ ਉੱਤੇ ਨਿਰਭਰ ਹੈ, ਇਹ ਉਦੋਂ ਤਕ ਬੰਦ ਰਹੇਗਾ, ਜਦੋਂ ਤੱਕ ਕੇਂਦਰੀ ਬੈਂਕ ਕੰਮਕਾਜ ਦੁਬਾਰਾ ਸ਼ੁਰੂ ਨਹੀਂ ਕਰਦਾ। ਜਨਤਕ ਖੇਤਰ ਦੇ ਬੈਂਕਾਂ ਨੂੰ ਖੋਲ੍ਹਣ ਬਾਰੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ, ਜਦਕਿ ਪ੍ਰਾਈਵੇਟ ਬੈਂਕਾਂ ਨੇ ਅਣਮਿੱਥੇ ਸਮੇਂ ਲਈ ਬੰਦ ਰਹਿਣ ਦਾ ਐਲਾਨ ਕੀਤਾ ਹੈ।
Comment here