ਅਪਰਾਧਸਿਆਸਤਖਬਰਾਂਦੁਨੀਆ

ਨਿਕੋਲਾ ਸਟਰਜਨ ਨੇ ਕਿਹਾ-9/11 ਹਮਲਾ ਨਾ ਭੁੱਲਣਯੋਗ

20ਵੀਂ ਬਰਸੀ ਮੌਕੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ

9/11 ਹਮਲੇ ਦੇ ਗੁਪਤ ਦਸਤਾਵੇਜ਼ਾਂ ਹੋਏ ਜਨਤਕ

ਗਲਾਸਗੋ-ਸਕਾਟਲੈਂਡ ਦੀ ਫਸਟ ਨਿਕੋਲਾ ਸਟਰਜਨ ਕਿਹਾ ਕਿ 9/11 ਦੀ ਦਹਿਸ਼ਤ ਇੱਕ ਨਾ ਭੁੱਲਣਯੋਗ ਘਟਨਾ ਹੈ। ਦੁਨੀਆ ਦੀ ਵਿਸ਼ਵ ਸ਼ਕਤੀ ਅਮਰੀਕਾ ਨੇ 11 ਸਤੰਬਰ ਨੂੰ 20 ਸਾਲ ਪਹਿਲਾਂ 2001 ਵਿੱਚ ਹੋਏ ਅੱਤਵਾਦੀ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਵੱਖ-ਵੱਖ ਸਮਾਗਮਾਂ ਰਾਹੀਂ ਸ਼ਰਧਾਂਜਲੀ ਪੇਸ਼ ਕੀਤੀ। ਉਹਨਾਂ ਅਨੁਸਾਰ 20 ਸਾਲਾਂ ਬਾਅਦ ਉਹਨਾਂ ਦੀ ਹਮਦਰਦੀ ਅੱਤਵਾਦੀ ਹਮਲਿਆਂ ਦੇ ਸਾਰੇ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਹੈ। ਇਸਦੇ ਇਲਾਵਾ ਸਟਰਜਨ ਨੇ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਟਵਿਨ ਟਾਵਰਜ਼ ’ਤੇ ਹਮਲੇ ਸਬੰਧੀ ਯਾਦਗਾਰੀ ਸਥਾਨ ਦੀ ਫੋਟੋ ਵੀ ਸਾਂਝੀ ਕੀਤੀ।

 ਹਮਲੇ ਦੇ ਗੁਪਤ ਦਸਤਾਵੇਜ਼ਾਂ ਹੋਏ ਜਨਤਕ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਹਮਲੇ ਦੀ 20ਵੀਂ ਬਰਸੀ ਦੇ ਪ੍ਰੋਗਰਾਮ ’ਚ ਭਾਗ ਲੈਣ ਦੇ ਕੁਝ ਘੰਟਿਆਂ ਬਾਅਦ ਉਨ੍ਹਾਂ ਦੇ ਆਦੇਸ਼ ’ਤੇ ਜਾਂਚ ਏਜੰਸੀ ਐੱਫਡੀਆਈ ਨੇ 9/11 ਹਮਲੇ ਦੇ ਕੁਝ ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕਰ ਦਿੱਤਾ ਹੈ। ਦਸਤਾਵੇਜ਼ ’ਚ ਸਾਊਦੀ ਅਫ਼ਸਰਾਂ ਦੇ ਸਬੰਧ ਹੋਣ ਦੀ ਜਾਂਚ ਦਾ ਵੇਰਵਾ ਦਿੱਤਾ ਗਿਆ ਹੈ। ਇਹ ਦਸਤਾਵੇਜ਼ 16 ਪੇਜਾਂ ’ਚ ਹੈ। 2001 ’ਚ ਨਿਊਯਾਰਕ ’ਚ ਹੋਏ ਇਸ ਹਮਲੇ ’ਚ 3000 ਲੋਕ ਮਾਰੇ ਗਏ ਸੀ। ਹਮਲੇ ਦੇ ਪੀੜਤ ਲੰਬੇ ਸਮੇਂ ਤੋਂ ਜਾਂਚ ਦੇ ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕਰਨ ਲਈ ਅਮਰੀਕੀ ਸਰਕਾਰ ’ਤੇ ਦਬਾਅ ਬਣਾ ਰਿਹਾ ਸੀ। ਇਹ ਪੀੜਤ ਨਿਊਯਾਰਕ ਦੀ ਅਦਾਲਤ ’ਚ ਇਕ ਮੁਕੱਦਮਾ ਲੜ ਰਹੇ ਹਨ। ਹਮਲੇ ’ਚ ਸ਼ਾਮਲ ਦੋ ਸਾਊਦੀ ਮੂਲ ਦੇ ਹਮਲਾਵਾਰਾਂ ਨੂੰ ਇਸ ਦੇਸ਼ ਵਣਜ ਦੂਤਘਰ ਦੇ ਇਕ ਅਧਿਕਾਰੀ ਤੇ ਇਕ ਖੁਫੀਆ ਏਜੰਟ ਨੇ ਪੂਰੀ ਮਦਦ ਕੀਤੀ ਸੀ। ਇਹੀ ਨਹੀਂ ਇਨ੍ਹਾਂ ਦੋਵੇਂ ਹਮਲਾਵਾਰਾਂ ਨੂੰ ਰਸਦ ਪਹੁੰਚਾਈ ਗਈ ਸੀ।

Comment here