ਖਬਰਾਂਖੇਡ ਖਿਡਾਰੀਦੁਨੀਆ

ਨਿਊਜ਼ੀਲੈਂਡ ਨੂੰ ਹਰਾ ਕੇ ਕਲੀਨ ਸਵੀਪ ਤੋਂ ਬਚਿਆ ਭਾਰਤ

ਵੀਨਜ਼ਟਾਊਨ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕੱਲ੍ਹ ਸੀਰੀਜ਼ ਦਾ ਆਖਰੀ ਮੈਚ ਖੇਡਿਆ ਗਿਆ ਅਤੇ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਤੋਂ ਹਰਾ ਕੇ ਕਲੀਨ ਸਵੀਪ ਤੋਂ ਬਚਿਆ। ਆਪਣੀ ਤਿੰਨੋਂ ਅਨੁਭਵੀ ਬੱਲੇਬਾਜ਼ਾਂ ਕਪਤਾਨ ਮਿਤਾਲੀ ਰਾਜ, ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਤੇ ਫਾਰਮ ’ਚ ਵਾਪਸੀ ਕਰਨ ਵਾਲੀ ਹਰਮਨਪ੍ਰੀਤ ਕੌਰ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਇੱਥੇ ਪੰਜਵੇਂ ਤੇ ਆਖ਼ਰੀ ਮਹਿਲਾ ਵਨਡੇ ਕੌਮਾਂਤਰੀ ਕ੍ਰਿਕਟ ਮੈਚ ’ਚ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਤੋਂ ਹਰਾ ਕੇ ਇਸ ਦੌਰੇ ’ਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਹਾਲਾਂਕਿ ਨਿਊਜ਼ੀਲੈਂਡ ਦੀ ਟੀਮ ਸੀਰੀਜ਼ 4-1 ਨਾਲ ਆਪਣੇ ਨਾਂ ਕਰਨ ’ਚ ਸਫਲ ਰਹੀ। ਪਿਛਲੇ ਮੈਚਾਂ ’ਚ ਆਸ ਮੁਤਾਬਕ ਪ੍ਰਦਰਸ਼ਨ ਨਾ ਕਰ ਸਕਣ ਵਾਲੀਆਂ ਭਾਰਤੀ ਗੇਂਦਬਾਜ਼ਾਂ ਨੇ ਵੀ ਆਖ਼ਰ ’ਚ ਚੰਗਾ ਪ੍ਰਦਰਸ਼ਨ ਕੀਤਾ ਤੇ ਨਿਊਜ਼ੀਲੈਂਡ ਨੂੰ ਨਿਰਧਾਰਤ 50 ਓਵਰਾਂ ’ਚ ਨੌਂ ਵਿਕਟਾਂ ’ਤੇ 251 ਦੌੜਾਂ ਹੀ ਬਣਾਉਣ ਦਿੱਤੀਆਂ।

ਨਿਊਜ਼ੀਲੈਂਡ ਵੱਲੋਂ ਫਾਰਮ ’ਚ ਚੱਲ ਰਹੀਆਂ ਏਮੇਲੀਆ ਕੇਰ ਨੇ 75 ਗੇਂਦਾਂ ’ਤੇ 66 ਦੌੜਾਂ ਬਣਾਈਆਂ, ਪਰ ਭਾਰਤੀ ਗੇਂਦਬਾਜ਼ਾਂ ਨੇ ਕਪਤਾਨ ਸੋਫੀ ਡਿਵਾਈਨ (34), ਲਾਰੇਨ ਡਾਉਨ (30) ਤੇ ਹੇਲੀ ਜੇਨਸੇਨ (30) ਨੂੰ ਚੰਗੀ ਸ਼ੁਰੂਆਤ ਦਾ ਫ਼ਾਇਦਾ ਨਹੀਂ ਚੁੱਕਣ ਦਿੱਤਾ। ਭਾਰਤ ਨੇ ਹਰਮਨਪ੍ਰੀਤ ਦੀਆਂ 66 ਗੇਂਦਾਂ ’ਤੇ 63 ਦੌੜਾਂ, ਮੰਧਾਨਾ ਦੀਆਂ 84 ਗੇਂਦਾਂ ’ਤੇ 71 ਦੌੜਾਂ ਤੇ ਮਿਤਾਲੀ ਦੀਆਂ 66 ਗੇਂਦਾਂ ’ਤੇ ਨਾਟਆਊਟ 54 ਦੌੜਾਂ ਦੀ ਮਦਦ ਨਾਲ 46 ਓਵਰਾਂ ’ਚ ਚਾਰ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਦਿੱਤਾ।

ਇਸ ਦੌਰੇ ’ਚ ਇੱਕੋ ਇਕ ਟੀ-20 ਤੇ ਪਹਿਲੇ ਚਾਰ ਵਨਡੇ ਗੁਆਉਣ ਤੋਂ ਬਾਅਦ ਭਾਰਤ ਨੂੰ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਜਿੱਤ ਦੀ ਸਖ਼ਤ ਦਰਕਾਰ ਸੀ। ਹੁਣ ਤਕ ਟੀਚਾ ਹਾਸਲ ਕਰਨ ’ਚ ਨਾਕਾਤ ਰਹੇ ਸਪਿੰਨਰਾਂ ਨੇ ਵੀਰਵਾਰ ਨੂੰ ਸੱਤ ਵਿਕਟਾਂ ਲੈ ਕੇ ਜਿੱਤ ਦੀ ਨੀਂਹ ਰੱਖੀ। ਦੀਪਤੀ ਸ਼ਰਮਾ, ਰਾਜੇਸ਼ਵਰੀ ਗਾਇਕਵਾੜ ਤੇ ਸਨੇਹ ਰਾਣਾ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ ਤੇਜ਼ ਗੇਂਦਬਾਜ਼ ਮੇਘਨਾ ਸਿੰਘ ਨੇ ਵੀ ਜੋ ਪੰਜ ਓਵਰ ਕੀਤੇ ਉਨ੍ਹਾਂ ’ਚ ਪ੍ਰਭਾਵ ਛੱਡਿਆ।

ਲੰਬੇ ਕੁਆਰੰਟਾਈਨ ਕਾਰਨ ਪਹਿਲਾਂ ਤਿੰਨ ਵਨਡੇ ’ਚ ਨਾ ਖੇਡਣ ਵਾਲੀ ਸਟਾਰ ਸਲਾਮੀ ਬੱਲੇਬਾਜ਼ ਮੰਧਾਨਾ ਨੇ ਵੀ ਵਿਸ਼ਵ ਕੱਪ ਤੋਂ ਪਹਿਲਾਂ ਕ੍ਰੀਜ਼ ’ਤੇ ਉਪਯੋਗੀ ਸਮਾਂ ਬਤੀਤ ਕੀਤਾ। ਉਨ੍ਹਾਂ ਆਪਣੀ ਪਾਰੀ ’ਚ ਨੌਂ ਚੌਕੇ ਮਾਰੇ। ਪਿਛਲੇ ਕੁਝ ਸਮੇਂ ਤੋਂ ਦੌੜਾਂ ਬਣਾਉਣ ਲਈ ਜੂਝ ਰਹੀ ਹਰਮਨਪ੍ਰੀਤ ਕੌਰ ਦਾ ਫਾਰਮ ’ਚ ਪਰਤਨਾ ਵੀ ਭਾਰਤ ਲਈ ਚੰਗੇ ਸੰਕੇਤ ਹਨ। ਲਗਾਤਾਰ ਅਸਫਲ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਪਿਛਲੇ ਮੈਚ ’ਚ ਆਖ਼ਰੀ ਇਲੈਵਨ ’ਚ ਨਹੀਂ ਚੁਣਿਆ ਗਿਆ ਸੀ। ਉਨ੍ਹਾਂ ਸਵੀਪ ਸ਼ਾਟ ਚੰਗੀ ਤਰ੍ਹਾਂ ਨਾਲ ਲਗਾਏ ਤੇ ਆਪਣੀ ਪਾਰੀ ’ਚ ਛੇ ਚੌਕੇ ਤੇ ਇਕ ਛੱਕਾ ਮਾਰਿਆ। ਮਿਤਾਲੀ ਨੇ ਮੁੜ ਤੋਂ ਉਪਯੋਗੀ ਪਾਰੀ ਖੇਡੀ ਤੇ ਕੁਲ ਪੰਜ ਚੌਕੇ ਮਾਰੇ।

Comment here