ਸਿਆਸਤਖਬਰਾਂਪ੍ਰਵਾਸੀ ਮਸਲੇ

ਨਿਊਯਾਰਕ ਪੁਲਸ ‘ਚ ਭਾਰਤੀ ਮੂਲ ਦੀ ਪ੍ਰਤਿਮਾ ਨੂੰ ਮਿਲਿਆ ਸਰਵਉੱਚ ਰੈਂਕ

ਨਿਊਯਾਰਕ-ਵਿਦੇਸ਼ਾਂ ਵਿਚ ਭਾਰਤੀਆਂ ਨੇ ਆਪਣੀ ਮਿਹਨਤ ਨਾਲ ਉੱਚ ਆਹੁਦੇ ਹਾਸਲ ਕੀਤੇ ਹਨ। ਅਮਰੀਕਾ ਵਿਚ ਨਿਊਯਾਰਕ ਪੁਲਸ ਵਿਭਾਗ ਵਿਚ ਭਾਰਤੀ ਮੂਲ ਦੀ ਅਧਿਕਾਰੀ ਕੈਪਟਨ ਪ੍ਰਤਿਮਾ ਭੁੱਲਰ ਮਾਲਡੋਨਾਡੋ ਸਰਵਉੱਚ ਰੈਂਕ ਵਾਲੀ ਦੱਖਣੀ ਏਸ਼ੀਆਈ ਮਹਿਲਾ ਬਣ ਗਈ ਹੈ। ਪ੍ਰਤਿਮਾ ਨੂੰ ਹਾਲ ਹੀ ਵਿਚ ਇਸ ਅਹੁਦੇ ‘ਤੇ ਤਰੱਕੀ ਦਿੱਤੀ ਗਈ ਸੀ। ਮਾਲਡੋਨਾਡੋ ਕੁਈਨਜ਼ ਸਥਿਤ ਸਾਊਥ ਰਿਚਮੰਡ ਹਿੱਲ ਵਿਚ 102ਵੇਂ ਪੁਲਸ ਕੰਪਲੈਕਸ ਵਿਚ ਤਾਇਨਾਤ ਹੈ। ਸੀ.ਬੀ.ਐੱਸ. ਨਿਊਜ਼ ਮੁਤਾਬਕ ਉਨ੍ਹਾਂ ਨੂੰ ਪਿਛਲੇ ਮਹੀਨੇ ਕੈਪਟਨ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਸੀ। ਚਾਰ ਬੱਚਿਆਂ ਦੀ ਮਾਂ ਪ੍ਰਤਿਮਾ ਦਾ ਜਨਮ ਪੰਜਾਬ ਵਿਚ ਹੋਇਆ ਸੀ ਅਤੇ ਉਹ ਉਥੇ 9 ਸਾਲ ਦੀ ਉਮਰ ਤੱਕ ਰਹੀ। ਇਸ ਤੋਂ ਬਾਅਦ ਉਹ ਨਿਊਯਾਰਕ ਦੇ ਕੁਈਨਜ਼ ਆ ਗਈ। ਨਿਊਯਾਰਕ ਪੁਲਸ ਵਿਭਾਗ ਮੁਤਾਬਕ ਉਨ੍ਹਾਂ ਦੇ ਵਿਭਾਗ ਵਿਚ ਕੁੱਲ 33,787 ਮੈਂਬਰ ਹਨ, ਜਿਨ੍ਹਾਂ ਵਿਚੋਂ 10.5 ਫ਼ੀਸਦੀ ਏਸ਼ੀਆਈ ਮੂਲ ਦੇ ਹਨ। ਪ੍ਰਤਿਮਾ ਨੇ ਕਿਹਾ, ‘ਮੇਰੇ ਪਿਤਾ ਜੀ ਅਸਲ ਵਿਚ ਕਈ ਸਾਲਾਂ ਤੋਂ ਟੈਕਸੀ ਚਲਾਉਂਦੇ ਸਨ। ਸਾਲ 2006 ਵਿਚ ਮੇਰੇ ਪੁਲਸ ਮੁਲਾਜ਼ਮ ਬਨਣ ਤੋਂ ਪਹਿਲਾਂ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।’

Comment here