ਸਿਆਸਤਖਬਰਾਂਦੁਨੀਆ

ਨਿਊਯਾਰਕ ਦੇ ਮੇਅਰ ਬਲਾਸੀੳ ਨੇ ਸਜਾਈ ਦਸਤਾਰ, ਸੰਗਤ ਚ ਖੁਸ਼ੀ ਦਾ ਮਹੌਲ

ਨਿਊਯਾਰਕ – ਇੱਥੇ ਸਿੱਖ ਭਾਈਚਾਰੇ ਨੂੰ ਤਕਰੀਬਨ 30 ਸਾਲ ਦੇ ਕਰੀਬ ਉਡੀਕ ਕਰਨੀ ਪਈ ਕਿ ਕਿਸੇ ਮੇਅਰ ਦੇ ਸਿਰ ਤੇ ਦਸਤਾਰ ਸਜਾਈ ਜਾਵੇ, ਆਖਰੀ ਵਾਰ ਸੰਨ 1992 ਵਿੱਚ ਉਸ ਵੇਲੇ ਦੇ ਨਿਊਯਾਰਕ ਦੇ ਮੇਅਰ ਡੇਵਿਡ ਡਿਨਕਿਨਜ਼ ਸਿੰਘ ਸਜੇ ਸਨ। ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਇਲਾਕੇ ਰਿਚਮੰਡ ਹਿੱਲ ਵਿਚ ਸਥਿੱਤ ਨਿਊਯਾਰਕ ਦੇ ਸਭ ਤੋ ਵੱਡੇ ਅਤੇ ਸਭ ਤੋਂ ਪੁਰਾਣੀ ਸੰਸਥਾ ਦੇ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਨਿਊਯਾਰਕ ਸਿਟੀ ਦੇ ਮੌਜੂਦਾ ਮੇਅਰ ਬਿਲ. ਡੀ. ਬਲਾਸੀੳ ਐਤਵਾਰ ਨੂੰ ਗੁਰੂ ਘਰ ਵਿੱਚ ਪਹੁੰਚੇ ਅਤੇ ਦਸਤਾਰ ਸਜਾਈ। ਕੁਈਨਜ਼ ਕਾਉਂਟੀ ਦੇ ਖੇਤਰ ਅਧੀਨ ਆਉਂਦੇ ਰਿਚਮੰਡ ਹਿਲ ਇਲਾਕੇ ਵਿਚ ਸਥਿੱਤ ਸਿੱਖ ਕਲਚਰਲ ਸੁਸਾਇਟੀ, ਦੇ ਗੁਰੂ ਘਰ ਦੇ ਹਾਲ ਵਿੱਚ ਉਹਨਾਂ ਦੇ ਸਿਰ ਤੇ ਦਸਤਾਰ ਸਜਾਈ ਗਈ ਅਤੇ ਹਾਜ਼ਰ ਸੰਗਤਾਂ ਵੱਲੋ ਬੋਲੇ -ਸੋ-ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਹਾਲ ਗੂੰਜ ਉਠਿਆ। ਨਿਊਯਾਰਕ ਦੇ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਵਿੱਖੇਂ ਇਹ ਸਾਰਾ ਪ੍ਰੋਗਰਾਮ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੀ ਸਮੂਹ ਮੈਨੇਜਮੈਂਟ ਅਤੇ ਨਿਊਯਾਰਕ ਦੇ ਸਿੱਖ ਆਗੂ ਅਤੇ ਸਮਾਜ ਸੇਵੀ ਸ: ਹਰਪ੍ਰੀਤ ਸਿੰਘ ਤੂਰ ਵੱਲੋਂ ਉਲੀਕਿਆ ਗਿਆ ਸੀ। ਬੀਤੇਂ ਦਿਨ ਐਤਵਾਰ ਨੂੰ ਗੁਰੂ ਘਰ ਵਿੱਖੇਂ ਪਹੁੰਚੇ ਮੇਅਰ ਬਿੱਲ. ਡੀ. ਬਲਾਸੀੳ ਦੇ ਸਿਰ ਤੇ ਦਸਤਾਰ ਸਜਾਈ ਗਈ। ਉਹਨਾਂ ਦੇ ਸਿਰ ‘ਤੇ ਦਸਤਾਰ ਗਲੋਬਲ ਪੰਜਾਬੀ ਟੀ.ਵੀ ਦੇ ਬਿਊਰੋ ਹੈੱਡ ਗਿੱਲ ਪ੍ਰਦੀਪ ਨੇ ਸਜਾਈ। ਮੇਅਰ ਬਲਾਸੀੳ ਨੇ ਛੋਟੇ ਜਿਹੇ ਸੰਬੋਧਨ ਚ’ ਸੰਗਤਾਂ ਨੂੰ ਸੰਬੋਧਨ ਕਰਦਿਆਂ ਇਹੋ ਹੀ ਸੁਨੇਹਾ ਬਿਲਕੁੱਲ ਸਪੱਸ਼ਟ ਕੀਤਾ ਕਿ ਅਮਰੀਕਾ ਵਿਚ ਵੱਸਦਾ ਹਰ ਵਰਗ ਦਾ ਵੰਨ-ਸੁਵੰਨੇ ਸਭਿਆਚਾਰ ਵਾਲਾ ਇਹ ਮੁਲਕ ਹੈ ਅਤੇ ਇਥੇ ਆਉਣ ਵਾਲੇ ਹਰ ਪ੍ਰਵਾਸੀ ਨੂੰ ਆਪਣੇ ਧਰਮ ਮੁਤਾਬਕ ਵਿਚਰਨ ਦਾ ਪੂਰਾ ਹੱਕ ਹੈ। ਕਿਸੇ ਦੇ ਪਹਿਰਾਵੇ ਤੋਂ ਗ਼ਲਤ ਧਾਰਨਾ ਕਾਇਮ ਨਹੀਂ ਕੀਤੀ ਜਾ ਸਕਦੀ ਜਿਵੇਂ ਕਿ 9/11 ਦੇ ਹਮਲਿਆਂ ਤੋਂ ਬਾਅਦ ਸਿੱਖਾਂ ‘ਤੇ ਬਹੁਤ ਜਾਨਲੇਵਾ ਹਮਲੇ ਹੋਏ ਸਨ ਅਤੇ ਵਿਦੇਸ਼ ਵਿਚ ਰਹਿੰਦੇ ਸਮੂੰਹ ਪੰਜਾਬੀਆਂ ਲਈ ਵੀ ਇਹ ਬੜੇ ਮਾਣ ਅਤੇ ਫੱਖਰ ਵਾਲੀ ਗੱਲ ਹੈ ਜਦੋ ਕੋਈ ਵਿਦੇਸ਼ ਵਿੱਚ ਇੱਥੋਂ ਦੇ ਪ੍ਰਸ਼ਾਸਨ ਦਾ ਉੱਚ ਅਧਿਕਾਰੀ ਸਿੱਖ ਕਮਿਊਨਿਟੀ ਦੇ ਇਤਿਹਾਸ ਤੋਂ ਜਾਣੂ ਹੋ ਕਿ ਸਿੱਖ ਕਮਿਊਨਿਟੀ ਨੂੰ ਸਮਝਦਾ ਹੈ। ਇਸ ਮੋਕੇ ਗੁਰੂ ਘਰ ਚ’ ਬੀਤੇਂ ਦਿਨ ਐਤਵਾਰ ਨੂੰ ਨਤਮਸਤਕ ਹੋਈ ਸੰਗਤ ਦੀ ਹਾਜ਼ਰੀ ਵਿਚ ਹਾਜ਼ਰ ਧਾਰਮਿਕ ਸੰਸਥਾ ਦੇ ਸਿੱਖ ਆਗੂ ਜਿੰਨਾਂ ਵਿਚ ਹੋਰਨਾਂ ਤੋਂ ਇਲਾਵਾ ਮੁੱਖ ਸੇਵਾਦਾਰ ਭਾਈ ਜਤਿੰਦਰ ਸਿੰਘ ਬੋਪਾਰਾਏ, ਸਿੱਖ ਆਗੂ ਹਰਪ੍ਰੀਤ ਸਿੰਘ ਤੂਰ, ਸ: ਗੁਰਦੇਵ ਸਿੰਘ ਕੰਗ, ਸਾਬਕਾ ਪ੍ਰਧਾਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ, ਸ:ਕੁਲਦੀਪ ਸਿੰਘ ਢਿੱਲੋ, ਸਾਬਕਾ ਪ੍ਰਧਾਨ ਸਿੱਖ ਕਲਚਰਲ ਸੁਸਾਇਟੀ, ਸ: ਬੂਟਾ ਸਿੰਘ ਚੀਮਾ, ਭਾਈ ਧਰਮਵੀਰ ਸਿੰਘ ਜੀ ਹੈੱਡ ਗ੍ਰੰਥੀ ਵੀ ਹਾਜ਼ਰ ਸਨ।

Comment here