ਨਿਊਯਾਰਕ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ ਨਿਊਯਾਰਕ ਹਵਾਈ ਅੱਡੇ ‘ਤੇ ਉੱਤਰੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਪੀਐੱਮ ਮੋਦੀ ਏਅਰਪੋਰਟ ਦੇ ਬਾਹਰ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲੇ। ਇਸ ਦੌਰਾਨ ਲੋਕਾਂ ਨੇ ਮੋਦੀ-ਮੋਦੀ ਦੇ ਨਾਅਰੇ ਲਾਏ। ਪੀਐੱਮ ਮੋਦੀ ਇਸ ਦੌਰੇ ਦੌਰਾਨ ਅਮਰੀਕਾ ਵਿੱਚ ਕਈ ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ। ਇਸ ਦੇ ਨਾਲ ਹੀ ਉਹ ਸਟੇਟ ਗੈਸਟ ਦੇ ਤੌਰ ‘ਤੇ ਵ੍ਹਾਈਟ ਹਾਊਸ ‘ਚ ਡਿਨਰ ‘ਚ ਵੀ ਸ਼ਿਰਕਤ ਕਰਨਗੇ। ਪੀਐੱਮ ਮੋਦੀ ਦੀ ਇਸ ਫੇਰੀ ਨੂੰ ਭਾਰਤੀ ਸੰਦਰਭ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪੀਐੱਮ ਮੋਦੀ ਬੁੱਧਵਾਰ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਅਮਰੀਕਾ ਵਿੱਚ ਯੋਗ ਵੀ ਕਰਨਗੇ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ਤੋਂ ਬਾਅਦ 8ਵੀਂ ਵਾਰ ਅਮਰੀਕਾ ਪਹੁੰਚੇ ਹਨ। ਇਸ ਦੌਰਾਨ ਉਹ ਅਮਰੀਕੀ ਕਾਂਗਰਸ ਨੂੰ ਵੀ ਸੰਬੋਧਨ ਕਰਨਗੇ। ਹਾਲਾਂਕਿ, 21 ਜੂਨ ਨੂੰ ਪੀਐੱਮ ਮੋਦੀ ਦੇ ਪ੍ਰੋਗਰਾਮ ‘ਤੇ ਪੂਰੀ ਦੁਨੀਆ ਦੀ ਨਜ਼ਰ ਹੋਵੇਗੀ। ਦਰਅਸਲ, ਭਾਰਤ ਪੂਰੀ ਦੁਨੀਆ ਦੇ ਸਾਹਮਣੇ ਯੋਗ ਗੁਰੂ ਦੇ ਰੂਪ ਵਿੱਚ ਉਭਰਿਆ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਪੀਐੱਮ ਮੋਦੀ ਦੁਨੀਆ ਦੇ ਲਗਭਗ 180 ਦੇਸ਼ਾਂ ਦੇ ਲੋਕਾਂ ਨਾਲ ਯੋਗ ਕਰਨਗੇ।
ਨਿਊਯਾਰਕ ‘ਚ ਪੀਐਮ ਮੋਦੀ ਦਾ ਭਰਵਾਂ ਸਵਾਗਤ


Comment here