ਚਾਲਕ ਨੇ ਮਸਾਂ ਬਚਾਈ ਜਾਨ
ਬਟਾਲਾ- ਕਨੂੰਨੀ ਪਾਬੰਦੀ ਅਤੇ ਸਰਕਾਰੀ ਵਰਜਣਾ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਵਲੋਂ ਖੇਤੀ ਰਹਿੰਦ ਖੂੰਹਦ ਖਾਸ ਕਰਕੇ ਕਣਕ ਦੀ ਨਾੜ ਨੂੰ ਸਾੜਨਾ ਜਾਰੀ ਹੈ, ਸੜਕਾਂ ਕਿਨਾਰੇ ਵਾਲੇ ਖੇਤਾਂ ਚ ਲੱਗੀ ਇਹ ਅੱਗ ਰਾਹਗੀਰਾਂ ਦੀ ਜਾਨ ਦਾ ਖੌਅ ਬਣਦੀ ਹੈ, ਪਰ ਫੇਰ ਵੀ ਇਸ ਨੂੰ ਰੋਕਿਆ ਨਹੀਂ ਜਾ ਰਿਹਾ। ਬੀਤੀ ਰਾਤ ਪਿੰਡ ਨੱਤ ਦੇ ਕੋਲ ਖੇਤਾਂ ਵਿਚ ਕਣਕ ਦੇ ਨਾੜ ਨੂੰ ਲੱਗੀ ਅੱਗ ਨੇ ਇੰਨਾ ਭਿਆਨਕ ਰੂਪ ਲੈ ਲਿਆ ਕੇ ਬਟਾਲਾ ਤੋਂ ਜਲੰਧਰ ਰੋਡ ‘ਤੇ ਜਾ ਰਹੀ ਚਲਦੀ ਕਾਰ ਨੂੰ ਅਪਣੀ ਲਪੇਟ ਵਿਚ ਲੈ ਲਿਆ, ਕਾਰ ਚਾਲਕ ਨੇ ਬੜੀ ਮੁਸ਼ਕਲ ਨਾਲ ਅਪਣੀ ਜਾਨ ਬਚਾਈ। ਮੌਕੇ ‘ਤੇ ਪੁੱਜੇ ਪ੍ਰਸ਼ਾਸਨਕ ਅਧਿਕਾਰੀਆਂ ਵਲੋਂ ਕਾਰ ਚਾਲਕ ਨੂੰ ਐਂਬੂਲੈਸ ਵਿਚ ਤੁਰੰਤ ਹਸਪਤਾਲ ਭੇਜ ਦਿਤਾ ਗਿਆ ਪਰ ਅੱਗ ਦੀ ਲਪੇਟ ਵਿਚ ਆਈ ਕਾਰ ਬੁਰੀ ਤਰ੍ਹਾਂ ਸੜ ਗਈ | ਖੇਤਾਂ ਵਿਚ ਲੱਗੀ ਅੱਗ ਇੰਨੀ ਭਿਆਨਕ ਸੀ ਇਹ ਆਸ-ਪਾਸ ਦੇ ਕਈ ਪਿੰਡਾਂ ਵਿਚ ਫੈਲ ਗਈ ਅਤੇ ਪਿੰਡ ਨੱਤ ਵਿਚ ਇਕ ਪੋਲਟਰੀਫ਼ਾਰਮ ਨੂੰ ਵੀ ਅਪਣੀ ਲਪੇਟ ਵਿਚ ਲੈ ਲਿਆ | ਇਸ ਘਟਨਾ ਦਾ ਪਤਾ ਲੱਗਣ ‘ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਤਫਾਕ ਤੁਰੰਤ ਉੱਚ ਅਧਿਕਾਰੀਆਂ ਨਾਲ ਮੌਕੇ ‘ਤੇ ਪਹੁੰਚੇ | ਫਾਇਰਬ੍ਰਗੇਡ ਦੇ ਅਮਲੇ ਵਲੋਂ ਕੁੱਝ ਸਮੇਂ ਵਿਚ ਹੀ ਅੱਗ ‘ਤੇ ਕਾਬੂ ਪਾ ਲਿਆ ਗਿਆ । ਮੌਕੇ ‘ਤੇ ਪਹੁੰਚੇ ਪ੍ਰਸ਼ਾਸਨ ਅਧਿਕਾਰੀ ਨਾਇਬ ਤਹਿਸੀਲਦਾਰ ਬਟਾਲਾ ਮੈਡਿਮ ਅਰਚਨਾ ਸ਼ਰਮਾ ਤੇ ਐਸ.ਐਚ.ਓ. ਰੰਗੜ ਨੰਗਲ ਮਨਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕੀ ਅਜੇ ਤਕ ਇਹ ਪਤਾ ਨਹੀਂ ਚਲਿਆ ਕੇ ਇਹ ਅੱਗ ਕਿਸ ਵਿਅਕਤੀ ਲਗਾਈ ਹੈ? ਪੁਲਿਸ ਜਾਂਚ ਵਿਚ ਜੋ ਵੀ ਵਿਅਕਤੀ ਦੋੋਸ਼ੀ ਪਾਇਆ ਜਾਂਦਾ ਹੈ | ਉਸ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Comment here