ਨਵੀਂ ਦਿੱਲੀ-ਅਪੋਲੋ ਪ੍ਰਾਜੈਕਟ ਦੇ 50 ਸਾਲਾਂ ਬਾਅਦ ਨਾਸਾ ਦੇ ਨਵੇਂ ਚੰਦਰ ਰਾਕੇਟ ਨੇ ਬੁੱਧਵਾਰ ਤੜਕੇ ਤਿੰਨ ਟੈਸਟ ਡਮੀ ਦੇ ਨਾਲ ਆਪਣੀ ਪਹਿਲੀ ਉਡਾਣ ਭਰੀ, ਜਿਸ ਨਾਲ ਅਮਰੀਕਾ 50 ਸਾਲ ਪਹਿਲਾਂ ਆਪਣੇ ਅਪੋਲੋ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਪਹਿਲੀ ਵਾਰ ਪੁਲਾੜ ਯਾਤਰੀਆਂ ਨੂੰ ਚੰਦਰਮਾ ਦੀ ਸਤਹਾ ’ਤੇ ਭੇਜਣ ਦੀ ਰਾਹ ’ਤੇ ਅੱਗੇ ਵਧਿਆ ਹੈ। ਜੇਕਰ ਤਿੰਨ ਹਫ਼ਤਿਆਂ ਦੀ ਪਰੀਖਣ ਉਡਾਣ ਸਫ਼ਲ ਹੋ ਜਾਂਦੀ ਹੈ ਤਾਂ ਰਾਕੇਟ ਚਾਲਕ ਦਲ ਦੇ ਇਕ ਖਾਲੀ ਕੈਪਸੂਲ ਨੂੰ ਚੰਦਰਮਾ ਦੇ ਚਾਰੇ ਪਾਸੇ ਇਕ ਚੌੜੇ ਗ੍ਰਹਿ ਪੱਥ ’ਚ ਲੈ ਜਾਵੇਗਾ ਅਤੇ ਫਿਰ ਕੈਪਸੂਲ ਦਸੰਬਰ ’ਚ ਪ੍ਰਸ਼ਾਂਤ ਖ਼ੇਤਰ ’ਚ ਧਰਤੀ ’ਤੇ ਵਾਪਸ ਭੇਜ ਦੇਵੇਗਾ।
ਸਾਲਾਂ ਦੀ ਦੇਰੀ ਅਤੇ ਅਰਬਾਂ ਦੀ ਲਾਗਤ ਤੋਂ ਬਾਅਦ, ਪੁਲਾੜ ਪਰੀਖਿਆ ਪ੍ਰਣਾਲੀ ਨੇ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰੀ। ਓਰੀਅਨ ਕੈਪਸੂਲ ਨੂੰ ਰਾਕੇਟ ਦੇ ਸਿਖ਼ਰ ’ਤੇ ਰੱਖਿਆ ਗਿਆ ਸੀ, ਜੋ ਕਿ ਦੋ ਘੰਟੇ ਤੋਂ ਵੀ ਘੱਟ ਸਮੇਂ ’ਚ ਧਰਤੀ ਦੇ ਦਾਇਰੇ ਤੋਂ ਨਿਕਲ ਕੇ ਚੰਦਰਮਾ ਵੱਲ ਜਾਣ ਲਈ ਤਿਆਰ ਸੀ। ਇਹ ਮਿਸ਼ਨ ਅਮਰੀਕਾ ਦੇ ਪ੍ਰਾਜੈਕਟ ਅਪੋਲੋ ਦਾ ਅਗਲਾ ਪੜਾਅ ਹੈ। ਪ੍ਰੋਜੈਕਟ ਅਪੋਲੋ ’ਚ 1969 ਤੋਂ 1972 ਦੇ ਵਿਚਕਾਰ 12 ਪੁਲਾੜ ਯਾਤਰੀਆਂ ਨੇ ਚੰਦਰਮਾ ’ਤੇ ਪਹੁੰਚ ਕੀਤੀ ਸੀ।
ਇਹ ਨਾਮ ਮਿਥਿਹਾਸਿਕ ਵਿਸ਼ਵਾਸ ਅਨੁਸਾਰ ਅਪੋਲੋ ਦੀਆਂ ਜੋੜੀਆਂ ਭੈਣਾਂ ਦੇ ਨਾਮ ਉੱਤੇ ਰੱਖਿਆ ਗਿਆ ਹੈ। ਨਾਸਾ ਦਾ ਟੀਚਾ 2024 ’ਚ ਅਗਲੀ ਉਡਾਣ ’ਚ ਚੰਦਰਮਾ ਦੇ ਦੁਆਲੇ ਆਪਣੇ ਚਾਰ ਪੁਲਾੜ ਯਾਤਰੀਆਂ ਨੂੰ ਭੇਜਣਾ ਹੈ ਅਤੇ ਫਿਰ 2025 ’ਚ ਉੱਥੇ ਆਮ ਲੋਕਾਂ ਨੂੰ ਲੈ ਕੇ ਜਾਣਾ ਹੈ। ਨਾਸਾ ਨੇ ਅਪੋਲੋ ਦੇ ਚੰਦਰ ਲੈਂਡਰ ਵਾਂਗ 21ਵੀਂ ਸਦੀ ਲਈ ਸਟਾਰਸ਼ਿਪ ਵਿਕਸਿਤ ਕਰਨ ਲਈ ਐਲਨ ਮਸਕ ਦੇ ਸਪੇਸਐਕਸ ਨੂੰ ਕਿਰਾਏ ’ਤੇ ਲਿਆ ਹੈ। ਨਾਸਾ ਚੰਦਰਮਾ ’ਤੇ ਇਕ ਅਧਾਰ ਬਣਾਉਣ ਅਤੇ 2030 ਅਤੇ 2040 ਦੇ ਦਹਾਕੇ ਦੇ ਅਖੀਰ ਤੱਕ ਪੁਲਾੜ ਯਾਤਰੀਆਂ ਨੂੰ ਮੰਗਲ ’ਤੇ ਭੇਜਣ ਦੀ ਵੀ ਯੋਜਨਾ ਬਣਾ ਰਿਹਾ ਹੈ।
Comment here