ਖਬਰਾਂਦੁਨੀਆ

ਨਾਰਵੇ ਸੰਸਦ ਦੀ ਈਮੇਲ ਨੂੰ ਸੰਨ, ਚੀਨ ਦਾ ਰਾਜਦੂਤ ਤਲਬ

ਓਸਲੋ –ਕਈ ਸਾਰੇ ਮਾਮਲਿਆਂ ਚ ਅਲੋਚਨਾ ਦਾ ਸ਼ਿਕਾਰ ਚੀਨ ਹੁਣ ਨਾਰਵੇ ਦੀ ਨਰਾਜ਼ਗੀ ਦਾ ਸਾਹਮਣਾ ਕਰ ਰਿਹਾ ਹੈ। ਚੀਨ ‘ਤੇ ਆਪਣੀ ਸੰਸਦ ਨਾਲ ਜੁੜੇ ਈਮੇਲ ਖਾਤਿਆਂ ਵਿਚ ਸੰਨ੍ਹ ਲਗਾਉਣ ਦੇ ਮਾਮਲੇ ਵਿਚ ਨਾਰਵੇ ਨੇ ਚੀਨੀ ਰਾਜਦੂਤ ਨੂੰ ਸੰਮਨ ਭੇਜਿਆ ਹੈ। ਨਾਰਵੇ ਦੇ ਵਿਦੇਸ਼ ਮੰਤਰੀ ਇਨੇ ਐਰਿਕਸਨ ਸੋਰਾਇਡ ਨੇ ਦੱਸਿਆ ਕਿ ਮੰਤਰਾਲੇ ਨੇ ਚੀਨੀ ਰਾਜਦੂਤ ਨੂੰ ਨਾਰਵੇ ਦੀ ਸੰਸਦ ‘ਤੇ ਕਥਿਤ ਤੌਰ ‘ਤੇ ਆਈ.ਟੀ. ਹਮਲੇ ਦੇ ਬਾਰੇ ਤਲਬ ਕੀਤਾ ਹੈ। ਸੰਸਦ ਨੇ ਕਿਹਾ ਕਿ ਮਾਰਚ ਵਿਚ ਮਾਈਕ੍ਰੋਸਾਫਟ ਐਕਸਚੇਂਜ ਸਰਵਰ ਘਟਨਾ ਦੌਰਾਨ ਈਮੇਲ ਸਿਸਟਮ ਦੀ ਉਲੰਘਣਾ ਕੀਤੀ ਗਈ ਸੀ। ਨਾਰਵੇ ਦੇ ਵਿਦੇਸ਼ ਮੰਤਰੀ ਇਨੇ ਐਰਿਕਸਨ ਸੋਰਾਇਡ ਨੇ ਇਕ ਬਿਆਨ ਵਿਚ ਕਿਹਾ,”ਇਕ ਵਿਸਤ੍ਰਿਤ ਖੁਫੀਆ ਮੁਲਾਂਕਣ ਦੇ ਬਾਅਦ ਪਤਾ ਚੱਲਿਆ ਕਿ ਇਹ ਸਾਡੀ ਸਭ ਤੋਂ ਮਹੱਤਵਪੂਰਨ ਲੋਕਤੰਤਰੀ ਸੰਸਥਾ ਨੂੰ ਪ੍ਰਭਾਵਿਤ ਕਰਨ ਵਾਲੀ ਇਕ ਬਹੁਤ ਹੀ ਗੰਭੀਰ ਘਟਨਾ ਸੀ।ਸਾਡਾ ਮੰਨਣਾ ਹੈ ਕਿ ਚੀਨੀ ਹੈਕਰਾਂ ਨੇ ਸਾਡੀਆਂ ਕਮਜ਼ੋਰੀਆ ਦਾ ਫਾਇਦਾ ਚੁੱਕਿਆ।” ਸੋਰਾਇਡ ਨੇ ਪੁਸ਼ਟੀ ਕੀਤੀ ਕਿ ਸਟਾਟਿੰਗ ਇਸ ਸ਼ੋਸ਼ਣ ਦਾ ਸ਼ਿਕਾਰ ਸੀ ਅਤੇ ਸਿੱਧਾ ਮੁੱਦਾ ਚੁੱਕਣ ਲਈ ਚੀਨੀ ਦੂਤਾਵਾਸ ਨਾਲ ਸੰਪਰਕ ਕੀਤਾ ਗਿਆ। ਇਸ ਦਾ ਖੁਲਾਸਾ ਉਸ ਦਿਨ ਹੋਇਆ ਜਦੋਂ ਅਮਰੀਕਾ ਅਤੇ ਪੱਛਮੀ ਸਹਿਯੋਗੀਆਂ ਨੇ ਰਸਮੀ ਤੌਰ ‘ਤੇ ਮਾਈਕ੍ਰੋਸਾਫਟ ਐਕਸਚੇਂਜ ਈਮੇਲ ਸਰਵਰ ਸਾਫਟਵੇਅਰ ਦੇ ਵੱਡੇ ਪੱਧਰ ‘ਤੇ ਹੈਕ ਲਈ ਚੀਨ ਨੂੰ ਦੋਸ਼ੀ ਠਹਿਰਾਇਆ ਅਤੇ ਕਿਹਾ ਕਿ ਚੀਨ ਸਰਕਾਰ ਨਾਲ ਜੁੜੇ ਅਪਰਾਧਿਕ ਹੈਕਰਾਂ ਨੇ ਰੈਂਸਮਵੇਅਰ ਅਤੇ ਹੋਰ ਗੈਰ ਕਾਨੂੰਨੀ ਸਾਈਬਰ ਆਪਰੇਸ਼ਨ ਕੀਤੇ ਹਨ।ਫਿਲਹਾਲ ਚੀਨ ਨੇ ਇਸ ਮਾਮਲੇ ਚ ਹਾਲੇ ਤੱਕ ਕੋਈ ਟਿਪਣੀ ਨਹੀਂ ਕੀਤੀ ਹੈ।

Comment here