ਅਪਰਾਧਖਬਰਾਂਦੁਨੀਆ

ਨਾਬਾਲਗ ਪ੍ਰੇਮੀ ਨੇ ਭਰਾ ਸਾਹਮਣੇ ਪ੍ਰੇਮਿਕਾ ਦਾ ਕੀਤਾ ਕਤਲ

ਕੋਲੋਰਾਡੋ-ਇਥੋਂ ਦੀ ਪੁਲਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਮਰੀਕਾ ਦੇ ਕੋਲੋਰਾਡੋ ‘ਚ ਇਕ 16 ਸਾਲ ਦੇ ਲੜਕੇ ਨੇ ਆਪਣੀ ਪ੍ਰੇਮਿਕਾ ਦਾ ਸਿਰਫ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸ ਨੇ ਆਪਣੇ ਬੁਆਏਫ੍ਰੈਂਡ ਨਾਲ ਬ੍ਰੇਕਅੱਪ ਕਰਨ ਦੀ ਕੋਸ਼ਿਸ਼ ਕੀਤੀ ਸੀ। ਨਾਬਾਲਗ ਲੜਕੇ ਨੇ ਆਪਣੇ ਛੋਟੇ ਭਰਾ ਦੇ ਸਾਹਮਣੇ ਹੀ ਲੜਕੀ ਦਾ ਕਤਲ ਕਰ ਦਿੱਤਾ। ਵੇਲਡ ਕਾਉਂਟੀ ਡਿਸਟ੍ਰਿਕਟ ਕੋਰਟ ਡਵੀਜ਼ਨ 17 ਮੁਤਾਬਕ ਜੋਵੰਨੀ ਸਿਰੀਓ ਕਾਰਡੋਨਾ ‘ਤੇ ਇਕ ਬਾਲਗ ਦੀ ਤਰ੍ਹਾਂ ਆਪਣੀ ਪ੍ਰੇਮਿਕਾ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਜਾਣਕਾਰੀ ਮੁਤਾਬਕ ਜੋਵੰਨੀ ਦੀ ਪ੍ਰੇਮਿਕਾ ਲਿਲੀ ਸਿਲਵਾ ਲੋਪੇਜ਼ ਸਿਰਫ 15 ਸਾਲ ਦੀ ਸੀ।
ਰਿਪੋਰਟਾਂ ਮੁਤਾਬਕ 16 ਜੂਨ ਨੂੰ ਦੁਪਹਿਰ 3.4ਵਜੇ ਮੁਲਜ਼ਮ ਨੂੰ ਡੇਨਵਰ ਦੇ ਗ੍ਰੀਲੇ ਵਿੱਚ ਲਿਲੀ ਦੇ ਟ੍ਰੇਲਰ ਪਾਰਕ ਦੇ ਘਰੋਂ ਤੇਜ਼ ਰਫਤਾਰ ਨਾਲ ਲੰਘਦੇ ਦੇਖਿਆ ਗਿਆ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲਿਲੀ ਦੇ ਜਨਮਦਿਨ ਤੋਂ ਕਰੀਬ 5 ਦਿਨ ਪਹਿਲਾਂ ਜੋਵੰਨੀ ਨੇ ਖਿੜਕੀ ਰਾਹੀਂ ਜ਼ਬਰਦਸਤੀ ਉਸ ਦੇ ਘਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਡੇਨਵਰ 7 ਤੋਂ ਪ੍ਰਾਪਤ ਗ੍ਰਿਫ਼ਤਾਰੀ ਵੇਰਵਿਆਂ ਅਨੁਸਾਰ ਜਦੋਂ ਜੋਵੰਨੀ ਆਪਣੇ ਘਰ ਪਹੁੰਚੀ ਤਾਂ ਉਸ ਕੋਲ ਪਿਸਤੌਲ ਸੀ। ਪੁਲਸ ਨੇ ਜਦੋਂ ਕਾਰਵਾਈ ਕੀਤੀ ਤਾਂ ਉਨ੍ਹਾਂ ਨੂੰ ਲਿਲੀ ਦੀ ਲਾਸ਼ ਉਸ ਦੇ ਘਰ ਦੇ ਬੈੱਡਰੂਮ ਵਿਚ ਮਿਲੀ, ਜਿਸ ‘ਤੇ ਕਈ ਗੋਲ਼ੀਆਂ ਲੱਗੀਆਂ ਹੋਈਆਂ ਸਨ। ਕਾਤਲ ਉਸ ਦਾ ਫ਼ੋਨ ਵੀ ਚੁੱਕ ਕੇ ਲੈ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 15 ਸਾਲਾ ਲਿਲੀ ਪਿਛਲੇ 6 ਮਹੀਨਿਆਂ ਤੋਂ 16 ਸਾਲਾ ਜੋਵੰਨੀ ਨੂੰ ਡੇਟ ਕਰ ਰਹੀ ਸੀ।

Comment here