ਅਪਰਾਧਸਿਆਸਤਖਬਰਾਂਦੁਨੀਆ

ਨਾਬਾਲਗ ਨਾਲ ਕੁਕਰਮ ਕਰਨ ਵਾਲਿਆਂ ਨੇ ਪਰਿਵਾਰ ’ਤੇ ਚੱਲਾਈ ਗੋਲੀ

ਕਰਾਚੀ-ਕੋਟ ਰਾਧਾਕਿਸ਼ਨ ਪੁਲਿਸ ਸਟੇਸ਼ਨ ਅਧੀਨ ਕਸੂਰ ਕਸਬਾ ਦੇ ਨੇੜਲੇ ਪਿੰਡ ਚੱਕ 58 ਵਿੱਚ ਨਾਬਾਲਗ ਲੜਕੇ ਨਾਲ ਕੁਕਰਮ ਕਰਨ ਵਾਲੇ ਮੁਲਜ਼ਮਾਂ ਨੇ ਪੀੜਤ ਲੜਕੇ ਦੇ ਪਰਿਵਾਰਕ ਮੈਂਬਰਾਂ ’ਤੇ ਗੋਲੀਆਂ ਚਲਾ ਕੇ ਚਾਰ ਜ਼ਖ਼ਮੀ ਕਰ ਦਿੱਤੇ। ਜ਼ਖ਼ਮੀਆਂ ਵਿੱਚ ਦੋ ਨਾਬਾਲਗ ਬੱਚੇ ਵੀ ਸ਼ਾਮਲ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੀਬ 3 ਮਹੀਨੇ ਪਹਿਲਾਂ ਇਕ ਦੋਸ਼ੀ ਅਖਤਰ ਨਵਾਬ ਵਾਸੀ ਚੱਕ 58 ਨੇ ਇਕ ਨਾਬਾਲਗ ਲੜਕੇ ਨਾਲ ਕੁਕਰਮ ਕੀਤਾ ਸੀ। ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਪਰ ਦੋਸ਼ੀ ਉਦੋਂ ਤੋਂ ਹੀ ਭਗੌੜਾ ਸੀ ਅਤੇ ਪੀੜਤ ਪਰਿਵਾਰ ’ਤੇ ਕੇਸ ਵਾਪਸ ਲੈਣ ਲਈ ਦਬਾਅ ਪਾ ਰਿਹਾ ਸੀ। ਇਸੇ ਕਾਰਨ ਅੱਜ ਸਵੇਰੇ ਮੁਲਜ਼ਮਾਂ ਨੇ ਪੀੜਤ ਪਰਿਵਾਰ ਦੇ ਘਰ ਵਿੱਚ ਦਾਖ਼ਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਪਰਿਵਾਰਕ ਮੈਂਬਰ ਸਾਜਿਦ, ਜੀਸ਼ਾਨ, ਹਾਜਮਾ (12), ਫਾਤਿਮਾ (7) ਜ਼ਖ਼ਮੀ ਹੋ ਗਏ।

Comment here