ਅਪਰਾਧਸਿਆਸਤਖਬਰਾਂਦੁਨੀਆ

ਨਾਬਾਲਗਾ ਨੂੰ ਤੰਗ ਕਰਨ ਦੇ ਦੋਸ਼ ਹੇਠ ਭਾਰਤੀ ਗ੍ਰਿਫਤਾਰ

ਨਿਊਯਾਰਕ/ਬਰੈਂਪਟਨ :- ਕੈਨੇਡਾ ਦੇ ਬਰੈਂਪਟਨ ਵਿਚ ਭਾਰਤੀ ਮੂਲ ਦੇ ਇਕ 54 ਸਾਲ ਸੁਰੇਸ਼ ਰਤਨਾਮੀ ਨਾਮੀ ਵਿਅਕਤੀ ਨੂੰ ਨਾਬਾਲਿਗ ਲੜਕੀ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਹੈ। ਸੁਰੇਸ਼ ਨੂੰ ਬਰੈਂਪਟਨ ਮੇਅਫੀਲਡ/ ਚਿੰਗੁਆਕੌਸੀ ਰੋਡ ‘ਤੇ ਲੰਘੀ 14 ਫਰਵਰੀ ਵਾਲੇ ਦਿਨ ਸਵੇਰੇ ਸਕੂਲ ਜਾਂਦੀ ਇਕ 15 ਸਾਲਾ ਦੀ ਨਾਬਾਲਗ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਸੁਰੇਸ਼ ਰਤਨਾਮੀ ਵਿਅਕਤੀ ਨੇ ਆਪਣੀ ਗੱਡੀ  ਵਿਚ ਕਥਿਤ ਤੌਰ ‘ਤੇ ਉਸ ਨਾਬਾਲਗ ਕੁੜੀ ਨੂੰ ਰਾਇਡ ਦੇਣ ਬਾਰੇ ਕਿਹਾ ਅਤੇ ਪ੍ਰੇਸ਼ਾਨ ਕੀਤਾ । ਪੀੜ੍ਹਤ ਕੁੜੀ ਦੀ ਸ਼ਿਕਾਇਤ ‘ਤੇ ਕਥਿਤ ਦੋਸ਼ੀ ਦੀ ਕਚਿਹਰੀ ਵਿਚ ਪੇਸ਼ੀ ਸੀ ਅਤੇ ਉਸ ‘ਤੇ ਕ੍ਰਿਮਿਨਲ ਹਰੈਸਮੈਂਟ ਦੇ ਦੋਸ਼ ਲੱਗੇ ਹਨ। ਪੁਲਸ ਮੁਤਾਬਕ ਇਸ ਮਾਮਲੇ ਵਿਚ ਹੋਰ ਵੀ ਪੀੜਤਾਂ ਹੋ ਸਕਦੀਆਂ ਹਨ।

Comment here