ਅਜਬ ਗਜਬਸਿਆਸਤਖਬਰਾਂ

ਨਾਨਕਸ਼ੱਕ ਚ ਮਾਮਾ ਲਿਆਇਆ ਯੂਰੀਆ ਖਾਦ..

ਭਰਾ ਨੇ ਭੈਣ ਨੂੰ ਦਿੱਤਾ ਅਨੋਖਾ ਸ਼ਗਨ

ਹਿਸਾਰ: ਕਿਸਾਨੀ ਖੇਤਰ ਚ ਖਾਦ ਦੀ ਕਮੀ ਨੂੰ ਲੈ ਕੇ ਕਾਫੀ ਚਿਰ ਤੋਂ ਹਾਹਾਕਾਰ ਮੱਚੀ ਹੋਈ ਹੈ। ਸਰਕਾਰਾਂ ਸਭ ਅਛਾ ਹੋਣ ਦਾ ਦਮ ਭਰਦੀਆਂ ਹਨ, ਪਰ ਹਕੀਕਤ ਸਭ ਜਾਣਦੇ ਹੀ ਨੇ, ਕਿ ਕਿਵੇਂ ਕਿਸਾਨ ਖਾਦ ਲੈਣ ਲਈ ਰਾਤ ਰਾਤ ਭਰ ਖਾਦ ਸਟੋਰਾਂ ਮੂਹਰੇ ਲਾਈਨਾਂ ਚ ਲਗਣ ਨੂੰ ਮਜਬੂਰ ਹੋਏ, ਇਸ ਦਾ ਅਸਰ ਸਮਾਜਕ ਤੇ ਪਰਿਵਾਰਕ ਸਮਾਗਮਾਂ ਤੇ ਵੀ ਪੈ ਰਿਹਾ ਹੈ। ਜਿਵੇਂ ਕਿਸਾਨ ਅੰਦੋਲਨ ਦਾ ਅਸਰ ਵਿਆਹ ਸ਼ਾਦੀਆਂ ਤੇ ਸੀ, ਉਸੇ ਤਰਾਂ ਖਾਦ ਦੀ ਕਮੀ ਦਾ ਅਸਰ ਵੀ ਦਿਸਦਾ ਹੈ।  ਹਰਿਆਣਾ ਚ ਮਾਮੇ ਨੇ ਨਾਨਕਸ਼ਕ ਚ ਹੋਰ ਦੇਣ ਲੈਣ ਦੇ ਨਾਲ ਨਾਲ ਯੂਰੀਆ ਖਾਦ ਵੀ ਤੋਹਫੇ ਚ ਦਿਤੀ।

ਹਿਸਾਰ ਜ਼ਿਲ੍ਹੇ ਦੇ ਪਿੰਡ ਪੁੱਠੀ ਸਾਮਨ ਵਿੱਚ ਇੱਕ ਅਨੋਖਾ ਸ਼ਗਨ ਦੇਖਣ ਨੂੰ ਮਿਲਿਆ ਹੈ। ਜਿਸ ਵਿੱਚ ਭਾਣਜੀ ਦੇ ਵਿਆਹ ਵਿੱਚ ਸ਼ਗਨ ਦੇ ਤੌਰ ਤੇ ਆਪਣੀ ਭੈਣ ਨੂੰ ਭਰਾ ਨੇ 25 ਬੋਰੀਆਂ ਯੂਰੀਆ ਖਾਦ ਦਿੱਤੀ। ਬੀਰੇਂਦਰ ਲਾਠਰ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਹਿਸਾਰ ਦੇ ਪਿੰਡ ਪੁੱਠੀ ਸਾਮਨ ਚ ਹੋਇਆ ਹੈ। ਭੈਣ ਨੂੰ ਇੱਕ ਮਹੀਨੇ ਤੋਂ ਖਾਦ ਨਹੀਂ ਮਿਲ ਰਹੀ ਸੀ। ਜਿਸ ਕਾਰਨ ਫ਼ਸਲ ਖ਼ਰਾਬ ਹੋ ਰਹੀ ਸੀ। ਇਸੇ ਚੀਜ਼ ਨੂੰ ਦੇਖਦੇ ਹੋਏ ਭਰਾ ਨੇ ਭੈਣ ਦੀ ਲੜਕੀ ਦੇ ਵਿਆਹ ਦੇ ਮੌਕੇ ਤੇ ਸ਼ਗਨ ਵਿੱਚ 25 ਥੈਲੇ ਯੂਰੀਆ ਖਾਦ ਦੇਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਦੇ ਵੱਖ-ਵੱਖ ਕਿਸਾਨਾਂ ਤੋਂ 25 ਥੈਲੇ ਇਕੱਠੇ ਕੀਤੇ ਗਏ। ਕਿਸਾਨਾਂ ਤੋਂ 270 ਰੁਪਏ ਵਿੱਚ ਇੱਕ ਥੈਲਾ ਖਰੀਦਿਆ ਗਿਆ। ਉਹਨਾਂ ਅੱਗੇ ਦੱਸਿਆ ਕਿ ਭਰਾ ਵੱਲੋਂ ਇਸ ਤਰ੍ਹਾਂ ਦੇ ਸ਼ਗਨ ਤੋਂ ਬਾਅਦ ਸਾਰਾ ਦਿਨ ਪਿੰਡ ਵਿੱਚ ਇਹੀ ਚਰਚਾ ਹੋ ਰਹੀ ਹੈ ਅਤੇ ਲੋਕਾਂ ਨੇ ਕਿਹਾ ਕਿ ਅਜਿਹਾ ਤੋਹਫਾ ਘੱਟ ਹੀ ਵੇਖਣ ਨੂੰ ਮਿਲਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨ ਨੂੰ ਸਮੇਂ ਸਿਰ ਖਾਦ ਅਤੇ ਬੀਜ ਮੁਹੱਈਆ ਕਰਵਾਏ।

Comment here