ਕੀਵ-ਰੂਸ ਦੇ ਹਮਲਿਆਂ ਦਾ ਸ਼ਿਕਾਰ ਯੂਕਰੇਨ ਦੀ ਮਦਦ ਲਈ ਨਾਟੋ ਮੁਲਕ ਅੱਗੇ ਆ ਰਹੇ ਹਨ। ਰੂਸੀ ਹਵਾਈ ਹਮਲਿਆਂ ਦਾ ਮੁਕਾਬਲਾ ਕਰਨ ਲਈ ਨੀਦਰਲੈਂਡ ਯੂਕਰੇਨ ਨੂੰ ਰਾਕੇਟ ਲਾਂਚਰ ਮੁਹੱਈਆ ਕਰਵਾ ਰਿਹਾ ਹੈ। ਇਸਟੋਨੀਅਨ ਐਂਟੀ-ਟੈਂਕ ਮਿਜ਼ਾਈਲਾਂ ਜੈਵਲਿਨ ਭੇਜ ਰਹੇ ਹਨ। ਪੋਲਿਸ਼ ਅਤੇ ਲਾਤਵੀਅਨ ਧਰਤੀ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਸਪਲਾਈ ਕਰ ਰਹੇ ਹਨ। ਚੈਕ ਵੀ ਪਿੱਛੇ ਨਹੀਂ ਰਿਹਾ। ਉਹ ਮਸ਼ੀਨ ਗਨ, ਸਨਾਈਪਰ ਰਾਈਫਲਾਂ, ਪਿਸਤੌਲ ਅਤੇ ਹੋਰ ਹਥਿਆਰ ਵੀ ਭੇਜ ਰਿਹਾ ਹੈ। ਇੱਥੋਂ ਤੱਕ ਕਿ ਰਸਮੀ ਤੌਰ ‘ਤੇ ਨਿਰਪੱਖ ਸਵੀਡਨ ਅਤੇ ਫਿਨਲੈਂਡ ਹਥਿਆਰਾਂ ਦੀ ਸਪਲਾਈ ਕਰ ਰਹੇ ਹਨ। ਜਰਮਨੀ, ਜੋ ਲੰਬੇ ਸਮੇਂ ਤੋਂ ਯੁੱਧ ਪ੍ਰਭਾਵਿਤ ਖੇਤਰ ਵਿਚ ਹਥਿਆਰ ਭੇਜਣ ਤੋਂ ਬਚਿਆ ਰਿਹਾ ਹੈ, ਸਟਿੰਗਰ ਵਰਗੇ ਰਾਕੇਟ ਲਾਂਚਰ ਵੀ ਭੇਜ ਰਿਹਾ ਹੈ। ਕੁੱਲ ਮਿਲਾ ਕੇ 20 ਦੇਸ਼ ਯੂਕਰੇਨ ਦੀ ਰੂਸ ਵਿਰੁੱਧ ਜੰਗ ਵਿੱਚ ਹਥਿਆਰਾਂ ਨਾਲ ਮਦਦ ਕਰ ਰਹੇ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਜਾਂ ਯੂਰਪੀਅਨ ਯੂਨੀਅਨ ਦੇ ਮੈਂਬਰ ਹਨ। ਇਸ ਦੌਰਾਨ ਨਾਟੋ ਨੇ ਰੂਸ ਅਤੇ ਬੇਲਾਰੂਸ ਦੇ ਸਰਹੱਦੀ ਮੈਂਬਰ ਦੇਸ਼ਾਂ ਨੂੰ ਫੌਜੀ ਸਾਜੋ-ਸਾਮਾਨ ਸਮੇਤ 22 ਹਜ਼ਾਰ ਤੋਂ ਵੱਧ ਸੈਨਿਕ ਭੇਜੇ ਹਨ, ਤਾਂ ਜੋ ਉਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਸਕੇ। ਰੂਸ ‘ਤੇ ਯੂਕਰੇਨ ਦੇ ਹਮਲੇ ਨੇ ਯੂਰਪੀ ਸੰਘ ਦੇ ਦੇਸ਼ਾਂ ਨੂੰ ਨੇੜੇ ਲਿਆ ਦਿੱਤਾ ਹੈ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉਨ੍ਹਾਂ ਲਈ ਵੀ ਖ਼ਤਰਾ ਹੋ ਸਕਦੇ ਹਨ।
Comment here