ਅਪਰਾਧਸਿਆਸਤਖਬਰਾਂ

ਨਾਜਾਇਜ਼ ਮਾਈਨਿੰਗ ਮਾਮਲੇ ‘ਚ ਹਨੀ ਦੀ ਨਿਆਇਕ ਹਿਰਾਸਤ ‘ਚ ਵਾਧਾ

ਜਲੰਧਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਜਿਸ ਉੱਪਰ ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲਾ ਦਰਜ ਹੈ, ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਸ ਦੌਰਾਨ ਅੱਜ ਹਨੀ ਦੀ ਨਿਆਂਇਕ ਹਿਰਾਸਤ ਵਿੱਚ 20 ਅਪ੍ਰੈਲ ਤਕ ਵਾਧਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚੋਣਾਂ ਦੇ ਦੌਰਾਨ 18 ਜਨਵਰੀ ਨੂੰ ਈਡੀ ਨੇ ਉਸ ਦੇ ਘਰੋਂ ਕਰੀਬ ਕਰੋੜ ਰੁਪਏ ਬਰਾਮਦ ਕੀਤੇ ਗਏ ਸਨ ਜਦਕਿ ਉਸ ਦੇ ਇਕ ਸਾਥੀ ਦੇ ਘਰੋਂ ਕਰੋੜ ਰੁਪਏ ਬਰਾਮਦ ਹੋਏ ਸਨ। ਜਿਸ ਤੋਂ ਬਾਅਦ ਉਸ ਵਿਰੁੱਧ ਜਾਂਚ ਸ਼ੁਰੂ ਕੀਤੀ ਗਈ ਸੀ। ਈਡੀ ਨੇ ਹਨੀ ਨੂੰ ਕਈ ਵਾਰ ਪੁੱਛਗਿੱਛ ਲਈ ਬੁਲਾਇਆ ਤੇ ਅਖੀਰ ਵਿਚ ਉਸ ਨੂੰ ਫਰਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਹੁਣ ਤਕ ਨਿਆਇਕ ਹਿਰਾਸਤ ਚ ਹੈ। ਨਿਯਮ ਅਨੁਸਾਰ ਈਡੀ ਨੇ ਉਸ ਦੇ ਖਿਲਾਫ਼ 60 ਦਿਨਾਂ ਦੇ ਅੰਦਰ ਚਾਰਜਸ਼ੀਟ ਦਾਇਰ ਕਰਨੀ ਸੀ। ਈਡੀ ਵੱਲੋਂ ਚਾਰਜਸ਼ੀਟ 31 ਮਾਰਚ ਨੂੰ ਪੀਐੱਮਐੱਲਏ, 2002 ਦੀ ਧਾਰਾ 3, 4, 44 ਤੇ 45 ਤਹਿਤ ਦਾਇਰ ਕੀਤੀ ਗਈ ਸੀ।

 

Comment here