ਅਪਰਾਧਸਿਆਸਤਖਬਰਾਂ

ਨਾਜਾਇਜ਼ ਉਸਾਰੀ : ਮੁਖਤਾਰ ਅੰਸਾਰੀ ਦੇ 2 ਕਰੀਬੀਆਂ ਦੇ ਘਰਾਂ ’ਤੇ ਚੱਲਿਆ ਬੁਲਡੋਜ਼ਰ

ਲਖਨਊ-ਰਾਜ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਸ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ’ਚ ਮਾਫੀਆ ਆਗੂ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੇ 2 ਸਹਾਇਕਾਂ ਵਲੋਂ ਕੀਤੀ ਗਈ ‘ਨਾਜਾਇਜ਼ ਉਸਾਰੀ’ ਨੂੰ ਮੰਗਲਵਾਰ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ ਗਿਆ। ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਬਾਂਦਾ ਸ਼ਹਿਰ ਦੇ ਕੋਤਵਾਲੀ ਖੇਤਰ ਦੇ ਅਲੀਗੰਜ ਦੇ ਰਹਿਣ ਵਾਲੇ ਰਫੀਕ ਅਤੇ ਬਾਂਦਾ ਸ਼ਹਿਰ ਦੇ ਜ਼ਿਲ੍ਹਾ ਪ੍ਰੀਸ਼ਦ ਚੌਰਾਹੇ ਦੇ ਇਖਤਿਖਾਰ ਅਹਿਮਦ ਦੇ ਮਕਾਨ ਬੁਲਡੋਜ਼ਰ ਚਲਾ ਕੇ ਢਾਹ ਦਿੱਤੇ ਗਏ। ਦੋਵਾਂ ਦੇ ਘਰੋਂ ਲਾਇਸੈਂਸੀ ਡਬਲ ਬੈਰਲ ਬੰਦੂਕਾਂ ਅਤੇ ਤੈਅ ਹੱਦ ਤੋਂ ਵੱਧ ਕਾਰਤੂਸ ਬਰਾਮਦ ਹੋਏ। ਰਫੀਕ ਦੇ ਘਰੋਂ 7 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ।

Comment here