ਗੁਰਦਾਸਪੁਰ-ਇਥੇ ਜ਼ਿਲ੍ਹੇ ਦੀ ਪੁਲਸ ਨੇ 2 ਲੋਕਾਂ ਨੂੰ ਦੇਸੀ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਥੋਂ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਰਾਜ ਸਿੰਘ ਉਰਫ ਸ਼ਿੰਦੂ ਪੁੱਤਰ ਫੁੱਮਣ ਸਿੰਘ ਵਾਸੀ ਵੱਡੀ ਮਿਆਣੀ (ਹੁਸ਼ਿਆਰਪੁਰ) ਕਤਲ ਕੇਸ ਦੇ ਸਬੰਧ ’ਚ ਕੇਂਦਰੀ ਜੇਲ੍ਹ ਹੁਸ਼ਿਆਰ ਵਿਖੇ ਬੰਦ ਸੀ। ਕੁਝ ਦਿਨ ਪਹਿਲਾਂ ਹੀ ਉਹ ਜ਼ਮਾਨਤ ’ਤੇ ਬਾਹਰ ਆਇਆ ਹੈ। ਉਸਦੇ ਮਾਮੇ ਦਾ ਮੁੰਡਾ ਸੋਨੂੰ ਪੁੱਤਰ ਲਾਲ ਸਿੰਘ ਵਾਸੀ ਨਿਹਾਲੇਵਾਲਾ ਥਾਣਾ ਸਦਰ ਫਿਰੋਜ਼ਪੁਰ ਖ਼ਿਲਾਫ਼ ਪਹਿਲਾ ਹੀ ਕਾਫ਼ੀ ਮੁਕਦਮੇ ਦਰਜ ਹਨ। ਉਨ੍ਹਾਂ ਦੋਵਾਂ ’ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਸਮੱਗਲਰਾਂ ਨਾਲ ਵੀ ਸਬੰਧ ਹਨ।
ਜਾਣਕਾਰੀ ਮਿਲੀ ਕਿ ਰਾਜ ਸਿੰਘ ਉਰਫ ਸ਼ਿੰਦੂ ਨੇ ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆ ਕੇ ਆਪਣੇ ਜਾਣਕਾਰ ਪਕਿਸਤਾਨੀ ਸਮੱਗਲਰਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਪਾਸੋਂ ਹਥਿਆਰ ਅਤੇ ਵਿਸਫੋਟਕ ਪਦਾਰਥਾਂ ਦੀ ਸਮੱਗਰੀ ਨੂੰ ਪਾਕਿਸਤਾਨ ਬੈਠੇ ਸਮੱਗਲਰਾਂ ਨੇ ਉਸਦੇ ਜਾਣੂ ਸਮੱਗਲਰਾਂ ਨੂੰ ਭਾਰਤ ’ਚ ਪਹੁੰਚਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰਾਜ ਸਿੰਘ ਉਰਫ ਸ਼ਿੰਦੂ ਆਪਣੇ ਸਾਥੀ ਜਸਮੀਤ ਸਿੰਘ ਉਰਫ ਜੱਗਾ ਨੂੰ ਨਾਲ ਲੈ ਕੇ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਇਲਾਕੇ ’ਚ ਕਿਸੇ ਵਾਰਦਾਤ ਕਰਨ ਦੀ ਫਿਰਾਕ ’ਚ ਗੁਰਦਾਸਪੁਰ ਸਾਇਡ ਤੋਂ ਆ ਰਹੇ ਸਨ। ਇਸ ਸਬੰਧੀ ਗੁਪਤ ਸੂਚਨਾ ਮਿਲਣ ’ਤੇ ਪੁਲਸ ਨੇ ਟੀ-ਪੁਆਇੰਟ ਧੁੱਸੀ ਬੰਨ੍ਹ ਸਲਾਹਪੁਰ ਬੇਟ ਵਿਖੇ ਨਾਕਬੰਦੀ ਕੀਤੀ ਤਾਂ ਉਕਤ ਦੋਸ਼ੀਆਂ ਨੂੰ ਇਕ ਦੇਸੀ ਪਿਸਤੌਲ ਅਤੇ ਸਪਲੈਂਡਰ ਮੋਟਰਸਾਇਕਲ ਨੰਬਰ ਪੀਬੀ.07.ਬੀਆਰ.1853 ਸਮੇਤ ਗ੍ਰਿਫ਼ਤਾਰ ਕੀਤਾ ਹੈ।
Comment here