ਸਿਆਸਤਸਿਹਤ-ਖਬਰਾਂਖਬਰਾਂਚਲੰਤ ਮਾਮਲੇਦੁਨੀਆ

ਨਾਈਟ ਕਲੱਬ ’ਚ 228 ਲੋਕ ਕੋਰੋਨਾ ਇਨਫੈਕਟਿਡ, ਸਕੂਲ ਫਿਰ ਹੋਏ ਆਨਲਾਈਨ

ਬੀਜਿੰਗ-ਚੀਨ ਦੀ ਰਾਜਧਾਨੀ ਬੀਜਿੰਗ ‘ਚ ਇਕ ਨਾਈਟ ਕਲੱਬ ਕਾਰਨ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਇਕ ਜ਼ਿਲ੍ਹੇ ਦੇ ਸਕੂਲਾਂ ਨੂੰ ਦੁਬਾਰਾ ਆਨਲਾਈਨ ਕਲਾਸਾਂ ਲਗਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਲਗਾਏ ਗਏ ਲਾਕਡਾਊਨ ਨੂੰ ਹਟਾਉਣ ਤੋਂ ਬਾਅਦ ਸ਼ੰਘਾਈ ‘ਚ ਸਥਿਤੀ ਆਮ ਵਾਂਗ ਹੋ ਰਹੀ ਹੈ।
ਬੀਜਿੰਗ ਦੇ ਹੈਵਨ ਸੁਪਰਮਾਰਕੀਟ ਕਲੱਬ ਵਿਚ ਵੀਰਵਾਰ ਨੂੰ ਇਕ ਇਨਫੈਕਟਿਡ ਵਿਅਕਤੀ ਆਇਆ, ਜਿਸ ਤੋਂ ਬਾਅਦ ਕਲੱਬ ਵਿਚ ਆਏ 228 ਲੋਕਾਂ ਦੇ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ 180 ਸੰਕਰਮਿਤ ਗਾਹਕ ਹਨ, ਜਦੋਂ ਕਿ ਚਾਰ ਕਰਮਚਾਰੀ ਹਨ ਅਤੇ ਬਾਕੀ 44 ਉਹ ਲੋਕ ਹਨ ਜੋ ਬਾਅਦ ਵਿਚ ਇਨ੍ਹਾਂ ਸੰਕਰਮਿਤ ਵਿਅਕਤੀਆਂ ਦੇ ਸੰਪਰਕ ਵਿਚ ਆਏ ਸਨ।
ਪ੍ਰਸ਼ਾਸਨ ਨੇ ਸ਼ਾਪਿੰਗ ਕੰਪਲੈਕਸਾਂ ਅਤੇ ਕਲੱਬ ਦੇ ਨਾਲ ਲੱਗਦੇ ਹੋਰ ਅਦਾਰਿਆਂ ਸਮੇਤ ਪੂਰੇ ਖੇਤਰ ਨੂੰ ਅਗਲੇ ਨੋਟਿਸ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ।
ਕਲੱਬ ਕਾਰਨ ਹੋਈ ਲਾਗ ਦੇ ਮੱਦੇਨਜ਼ਰ, ਪ੍ਰਸ਼ਾਸਨ ਨੇ ਚਾਓਯਾਂਗ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ ਸਿਰਫ ਆਨਲਾਈਨ ਕਲਾਸਾਂ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ, ਸੈਕੰਡਰੀ ਕਲਾਸਾਂ ਵਿੱਚ ਦਾਖਲੇ ਲਈ ਹੋਣ ਵਾਲੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਖੇਡ ਗਤੀਵਿਧੀਆਂ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।

Comment here