ਟੋਰਾਂਟੋ-ਕੈਨੇਡਾ ਵਿਚ ਇਕ ਮੰਦਭਾਗੀ ਘਟਨਾ ਵਾਪਰੀ ਹੈ। ਟੋਰਾਂਟੋ ਡਾਊਨਟਾਊਨ ਦੇ 647 ਕਿੰਗ ਸਟਰੀਟ ਵੇਸਟ ਵਿਖੇ ਬੀਤੇ ਐਤਵਾਰ ਨੂੰ ਸਵੇਰੇ 3.30 ਵਜੇ ਦੇ ਕਰੀਬ ਇੱਕ ਨਾਈਟ ਕਲੱਬ ‘ਚ ਗੋਲੀ ਚੱਲੀ। ਇਸ ਦੌਰਾਨ ਬਰੈਂਪਟਨ ਨਾਲ ਸਬੰਧਿਤ ਇਕ 26 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਪਰਦੀਪ ਬਰਾੜ ਵੱਜੋਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀਕਾਂਡ ਦੌਰਾਨ ਪਰਦੀਪ ਬਰਾੜ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪਰਦੀਪ ਬਰਾੜ ਦੇ ਨਾਲ 24 ਸਾਲਾਂ ਦੀ ਇੱਕ ਕੁੜੀ ਵੀ ਜ਼ਖਮੀ ਹੋਈ ਸੀ, ਜਿਸ ਨੂੰ ਹੁਣ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਮਾਮਲੇ ਸਬੰਧੀ ਪੁਲਸ ਨੇ ਹਾਲੇ ਕਿਸੇ ਵੀ ਸ਼ੱਕੀ ਬਾਰੇ ਖ਼ੁਲਾਸਾ ਨਹੀ ਕੀਤਾ ਹੈ ਅਤੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।
Comment here