ਅਪਰਾਧਸਿਆਸਤਖਬਰਾਂ

ਨਾਈਜੀਰੀਆ ‘ਚ ਬੰਦੂਕਧਾਰੀਆਂ ਨੇ 14 ਲੋਕਾਂ ਦਾ ਕੀਤਾ ਕਤਲ

ਮੈਦੁਗੁਰੀ-ਨਾਈਜੀਰੀਆ ‘ਚ ਬੰਦੂਕਧਾਰੀਆਂ ਨੇ 8 ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਉੱਤਰ-ਪੱਛਮੀ ਜ਼ਮਫਾਰਾ ਰਾਜ ਵਿੱਚ ਘੱਟੋ-ਘੱਟ 60 ਹੋਰ ਲੋਕਾਂ ਨੂੰ ਅਗਵਾ ਕਰ ਲਿਆ। ਨਿਊਜ਼ ਏਜੰਸੀ ਰਾਇਟਰਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ, ਇੱਕ ਪੁਲਸ ਸੂਤਰ ਅਤੇ ਹਮਲੇ ਦੇ ਗਵਾਹ ਇੱਕ ਮੋਟਰਸਾਈਕਲ ਚਾਲਕ ਨੇ ਦੱਸਿਆ ਕਿ ਦੇਸ਼ ਦੇ ਉੱਤਰ-ਪੂਰਬ ਵਿੱਚ ਸ਼ੱਕੀ ਇਸਲਾਮੀ ਵਿਦਰੋਹੀਆਂ ਨੇ ਫੌਜੀ ਸੁਰੱਖਿਆ ਦੇ ਕਾਫਲੇ ‘ਤੇ ਹਮਲਾ ਕੀਤਾ, ਜਿਸ ਵਿੱਚ 2 ਸਿਪਾਹੀ ਅਤੇ 4 ਨਾਗਰਿਕ ਮਾਰੇ ਗਏ। ਜ਼ਮਫਾਰਾ ਨਾਈਜੀਰੀਆ ਦੇ ਉਨ੍ਹਾਂ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਹਥਿਆਰਬੰਦ ਗਿਰੋਹ ਫਿਰੌਤੀ ਲਈ ਆਮ ਲੋਕਾਂ ਨੂੰ ਅਗਵਾ ਕਰਦੇ ਹਨ।
ਸੁਰੱਖਿਆ ਕਾਰਨਾਂ ਕਰਕੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਬੋਲਦਿਆਂ ਇਕ ਸਥਾਨਕ ਨੇਤਾ ਨੇ ਕਿਹਾ, ਤਿੰਨ ਸਮੂਹਾਂ ਵਿਚ ਬੰਦੂਕਧਾਰੀਆਂ ਨੇ ਮਿਲਟਰੀ ਬੇਸ ਅਤੇ ਮਾਗਾਮੀ ਅਤੇ ਕਬਾਸਾ ਭਾਈਚਾਰਿਆਂ ‘ਤੇ ਹਮਲਾ ਕਰਕੇ 60 ਲੋਕਾਂ ਨੂੰ ਅਗਵਾ ਕਰ ਲਿਆ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ। ਉਥੇ ਹੀ ਇੱਕ ਨਿਵਾਸੀ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਐਤਵਾਰ ਸਵੇਰੇ ਜ਼ਮਫਾਰਾ ਦੇ ਪੇਂਡੂ ਮਾਗਾਮੀ ਭਾਈਚਾਰੇ ਵਿੱਚ ਇੱਕ ਰੁਰਲ ਮਿਲਟਰੀ ਬੇਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਨ੍ਹਾਂ ਨੂੰ ਭਜਾ ਦਿੱਤਾ ਗਿਆ।

Comment here