ਅਬੂਜਾ-ਇਥੋਂ ਦੀ ਸਰਕਾਰ ਦੇ ਚੇਅਰਮੈਨ ਜਿਬਰੀਨ ਮੁਰੇਗੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਨਾਈਜੀਰੀਆ ਦੇ ਕੇਂਦਰੀ ਨਾਈਜਰ ਰਾਜ ਦੇ ਮੋਕਵਾ ਸਥਾਨਕ ਸਰਕਾਰੀ ਖੇਤਰ ਵਿੱਚ ਇੱਕ ਕਿਸ਼ਤੀ ਹਾਦਸਾ ਵਾਪਰਿਆ। ਇੱਥੇ ਕਿਸ਼ਤੀ ਪਲਟਣ ਤੋਂ ਬਾਅਦ 26 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਲਗਭਗ 44 ਅਜੇ ਵੀ ਲਾਪਤਾ ਹਨ। ਕਿਸ਼ਤੀ ਹਾਦਸਾ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਮੋਕਵਾ ਸਥਾਨਕ ਸਰਕਾਰੀ ਖੇਤਰ ਦੇ ਗਬਾਜੀਬੋ ਵਾਰਡ ਵਿੱਚ ਜਾਬਾ ਅਤੇ ਕੇਨਜੀ ਡੈਮਾਂ ਦੇ ਵਿਚਕਾਰ ਵਾਪਰਿਆ।
ਨਾਈਜਰ ਸਟੇਟ ਐਮਰਜੈਂਸੀ ਮੈਨੇਜਮੈਂਟ ਏਜੰਸੀ (ਐਨ.ਐਸ.ਈ.ਐਮ.ਏ) ਨੇ ਪੁਸ਼ਟੀ ਕੀਤੀ ਕਿ ਕਿਸ਼ਤੀ ਵਿੱਚ 100 ਤੋਂ ਵੱਧ ਲੋਕ ਸਵਾਰ ਸਨ, ਉਨ੍ਹਾਂ ਨੇ ਦੱਸਿਆ ਕਿ ਪੀੜਤ, ਜੋ ਗਬਾਜੀਬੋ, ਏਕਵਾ ਅਤੇ ਯੈਂਕਿਆਡੇ ਭਾਈਚਾਰਿਆਂ ਦੇ ਸਨ, ਜੋ ਨਦੀ ਨਾਈਜਰ (ਪੁਰਾਣਾ ਗਬਾਜੀਬੋ) ਵਿਚ ਕਿਸ਼ਤੀ ਜ਼ਰੀਏ ਦੂਜੇ ਪਾਸੇ ਆਪਣੇ ਖੇਤਾਂ ਨੂੰ ਜਾ ਰਹੇ ਸਨ। ਐਨ.ਐਸ.ਈ.ਐਮ.ਏ ਦੇ ਬੁਲਾਰੇ ਇਬਰਾਹਿਮ ਹੁਸੈਨੀ ਨੇ ਕਿਹਾ ਕਿ ਏਜੰਸੀ ਮੋਕਵਾ ਸਥਾਨਕ ਸਰਕਾਰੀ ਅਧਿਕਾਰੀਆਂ ਅਤੇ ਸਥਾਨਕ ਗੋਤਾਖੋਰਾਂ ਦੇ ਸਹਿਯੋਗ ਨਾਲ ਘਟਨਾ ਵਾਲੀ ਥਾਂ ‘ਤੇ ਖੋਜ ਅਤੇ ਬਚਾਅ ਮੁਹਿੰਮ ਚਲਾਉਣ ਲਈ ਕੰਮ ਕਰ ਰਹੀ ਹੈ। ਉਸਨੇ ਅੱਗੇ ਕਿਹਾ ਕਿ “ਹੁਣ ਤੱਕ, 26 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ 30 ਤੋਂ ਵੱਧ ਲੋਕਾਂ ਨੂੰ ਬਚਾ ਲਿਆ ਗਿਆ ਹੈ ਕਿਉਂਕਿ ਆਪ੍ਰੇਸ਼ਨ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਕਿਸ਼ਤੀ ਵਿੱਚ 100 ਤੋਂ ਵੱਧ ਲੋਕ ਸਵਾਰ ਸਨ,”।
ਨਾਈਜੀਰੀਆ ‘ਚ ਕਿਸ਼ਤੀ ਪਲਟੀ, 26 ਲੋਕਾਂ ਦੀ ਮੌਤ

Comment here