ਦੇਸ਼ ਵਿੱਚ ਕਨੂੰਨ ਵਿਵਸਥਾ ਨੂੰ ਟਿੱਚ ਜਾਣਦਿਆਂ ਅਪਰਾਧਕ ਬਿਰਤੀ ਵਾਲੇ ਆਪਣੇ ਮਨਸੂਬਿਆਂ ਚ ਕਾਮਯਾਬ ਹੁੰਦੇ ਹਨ, ਖਾਸ ਕਰਕੇ ਛੋਟੀਆਂ ਬੱਚੀਆਂ ਅਤੇ ਔਰਤਾਂ ਨਾਲ ਅਪਰਾਧਾਂ ਵਿੱਚ ਕੋਈ ਕਮੀ ਨਹੀਂ ਆ ਰਹੀ। ਅਜਿਹਾ ਮਹੌਲ ਜਾਗਦੇ ਸਿਰਾਂ ਨੂੰ ਬੇਚੈਨ ਕਰੀ ਰੱਖਦਾ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਬੀਤੇ ਦਿਨੀਂ 11 ਸਾਲਾ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਉਸ ਦੇ ਪਰਿਵਾਰ ਦਾ ਇਕ ਕਰੀਬੀ ਸ਼ਖਸ ਉਸ ਨੂੰ ਵਰਗਲਾ ਕੇ ਉਸ ਦਾ ਸੋਸ਼ਮ ਕਰਦਾ ਰਿਹਾ, ਤੇ ਜਦ ਉਹ ਗਰਭਵਤੀ ਹੋ ਗਈ ਤਾਂ ਉਹ ਫਰਾਰ ਹੋ ਗਿਆ, ਇਸ ਬਾਰੇ ਬੱਚੀ ਨੂੰ ਖੁਦ ਨੂੰ ਵੀ ਕੋਈ ਇਲਮ ਨਹੀਂ ਸੀ, ਕਿ ਉਹ ਗਰਭਵਤੀ ਹੈ। ਬੀਤੇ ਦਿਨੀਂ ਅਚਾਨਕ ਬਿਮਾਰ ਪੈਣ ਲੱਗੀ ਤਾਂ ਪਰਿਵਾਰ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਿਆ, ਜਿੱਥੇ ਉਸ ਨਾਲ ਵਾਪਰ ਚੁੱਕੇ ਭਾਣੇ ਦਾ ਪਤਾ ਲੱਗਿਆ। ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ, ਪੁਲਸ ਨੇ ਕੇਸ ਦਰਜ ਕਰ ਲਿਆ ਹੈ, ਮੁਲਜ਼ਮ ਫਰਾਰ ਹੈ।
ਦੋ ਸਾਲਾ ਬੱਚੀ ਨਾਲ ਕੁਕਰਮ
ਬਠਿੰਡਾ ਦੀ ਮਾਨਸਾ ਰੋਡ ਤੇ ਸਥਿਤ ਇੱਕ ਕਲੋਨੀ ਵਿੱਚ ਨਾਬਾਲਗ ਮੁੰਡਿਆਂ ਨੇ ਪਰਵਾਸੀ ਮਜ਼ਦੂਰ ਪਰਿਵਾਰ ਦੀ ਦੋ ਸਾਲਾ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਬੱਚੀ ਦੀ ਮੰਦੀ ਹਾਲਤ ਦੇਖ ਕੇ ਮਾਪੇ ਬੇਸੁੱਧ ਹੋ ਗਏ ਤਾਂ ਬੱਚੀ ਨੂੰ ਆਂਢ-ਗੁਆਂਢ ਦੇ ਲੋਕਾਂ ਨੇ ਹਸਪਤਾਲ ਪੁਚਾਇਆ ਤੇ ਪੁਲਸ ਨੂੰ ਜਾਣਕਾਰੀ ਦਿੱਤੀ। ਕੇਸ ਦਰਜ ਹੋ ਗਿਆ ਹੈ,ਮੁਲਜਮ਼ ਫਰਾਰ ਨੇ।
ਇੱਕ ਮਹਿਲਾ ਨਾਲ ਦਿਨ ਚ ਤਿੰਨ ਵਾਰ ਰੇਪ
ਯੂ ਪੀ ‘ਚ ਔਰਤਾਂ ਪ੍ਰਤੀ ਅਪਰਾਧਕ ਬਿਰਤੀ ਰੱਖਣ ਵਾਲਿਆਂ ਨੂੰ ਕਨੂੰਨ ਦਾ ਕੋਈ ਖੌਫ ਨਹੀਂ ਹੈ। ਇੱਥੇ ਲਖਨਊ ਚ ਇਕ ਔਰਤ ਨਾਲ ਇਕ ਦਿਨ ‘ਚ ਵੱਖ-ਵੱਖ ਥਾਂਵਾਂ ‘ਤੇ ਵੱਖ-ਵੱਖ ਮਰਦਾਂ ਵਲੋਂ ਤਿੰਨ ਵਾਰ ਗੈਂਗਰੇਪ ਕੀਤਾ ਗਿਆ। ਇਹ ਮਹਿਲਾ ਬੇਹੋਸ਼ੀ ਦੀ ਹਾਲਤ ‘ਚ ਮਿਲੀ ਸੀ, ਪੁਲਸ ਨੇ ਉਸ ਨੂੰ ਹਸਪਤਾਲ ਦਾਖਲ ਕਰਾਇਆ, ਜਾਂਚ ਵਿਚ ਉਸ ਨਾਲ ਵਾਰ ਵਾਰ ਕੁਕਰਮ ਹੋਣ ਦੀ ਪੁਸ਼ਟੀ ਹੋਈ, ਮਹਿਲਾ ਦੇ ਹੋਸ਼ ਚ ਆਉਣ ਤੇ ਉਸ ਦੇ ਬਿਆਨਾਂ ਦੇ ਅਧਾਰ ਤੇ ਪੁਲਸ ਨੇ ਕੇਸ ਦਰਜ ਕਰ ਲਿਆ, ਕਾਰਵਾਈ ਕੀਤੀ, ਇਕ ਮੁਲਜ਼ਮ ਕਾਬੂ ਆਇਆ ਹੈ, ਬਾਕੀ ਫਰਾਰ ਹਨ।
Comment here