ਖਬਰਾਂਮਨੋਰੰਜਨ

ਨਹੀਂ ਰਹੇ ਸਿਧਾਰਥ ਸ਼ੁਕਲਾ, ਦਿਲ ਦਾ ਦੌਰਾ ਪੈਣ ਨਾਲ 40 ਸਾਲਾ ਅਭਿਨੇਤਾ ਦਾ ਦੇਹਾਂਤ

ਮੁੰਬਈ-ਅਦਾਕਾਰ  ਸਿਧਾਰਥ ਸ਼ੁਕਲਾ ਦੀ ਅੱਜ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਮੁੰਬਈ ਦੇ ਕੂਪਰ ਹਸਪਤਾਲ ’ਚ ਉਸ ਨੂੰ ਅੱਜ ਬੇਹੋਸ਼ੀ ਦੀ ਹਾਲਤ ਚ ਲਿਆਂਦਾ ਗਿਆ ਸੀ। ਚਾਲੀ ਸਾਲਾ ਸਿਧਾਰਥ ਦੀ ਮੌਤ ਦੀ ਖ਼ਬਰ ਤੋਂ ਹਰ ਕੋਈ ਹੈਰਾਨ ਹੈ, ਲੋਕਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਹੈ ਕਿ ਸਿਧਾਰਥ ਹੁਣ ਦੁਨੀਆ ’ਚ ਨਹੀਂ ਰਹੇ। ਜਾਣਕਾਰੀ ਮੁਕਾਬਕ ਅਦਾਕਾਰ ਸਿਧਾਰਥ ਸ਼ੁਕਲਾ ਨੇ ਸੌਣ ਤੋਂ ਪਹਿਲਾਂ ਕੋਈ ਦਵਾਈ ਖਾਧੀ ਸੀ ਪਰ ਉਸ ਤੋਂ ਬਾਅਦ ਉਹ ਉੱਠ ਨਹੀਂ ਸਕੇ। ਸਿਧਾਰਥ ਸ਼ੁਕਲਾ ਦੇ ਅਚਾਨਕ ਦੇਹਾਂਤ ਨਾਲ ਪੂਰੇ ਬਾਲੀਵੁੱਡ ਤੇ ਟੀਵੀ ਇੰਡਸਟਰੀ ਸੋਗ ’ਚ ਹੈ। ਟੀਵੀ ਇੰਡਸਟਰੀ ਦਾ ਵੱਡਾ ਨਾਂ ਸਿਧਾਰਥ ਸ਼ੁਕਲਾ ਨੇ ਬਿੱਗ ਬੌਸ ਦਾ 13ਵਾਂ ਸੀਜਨ ਜਿੱਤਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਖਤਰੋੰ ਖਿਲਾੜੀ’ ਦਾ 7ਵਾਂ ਸੀਜਨ ਵੀ ਆਪਣੇ ਨਾਂ ਕੀਤਾ ਸੀ। ਸੀਰੀਅਲ ਬਾਲਿਕਾ ਵਧੂ  ਤੋਂ ਸਿਧਾਰਥ ਸ਼ੁਕਲਾ ਨੇ ਦੇਸ਼ ਦੇ ਘਰ-ਘਰ ’ਚ ਆਪਣੀ ਪਛਾਣ ਬਣਾਈ ਸੀ। ਮੁੰਬਈ ’ਚ 12 ਦਸੰਬਰ 1980 ਨੂੰ ਜਨਮੇ ਸਿਧਾਰਥ ਸ਼ੁਕਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਮਾਡਲ ਦੇ ਤੌਰ ’ਤੇ ਕੀਤੀ ਸੀ।ਉਨ੍ਹਾਂ ਦੇ ਪਿਤਾ ਸਿਵਲ ਇੰਜੀਨੀਅਰ ਸਨ। ਟੀਵੀ ਦੀ ਦੁਨੀਆ ‘ਚ ਕਦਮ ਰੱਖਣ ਤੋਂ ਪਹਿਲਾਂ ਸਿਧਾਰਥ ਸ਼ੁਕਲਾ ਇਕ ਮਾਡਲ ਤੇ ਇਕ ਇੰਟੀਰਿਅਰ ਡਿਜਾਈਨਰ ਸਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ ‘ਬਾਬੁਲ ਕਾ ਆਂਗਣ ਛੁੱਟੇ ਨਾ’ ਤੋਂ ਕੀਤੀ ਸੀ। ਇਸ ਸ਼ੋਅ ‘ਚ ਸਿਧਾਰਥ ਸ਼ੁਕਲਾ ਨੇ ਅਦਾਕਾਰੀ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ‘ਜਾਣੇ ਪਛਾਣੇ ਸੇ ਯੇ ਅਜਨਬੀ’ ਤੋਂ ਕੀਤੀ ਸੀ। ਇਸ ਤੋਂ ਬਾਅਦ ਸਾਲ 2011 ‘ਚ ਸਿਧਾਰਥ ਸ਼ੁਕਲਾ ਨੇ ਅਦਾਕਾਰੀ ਪਵਿੱਤਰ ਪੁਨੀਆ ਨਾਲ ‘ਲਵ ਯੂ ਜ਼ਿੰਦਗੀ’ ‘ਚ ਕੰਮ ਕੀਤਾ ਸੀ ਪਰ ਛੋਟੇ ਪਰਦੇ ‘ਤੇ ਉਨ੍ਹਾਂ ਨੂੰ ਅਸਲੀ ਪਛਾਣ ਸ਼ੋਅ ‘ਬਾਲਿਕਾ ਵਧੂ’ ਤੋਂ ਮਿਲੀ ਸੀ। ਇਸ ਸ਼ੋਅ ਕਾਰਨ ਸਿਧਾਰਥ ਸ਼ੁਕਲਾ ਨੂੰ ਕਈ ਪੁਰਸਕਾਰ ਮਿਲੇ ਸਨ। ਟੀਵੀ ਇੰਡਸਟਰੀ ’ਚ ਸਫਲਤਾ ਤੋਂ ਬਾਅਦ ਸ਼ੁਕਲਾ ਨੇ ਬਾਲੀਵੁੱਡ ਦਾ ਵੀ ਰੁਖ਼ ਕੀਤਾ। ਸਾਲ 2014 ’ਚ ਆਈ ਹੰਪਟੀ ਸ਼ਰਮਾ ਦੀ ਦੁਲਹਨੀਆ ਫਿਲਮ ’ਚ ਉਹ ਦਿਖਾਈ ਦਿੱਤੇ। ਇਸ ਸਾਲ (2021) ਉਨ੍ਹਾਂ ਦੀ ਬਰੋਕਨ ਬੱਟ ਬਿਊਟੀਫੁਲ ਨਾਂ ਦੀ ਵੈੱਬ ਸੀਰੀਜ ਆਈ ਸੀ। ਜੋ ਕਾਫੀ ਚਰਚਾ ’ਚ ਸੀ।

ਸਿਧਾਰਥ ਸ਼ੁਕਲਾ ਇਕ ਸ਼ਾਨਦਾਰ ਅਦਾਕਾਰ ਹੋਣ ਦੇ ਨਾਲ ਹੀ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਚਰਚਾ ‘ਚ ਰਹੇ ਸਨ। ਬਿੱਗ ਬੌਸ 13 ‘ਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ ਗਿੱਲ ਦੀ ਜੋੜੀ ਕਾਫੀ ਚਰਚਾ ‘ਚ ਰਹੀ ਸੀ। ਟੈਲੀਵਿਜ਼ਨ ਪਰਦੇ ‘ਤੇ ਵੀ ਇਨ੍ਹਾਂ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਸੀ। ਸਿਧਾਰਥ ਸ਼ੁਕਲਾ ਦੀ ਸ਼ਹਿਨਾਜ਼ ਗਿੱਲ ਨਾਲ ਪਹਿਲੀ ਵਾਰ ਮੁਲਾਕਾਤ ਰਿਆਲਟੀ ਸ਼ੋਅ ਬਿੱਗ ਬੌਸ ਦੇ ਸੈੱਟ ‘ਤੇ ਹੀ ਹੋਈ ਸੀ। ਦੋਵਾਂ ਨੇ ਇਕੱਠਿਆਂ ਬਿੱਗ-ਬੌਸ-13 ‘ਚ ਹਿੱਸਾ ਲਿਆ ਸੀ। ਉਦੋਂ ਇਸ ਸ਼ੋਅ ‘ਚ ਦੋਵੇਂ ਕਲਾਕਾਰਾਂ ਵਿਚਕਾਰ ਜ਼ਬਰਦਸਤ ਕੈਮਿਸਟ੍ਰੀ ਦੇਖਣ ਨੂੰ ਮਿਲੀ ਸੀ। ਇਸ ਜੋੜੀ ਨੂੰ ਇੰਨਾ ਪਸੰਦ ਕੀਤਾ ਜਾਣ ਲੱਗਾ ਕਈ ਸੋਸ਼ਲ ਮੀਡੀਆ ‘ਤੇ ਇਨ੍ਹਾਂ ਨੂੰ ਸਿਡਨਾਜ਼ ਤੋਂ ਪਛਾਣ ਮਿਲ ਗਈ ਸੀ। ਸ਼ੋਅ ‘ਚ ਸਾਫ਼ ਦਿਖਾਈ ਦੇਣ ਲੱਗਾ ਸੀ ਕਿ ਸ਼ਹਿਨਾਜ ਵੀ ਸਿਧਾਰਥ ਨੂੰ ਕਾਫੀ ਪਸੰਦ ਕਰਨ ਲੱਗੀ ਸੀ ਤੇ ਅਕਸਰ ਉਹ ਕਹਿੰਦੀ ਸੀ ਕਿ ਉਨ੍ਹਾਂ ਨੂੰ ਸਿਧਾਰਥ ਦੀ ਆਦਤ ਜਿਹੀ ਹੋ ਗਈ ਹੈ।ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਨੂੰ ਕਈ ਵਾਰ ਪਬਲਿਕ ਪਲੇਸ ‘ਤੇ ਨਾਲ ਦੇਖਿਆ ਗਿਆ ਸੀ। ਇਨ੍ਹਾਂ ਦੀ ਜੋੜੀ ਨੇ ਬਿੱਗ ਬੌਸ ਸ਼ੋਅ ਤੋਂ ਬਾਹਰ ਆ ਕੇ ਟੋਨੀ ਕੱਕੜ ਦਾ ਗਾਣਾ ‘ਸ਼ੋਨਾ ਮੇਰੇ ਸ਼ੋਨਾ’ ਵੀ ਕੀਤਾ ਸੀ, ਜੋ ਕਾਫੀ ਚਰਚਾ ‘ਚ ਰਿਹਾ ਸੀ।

Comment here