ਨਵੀਂ ਦਿੱਲੀ-ਸੀਨੀਅਰ ਤੇ ਨਿਡਰ ਪੱਤਰਕਾਰ ਵਿਨੋਦ ਦੁਆ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਧੀ ਮਲਿਕਾ ਦੁਆ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਕੱਲ੍ਹ ਕੀਤਾ ਜਾਵੇਗਾ। 67 ਸਾਲਾ ਵਿਨੋਦ ਦੁਆ ਲੰਮੇ ਸਮੇੰ ਤੋਂ ਬਿਮਾਰ ਚੱਲ ਰਹੇ ਸਨ। ਉਹਨਾਂ ਦੀ ਪਤਨੀ ਦਾ ਪਿਛਲੇ ਸਮੇਂ ਦੌਰਾਨ ਕਰੋਨਾ ਕਾਰਨ ਦੇਹਾਂਤ ਹੋ ਗਿਆ ਸੀ, ਉਸ ਮਗਰੋਂ ਵਿਨੋਦ ਦੀ ਸਿਹਤ ਵੀ ਨਾਸਾਜ਼ ਹੀ ਚੱਲ ਰਹੀ ਸੀ। ਲੋਕ ਪੱਖੀ ਪਤਰਕਾਰਤਾ ਲਈ ਵਿਨੋਦ ਦੁਆ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਹ ਸੱਤਾਧਾਰੀ ਧਿਰ ਨੂੰ ਹਮੇਸ਼ਾ ਬੇਬਾਕ, ਤਿੱਖੇ ਤੇ ਸਖਤ ਸਵਾਲ ਕਰਦੇ ਰਹੇ। ਉਹ ਦੂਰਦਰਸ਼ਨ ਨਾਲ ਵੀ ਜੁੜੇ ਰਹੇ, ਜਿਥੇ ਉਹਨਾਂ ਜਾ ਜਨਵਾਣੀ ਪ੍ਰੋਗਰਾਮ ਚਰਚਿਤ ਪ੍ਰੋਗਰਾਮ ਰਿਹਾ ਅਤੇ ਉਹ ਲੰਮਾ ਸਮਾਂ ਐਨ ਡੀ ਟੀ ਵੀ ਨਾਲ ਵੀ ਜੁੜੇ ਰਹੇ।
ਨਹੀਂ ਰਹੇ ਬੇਬਾਕ ਪੱਤਰਕਾਰ ਵਿਨੋਦ ਦੁਆ

Comment here