ਸਾਹਿਤਕ ਸੱਥਖਬਰਾਂ

ਨਹੀਂ ਰਹੇ ਆਲੋਚਕ ਡਾਕਟਰ ਰਜਨੀਸ਼ ਬਹਾਦਰ ਸਿੰਘ

ਜਲੰਧਰ -ਪੰਜਾਬ ਦੇ ਉੱਘੇ ਆਲੋਚਕ ਡਾ. ਰਜਨੀਸ਼ ਬਹਾਦਰ ਸਿੰਘ ਨੇ ਕੱਲ੍ਹ ਸ਼ਾਮ ਦਿੱਲੀ ਇੱਕ ਹਸਪਤਾਲ ’ਚ ਆਖ਼ਰੀ ਸਾਹ ਲਿਆ।  65 ਵਰ੍ਹਿਆਂ ਦੇ ਡਾਕਟਰ ਰਜਨੀਸ਼ ਪਿਛਲੇ ਕੁਝ ਦਿਨਾਂ ਤੋਂ ਦਿਲ ਅਤੇ ਫੇਫੜਿਆਂ ਦੀ ਬਿਮਾਰੀ ਕਾਰਨ ਦਿੱਲੀ ਦੇ ਇਕ ਹਸਪਤਾਲ ‘ਚ ਦਾਖ਼ਲ ਸਨ। ਡਾਕਟਰ ਰਜਨੀਸ਼ ਨੇ ਜੰਮੂ ਯੂਨੀਵਰਸਿਟੀ ਤੋਂ ਪੀ ਐੱਚ ਡੀ ਕਰਨ ਉਪਰੰਤ ਆਪਣੇ ਅਧਿਆਪਨ ਦਾ ਸਫਰ ਡੀ ਏ ਵੀ ਕਾਲਜ ਜਲੰਧਰ ਤੋਂ ਸ਼ੁਰੂ ਕੀਤਾ | ਜਿੱਥੋਂ ਉਹ 2017 ਵਿਚ ਪੰਜਾਬੀ ਵਿਭਾਗ ਤੋਂ ਰਿਟਾਇਰ ਹੋਏ | ਅਧਿਆਪਨ ਕਾਰਜ ਦੇ ਨਾਲ-ਨਾਲ ਉਨ੍ਹਾ ਕਾਲਜ ਟੀਚਰਜ਼ ਯੂਨੀਅਨ ਦੀਆਂ ਸਰਗਰਮੀਆਂ ਵਿਚ ਵੀ ਮੁੱਖ ਭੂਮਿਕਾ ਨਿਭਾਈ ਤੇ ਦੋ ਸਾਲ ਕੇਂਦਰੀ ਪੰਜਾਬੀ ਲਿਖਾਰੀ ਸਭਾ ਦੇ ਜਨਰਲ ਸਕੱਤਰ ਵੀ ਰਹੇ | ਉਨ੍ਹਾ ਦੀ ਅਚਾਨਕ ਮੌਤ ਨਾਲ ਖੱਬੇ-ਪੱਖੀ ਲਹਿਰ ਨੂੰ ਵੱਡਾ ਘਾਟਾ ਪਿਆ ਹੈ | ਸੂਤਰਾਂ ਅਨੁਸਾਰ ਉਹਨਾ ਦਾ ਅੰਤਮ ਸੰਸਕਾਰ 16 ਫਰਵਰੀ ਨੂੰ 11 ਵਜੇ ਉਨ੍ਹਾ ਦੇ ਜੱਦੀ ਪਿੰਡ ਛੋਟੀ ਮਜਾਲ ਵਿਖੇ ਕੀਤਾ ਜਾਵੇਗਾ |

Comment here