ਖਬਰਾਂਦੁਨੀਆ

ਨਹੀਂ ਟਲਦਾ ਚੀਨ ਹੁਣ ਲੱਦਾਖ ਨੇੜੇ ਬਣਾ ਰਿਹਾ ਹੈ ਏਅਰਬੇਸ

ਨਵੀਂ ਦਿੱਲੀ – ਦੇਸ਼ ਦੇ ਸਰਕਾਰੀ ਸੂਤਰਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਰਹੱਦੀ ਹਲਕਿਆਂ ਚ ਆਪਹੁਦਰੀਆਂ ਕਰਨ ਤੋਂ  ਚੀਨ ਬਾਜ਼ ਨਹੀਂ ਆ ਰਿਹਾ। ਇਕ ਪਾਸੇ ਉਹ ਲੱਦਾਖ ‘ਚ ਐੱਲ ਏ ਸੀ ‘ਤੇ ਟਕਰਾਅ ਵਾਲੇ ਸਾਰੇ ਬਿੰਦੂਆਂ ਤੋਂ ਫੌਜੀਆਂ ਦੀ ਵਾਪਸੀ ਨੂੰ ਲੈ ਕੇ ਭਾਰਤ ਨਾਲ ਗੱਲਬਾਤ ਕਰ ਰਿਹਾ ਹੈ, ਉਥੇ ਦੂਜੇ ਪਾਸੇ ਪੂਰਬੀ ਲੱਦਾਖ ਦੇ ਨਾਲ ਲੱਗਦੇ ਸ਼ਿੰਜਿਆਂਗ ਸੂਬੇ ਦੇ ਸ਼ਾਕਚੇ ਸ਼ਹਿਰ ‘ਚ ਲੜਾਕੂ ਜਹਾਜ਼ਾਂ ਲਈ ਏਅਰਬੇਸ ਵੀ ਤਿਆਰ ਕਰ ਰਿਹਾ ਹੈ। ਚੀਨ ਇਹ ਨਵਾਂ ਏਅਰਬੇਸ ਪਹਿਲਾਂ ਤੋਂ ਕਾਸ਼ਗਰ ਤੇ ਹੋਗਾਨ ‘ਚ ਮੌਜੂਦ ਏਅਰਬੇਸ ‘ਚ ਹੀ ਵਿਕਸਤ ਕਰ ਰਿਹਾ ਹੈ। ਹਾਲੇ ਤਕ ਇਨ੍ਹਾਂ ਦੋਵੇਂ ਏਅਰਬੇਸ ਤੋਂ ਹੀ ਚੀਨ ਭਾਰਤੀ ਸਰਹੱਦ ਨੇੜੇ ਆਪਣੀਆਂ ਹਰਕਤਾਂ ਨੂੰ ਅੰਜਾਮ ਦਿੰਦਾ ਰਿਹਾ ਹੈ। ਇਸ ਨਵੇਂ ਏਅਰਬੇਸ ਦੇ ਬਣ ਜਾਣ ਤੋਂ ਬਾਅਦ ਇਸ ਖੇਤਰ ਵਿਚ ਉਸ ਦੇ ਲੜਾਕੂ ਜਹਾਜ਼ਾਂ ਦੀ ਮੌਜੂਦਗੀ ਹੋਰ ਵਧ ਜਾਵੇਗੀ। ਪਹਿਲਾਂ ਭਾਰਤੀ ਸਰਹੱਦ ਤੋਂ ਚੀਨ ਦੇ ਸਭ ਤੋਂ ਨੇੜਲੇ ਏਅਰਬੇਸ ਦੀ ਦੂਰੀ ਲਗਪਗ 400 ਕਿਲੋਮੀਟਰ ਸੀ। ਸੂਤਰਾਂ ਨੇ ਕਿਹਾ ਹੈ ਕਿ ਜਲਦ ਹੀ ਇਥੋਂ ਲੜਾਕੂ ਜਹਾਜ਼ਾਂ ਦਾ ਸੰਚਾਲਨ ਵੀ ਸ਼ੁਰੂ ਹੋ ਸਕਦਾ ਹੈ। ਭਾਰਤੀ ਏਜੰਸੀਆਂ ਚੀਨ ਦੀਆਂ ਹਰਕਤਾਂ ‘ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਬਾਰਾਹੋਤੀ ਦੇ ਨੇੜੇ ਹੀ ਵੱਡੀ ਗਿਣਤੀ ਵਿਚ ਯੂ ਏ ਵੀ ਨੂੰ ਤਾਇਨਾਤ ਕੀਤਾ ਗਿਆ ਹੈ, ਤਾਂ ਜੋ ਚੀਨ ਦੀਆਂ ਹਰਕਤਾਂ ਤੇ ਨੇੜਿਓਂ ਨਜ਼ਰ ਰੱਖੀ ਜਾ ਸਕੇ।

 

Comment here