ਸਾਹਿਤਕ ਸੱਥਸਿਆਸਤਵਿਸ਼ੇਸ਼ ਲੇਖ

ਨਸ਼ੇ ਤੋਂ ਬਾਅਦ ਹੁਣ ਪੰਜਾਬ ‘ਚ ਫੈਲੀ ਏਡਜ਼

ਵਿਸ਼ੇਸ਼ ਰਿਪੋਟ
ਨਸ਼ੇ ਤੋਂ ਬਾਅਦ ਹੁਣ ਪੰਜਾਬ ਵੀ ਤੇਜ਼ੀ ਨਾਲ ਐਚਆਈਵੀ ਪੰਜਾਬ ਵਿੱਚ ਸਾਲ 2022 ਤੋਂ ਜਨਵਰੀ 2023 ਤਕ ਐਚਆਈਵੀ ਦੇ ਦਰਜ ਕੀਤੇ ਗਏ ਕੇਸਾਂ ਦੀ ਗਿਣਤੀ 10,109 ਹੈ ਜੋ ਆਪਣੇ ਆਪ ਵਿੱਚ ਬਹੁਤ ਵੱਡੀ ਗਿਣਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੀ ਜਵਾਨੀ ਹੁਣ ਨਸ਼ਿਆਂ ਦੇ ਨਾਲ-ਨਾਲ ਐੱਚਆਈਵੀ ਵਰਗੀਆਂ ਮਾਰੂ ਬੀਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ। ਇਹਨਾਂ ਵਿੱਚੋਂ 88 ਕੇਸ 15 ਸਾਲ ਤੋਂ ਘੱਟ ਉਮਰ ਦੇ ਨਾਬਾਲਗਾਂ ਦੇ ਹਨ, ਇਹੀ 10,021 ਕੇਸ 15 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਪਾਏ ਗਏ ਹਨ। ਇਨ੍ਹਾਂ ਵਿੱਚ 8155 ਪੁਰਸ਼ ਅਤੇ 1847 ਔਰਤਾਂ ਸ਼ਾਮਲ ਹਨ, ਜਦੋਂ ਕਿ 19 ਟਰਾਂਸਜੈਂਡਰ, 56 ਲੜਕੇ ਅਤੇ 32 ਲੜਕੀਆਂ ਸ਼ਾਮਲ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ ਮਾਮਲੇ ਲੁਧਿਆਣਾ ਜ਼ਿਲ੍ਹੇ ’ਚ ਦਰਜ ਹੋਏ ਹਨ, ਲੁਧਿਆਣਾ ਵਿਚ 1711 ਮਾਮਲੇ ਸਾਹਮਣੇ ਆਏ ਹਨ, ਇਸ ਤੋਂ ਬਾਅਦ ਪਟਿਆਲਾ ਦੂਜੇ ਨੰਬਰ ’ਤੇ ਆਉਂਦਾ ਹੈ, ਇੱਥੇ 795 ਐਚਆਈਵੀ ਪਾਜ਼ੇਟਿਵ ਕੇਸ ਦਰਜ ਹੋਏ ਹਨ।
ਤੇਜ਼ੀ ਨਾਲ ਵਧ ਰਹੀ ਗਿਣਤੀ
ਪੰਜਾਬ ਦੀ ਜਵਾਨੀ ਪਹਿਲਾਂ ਹੀ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਹੈ। ਜੋ ਕਿ ਸਰਕਾਰ ਲਈ ਵੱਡੀ ਸਮੱਸਿਆ ਹੈ। ਨਸ਼ਿਆਂ ਦੇ ਮੁੱਦੇ ’ਤੇ ਵਿਰੋਧੀ ਧਿਰਾਂ ਵੱਲੋਂ ਅਕਸਰ ਹੀ ਸਰਕਾਰ ਨੂੰ ਘੇਰਿਆ ਜਾਂਦਾ ਹੈ। ਇਸ ਦੇ ਨਾਲ ਹੀ ਐੱਚ.ਆਈ.ਵੀ ਪਾਜ਼ੀਟਿਵ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਨੂੰ ਦੇਖਦਿਆਂ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ ਹੈ। ਪਰ ਹੁਣ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਹੈ ਕਿ ਐੱਚ.ਆਈ.ਵੀ. ਪਾਜ਼ੀਟਿਵ ਦੀ ਗਿਣਤੀ ਤੇਜ਼ੀ ਨਾਲ ਵਧਣ ਦਾ ਕਾਰਨ ਕੀ ਹੈ। ਸਾਲ 2019 ਦੀ ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ 11 ਸਾਲਾਂ ਵਿੱਚ ਏਡਜ਼ ਨਾਲ 6081 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
ਨੌਜਵਾਨਾਂ ਵਿਚ ਬੱਚੇ ਜੰਮਣ ਦੀ ਸਮਰੱਥਾ ਘੱਟੀ
ਨਸ਼ਿਆਂ ਦੇ ਵਗਦੇ ਦਰਿਆ ਨੇ ਪੰਜਾਬੀਆਂ ਦੀ ਹੋਂਦ ਦਾ ਖਤਰਾ ਖੜ੍ਹਾ ਕਰ ਦਿੱਤਾ ਹੈ। ਸੂਬੇ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਹੁਣੇ ਜਿਹੇ ਸਦਨ ਵਿਚ ਪ੍ਰਾਈਵੇਟ ਮੈਂਬਰ ਬਿੱਲ ’ਤੇ ਬਹਿਸ ਵਿਚ ਹਿੱਸਾ ਲੈਂਦੇ ਹੋਏ ਦੱਸਿਆ ਕਿ ਨੌਜਵਾਨ ਵਿਆਹ ਕਰਵਾਉਣ ਤੋਂ ਭੱਜਣ ਲੱਗੇ ਹਨ। ਨੌਜਵਾਨਾਂ ਵਿਚ ਬੱਚੇ ਜੰਮਣ ਦੀ ਸਮਰੱਥਾ ਘੱਟ ਰਹੀ ਹੈ ਅਤੇ ਨਸ਼ਿਆਂ ਨੇ ਮੁੰਡਿਆਂ ਨੂੰ ਨਿਪੁੰਸਕ ਬਣਾ ਦਿੱਤਾ।
ਉਨ੍ਹਾਂ ਭਾਵੁਕ ਹੁੰਦਿਆਂ ‘ਜਸਵੰਤ ਕੰਵਲ’ ਦੇ ਨਾਵਲ ਨੂੰ ਪੰਜਾਬ ਕੀ ਬਣੂੰ ਤੇਰਾ’ ਸਦਨ ਦੇ ਸਾਰੇ ਮੈਂਬਰਾਂ ਨੂੰ ਪੜ੍ਹਨ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਇਕ ਗੰਭੀਰ ਮੁੱਦਾ ਬਣ ਗਿਆ ਹੈ, ਸਦਨ ’ਚ ਹਾਜ਼ਰ 117 ਬੰਦਿਆਂ (ਵਿਧਾਇਕਾਂ) ਨੂੰ ਸੰਜੀਦਾ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਐੱਚ.ਆਈ.ਵੀ. ਪਾਜ਼ੇਟਿਵ, ਨੌਜਵਾਨਾਂ ਵੱਲੋਂ ਕੀਤੀ ਜਾਂਦੀ ਹੁੱਲੜਬਾਜ਼ੀ, ਚੋਰੀ ਵਰਗੀਆਂ ਘਟਨਾਵਾਂ ਨਸ਼ੇ ਕਾਰਨ ਹੋ ਰਹੀਆਂ ਹਨ, ਪਰ ਇਸ ਤੋਂ ਵੱਡੀ ਸਮੱਸਿਆ ਕਿ ਨੌਜਵਾਨ ਵਿਆਹ ਕਰਵਾਉਣ ਤੋਂ ਅਸਮਰੱਥ ਹੋਣ ਲੱਗੇ ਹਨ, ਮੁੰਡਿਆਂ ਵਿਚ ਬੱਚੇ ਪੈਦਾ ਕਰਨ ਦੀ ਸ਼ਕਤੀ ਘਟ ਗਈ ਹੈ ਅਤੇ ਮੁੰਡੇ ਨਿਪੁੰਸਕ ਬਣ ਰਹੇ ਹਨ। ਦਵਾਈਆਂ ਨਾਲ ਅਸਥਾਈ ਰਾਹਤ ਮਿਲ ਸਕਦੀ ਹੈ, ਪਰ ਸੁਖਦ ਜ਼ਿੰਦਗੀ ਜਿਊਣ ਲਈ ਖਾਣ ਪੀਣ ਵਿਚ ਬਦਲਾਅ ਲਿਆਉਣਾ ਪਵੇਗਾ।
ਬਸਪਾ ਦੇ ਵਿਧਾਇਕ ਡਾ. ਨਛੱਤਰ ਪਾਲ ਦੁਆਰਾ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸਿਹਤ ਵਿਭਾਗ ਨੇ ਦਿਲ ਕੰਬਾਊ ਅੰਕੜੇ ਪੇਸ਼ ਕੀਤੇ ਹਨ। ਸੂਬੇ ਵਿਚ ਇਕ ਸਾਲ ਦੌਰਾਨ (ਜਨਵਰੀ 2023 ਤੱਕ) 10109 ਨਵੇਂ ਐੱਚ.ਆਈ.ਵੀ. ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਪੀੜਤਾਂ ਵਿਚ ਪੰਦਰਾਂ ਸਾਲ ਤੋਂ ਘੱਟ ਉਮਰ ਵਾਲੇ 88 ਬੱਚੇ ਵੀ ਸ਼ਾਮਲ ਹਨ ਅਤੇ 19 ਟਰਾਂਸਜੈਂਡਰ ਵੀ ਐੱਚ.ਆਈ.ਵੀ. ਪਾਜ਼ੇਟਿਵ ਦਾ ਸ਼ਿਕਾਰ ਹੋਏ ਹਨ।
ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਇਕ ਸਾਲ ਦੌਰਾਨ 8155 ਮਰਦ, 1847 ਔਰਤਾਂ, 19 ਟਰਾਂਸਜੈਂਡਰ ਅਤੇ ਬੱਚਿਆ ਵਿਚ 56 ਮੁੰਡੇ ਅਤੇ 32 ਕੁੜੀਆਂ ਨੂੰ ਵੀ ਇਸ ਨਾਮੁਰਾਦ ਬੀਮਾਰੀ ਨੇ ਜਕੜ ਲਿਆ ਹੈ। ਅੰਕੜਿਆਂ ਮੁਤਾਬਕ ਸਭ ਤੋਂ ਵੱਧ 1711 ਪੀੜਤ ਲੁਧਿਆਣਾ ਜ਼ਿਲ੍ਹੇ ਵਿਚ ਹਨ ਅਤੇ 1514 ਪੀੜਤਾਂ ਨਾਲ ਬਠਿੰਡਾ ਦੂਜੇ ਨੰਬਰ ’ਤੇ ਹੈ। ਬਰਨਾਲਾ ਜ਼ਿਲ੍ਹੇ ਵਿਚ ਸਭ ਤੋਂ ਘੱਟ 77 ਮਾਮਲੇ ਸਾਹਮਣੇ ਆਏ ਹਨ। ਅੰਮ੍ਰਿਤਸਰ ਜਿਲ੍ਹੇ ਵਿਚ 679 ਮਰਦ, 148 ਔਰਤਾਂ, ਦੋ ਟਰਾਂਸਜੈਂਡਰ, ਬੱਚਿਆ ਵਿਚ ਛੇ ਮੁੰਡੇ ਤੇ ਇਕ ਕੁੜੀ ਐੱਚ.ਆਈ.ਵੀ ਪਾਜੇਟਿਵ ਰੋਗੀ ਹੈ।
ਇਸੀ ਤਰ੍ਹਾਂ ਬਰਨਾਲਾ ਜਿਲ੍ਹੇ ਵਿਚ 57 ਮਰਦ, 20 ਔਰਤਾਂ, ਬਠਿੰਡਾ ਵਿਚ 1281 ਮਰਦ, 225 ਔਰਤਾਂ, ਦੋ ਟਰਾਂਸਜੈਂਡਰ, ਚਾਰ ਮੁੰਡੇ ਤੇ ਦੋ ਕੁੜੀਆ, ਫਰੀਦਕੋਟ ਵਿਚ 619 ਮਰਦ, 86 ਔਰਤਾਂ, ਤਿੰਨ ਮੁੰਡੇ, ਫਿਰੋਜਪੁਰ ਵਿਖੇ 513 ਮਰਦ, 127 ਔਰਤਾਂ, ਇਕ ਟਰਾਂਸਜੈਂਡਰ, ਤਿੰਨ ਮੁੰਡੇ ਅਤੇ ਤਿੰਨ ਕੁੜੀਆਂ ਸ਼ਾਮਲ ਹਨ। ਹੁਸ਼ਿਆਰਪੁਰ ਵਿਖੇ 190 ਮਰਦ, 34 ਔਰਤਾਂ, ਇਕ ਕੁੜੀ, ਜਲੰਧਰ ਵਿਚ 435 ਮਰਦ, 110 ਔਰਤਾਂ, ਇਕ ਟਰਾਂਸਜੈਂਡਰ, ਚਾਰ ਮੁੰਡੇ ਤੇ ਤਿੰਨ ਕੁੜੀਆਂ, ਕਪੂਰਥਲਾ ਵਿਖੇ 250 ਮਰਦ, 65 ਔਰਤਾਂ, ਇਕ ਟਰਾਂਸਜੈਂਡਰ ਤੇ ਦੋ ਮੁੰਡੇ, ਲੁਧਿਆਣਾ ਵਿਚ 1448 ਪੁਰਸ਼, 223 ਔਰਤਾਂ, ਦੋ ਟਰਾਂਸਜੈਂਡਰ, 19 ਮੁੰਡੇ ਤੇ 9 ਕੁੜੀਆਂ ਸ਼ਾਮਲ ਹਨ। ਜਦਕਿ ਮਾਨਸਾ ਜਿਲ੍ਹੇ ਵਿਚ 220 ਮਰਦ, 69 ਔਰਤਾਂ, ਦੋ ਟਰਾਂਸਜੈਂਡਰ, ਇਕ ਮੁੰਡਾ ਤੇ ਕੁੜੀ ਇਕੱ ਇੱਕ, ਮੋਗਾ ਵਿਚ 561 ਮਰਦ, 147 ਔਰਤਾਂ, ਤਿੰਨ ਮੁੰਡੇ ਤੇ ਇਕ ਕੁੜੀ, ਮੋਹਾਲੀ ਵਿਖੇ 158 ਮਰਦ, 46 ਔਰਤਾਂ, 5 ਟਰਾਂਸਜੈਂਡਰ, ਨਵਾਸ਼ਹਿਰ ਵਿਖੇ 168 ਮਰਦ, 48 ਔਰਤਾਂ, ਇਕ ਟਰਾਂਸਜੈਂਡਰ ਤੇ ਇਕ ਕੁੜੀ, ਪਠਾਨਕੋਟ ਵਿਖੇ 197 ਮਰਦ, 52 ਕੁੜੀਆ, ਇਕ ਮੁੰਡਾ, ਪਟਿਆਲਾ ਜ਼ਿਲ੍ਹੇ ਵਿਚ 572 ਮਰਦ, 215 ਔਰਤਾਂ, ਤਿੰਨ ਮੁੰਡੇ ਤੇ ਪੰਜ ਕੁੜੀਆਂ, ਰੋਪੜ੍ਹ 119 ਮਰਦ, 22 ਔਰਤਾਂ, ਸੰਗਰੂਰ ਵਿਚ 113 ਮਰਦ, 42 ਔਰਤਾਂ, ਦੋ ਟਰਾਂਸਜੈਂਡਰ ਅਤੇ ਤਰਨ ਤਾਰਨ ਜਿਲ੍ਹੇ ਵਿਚ 395 ਮਰਦ, 118 ਔਰਤਾਂ, 5 ਮੁੰਡੇ ਅਤੇ 2 ਕੁੜੀਆਂ ਐੱਚ.ਆਈ.ਵੀ ਪਾਜੇਟਿਵ ਹਨ।

Comment here