ਅਪਰਾਧਖਬਰਾਂਪ੍ਰਵਾਸੀ ਮਸਲੇ

ਨਸਲੀ ਹਮਲੇ ਖ਼ਿਲਾਫ਼ ਗੁਰਦੀਪ ਸਿੰਘ ਕੱਢੇਗਾ ਮੋਟਰਸਾਈਕਲ ਯਾਤਰਾ

ਨਿਊਯਾਰਕ-ਸਿੱਖ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਨਫ਼ਰਤ ਅਤੇ ਨਸਲੀ ਅਪਰਾਧਾਂ ਦਾ ਸ਼ਿਕਾਰ ਰਹੇ ਹਨ ਅਤੇ 11 ਸਤੰਬਰ ਦੇ ਹਮਲਿਆਂ ਤੋਂ ਬਾਅਦ ਹਾਲਾਤ ਹੋਰ ਵਿਗੜ ਗਏ ਜਦੋਂ ਉਹਨਾਂ ਨੂੰ ਉਹਨਾਂ ਦੀਆਂ ਲੰਬੀਆਂ ਦਾੜ੍ਹੀਆਂ ਕਾਰਨ ਮੁਸਲਮਾਨ ਸਮਝ ਲਿਆ ਗਿਆ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੁਆਰਾ ਸਾਹਮਣੇ ਆਏ ਤਾਜ਼ਾ ਅੰਕੜਿਆਂ ਅਨੁਸਾਰ ਸੰਯੁਕਤ ਰਾਜ ਵਿੱਚ 2021 ਵਿੱਚ ਧਰਮ ਨਾਲ ਸਬੰਧਤ ਕੁੱਲ 1,005 ਨਫ਼ਰਤੀ ਅਪਰਾਧਾਂ ਦੀ ਰਿਪੋਰਟ ਕੀਤੀ ਗਈ, ਜਿਸ ਵਿੱਚ ਸਿੱਖਾਂ ਨੂੰ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਗਿਆ। ਇੱਕ ਭਾਰਤੀ-ਅਮਰੀਕੀ ਸਿੱਖ ਵਿਸਕਾਨਸਿਨ ਵਿੱਚ 2012 ਵਿੱਚ ਗੁਰਦੁਆਰੇ ‘ਤੇ ਹੋਏ ਹਮਲੇ ਦੀ 11ਵੀਂ ਬਰਸੀ ਮੌਕੇ 2700 ਮੀਲ ਦੀ ਮੋਟਰਸਾਈਕਲ ਦੀ ਸਵਾਰੀ ਕਰ ਰਿਹਾ ਹੈ, ਜਿਸ ਵਿੱਚ ਉਸ ਦੇ ਭਾਈਚਾਰੇ ਦੇ ਸੱਤ ਲੋਕਾਂ ਦੀ ਮੌਤ ਹੋ ਗਈ ਸੀ। ਲਾਸ ਏਂਜਲਸ ਟਾਈਮਜ਼ ਦੀ ਰਿਪੋਰਟ ਅਨੁਸਾਰ ਗੁਰਦੀਪ ਸਿੰਘ ਸੱਗੂ (37) ਨੇ ਮੋਟਰਸਾਈਕਲ ਕਲੱਬ ਯੂਐਸਏ ਦੇ ਨਾਲ ਆਪਣੇ ਸੱਭਿਆਚਾਰ ਅਤੇ ਵਿਸ਼ਵਾਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਓਕ ਕਰੀਕ ਗੁਰਦੁਆਰੇ ਦੀ ਇੱਕ ਹਫ਼ਤੇ ਦੀ ਯਾਤਰਾ ਦੀ ਯੋਜਨਾ ਬਣਾਈ ਹੈ।
ਇਹ ਰਾਈਡ ਜੋ 5 ਅਗਸਤ ਨੂੰ ਓਕ ਕ੍ਰੀਕ ਵਿੱਚ ਸਮਾਪਤ ਹੋਵੇਗੀ, ਐਰੀਜ਼ੋਨਾ ਵਰਗੇ ਰਾਜਾਂ ਵਿੱਚੋਂ ਦੀ ਲੰਘੇਗੀ, ਜਿੱਥੇ ਇੱਕ ਸਿੱਖ ਵਿਅਕਤੀ ਨੂੰ ਮੁਸਲਮਾਨ ਸਮਝ ਕੇ 9/11 ਤੋਂ ਚਾਰ ਦਿਨ ਬਾਅਦ ਇੱਕ ਨਫ਼ਰਤੀ ਅਪਰਾਧ ਵਿੱਚ ਮਾਰਿਆ ਗਿਆ ਸੀ। ਇਸ ਤੋਂ ਪਹਿਲਾਂ ਸੱਗੂ, ਜੋ ਕਿ ਇੱਕ ਸ਼ਿਪਿੰਗ ਕੰਪਨੀ ਵਿੱਚ ਸੁਪਰਵਾਈਜ਼ਰ ਹੈ, ਆਪਣੇ ਪਰਿਵਾਰ ਨੂੰ ਇਸ ਡਰ ਕਾਰਨ ਛੱਡਣ ਤੋਂ ਝਿਜਕ ਰਿਹਾ ਸੀ ਕਿ ਉਨ੍ਹਾਂ ‘ਤੇ ਧਰਮ ਲਈ ਹਮਲਾ ਕੀਤਾ ਜਾ ਸਕਦਾ ਹੈ। ਲਾਸ ਏਂਜਲਸ ਟਾਈਮਜ਼ ਦੀ ਰਿਪੋਰਟ ਅਨੁਸਾਰ ਉਸਦਾ ਪਿਛਲੇ ਸਮੇਂ ਵਿੱਚ ਇੱਕ ਸਹਿ-ਕਰਮਚਾਰੀ ਨਾਲ ਸਾਹਮਣਾ ਹੋਇਆ ਸੀ, ਜਿਸਨੇ ਉਸਦੀ ਦਾੜ੍ਹੀ ਅਤੇ ਪੱਗ ਕਾਰਨ ਉਸ ‘ਤੇ ਇੱਕ ਅੱਤਵਾਦੀ ਸਮੂਹ ਨਾਲ ਸਬੰਧਤ ਹੋਣ ਦਾ ਦੋਸ਼ ਲਗਾਇਆ ਸੀ।
ਉਸ ਦਾ 10 ਸਾਲਾ ਪੁੱਤਰ ਅਕਾਲਦੀਪ, ਜੋ ਕਿ ਉਸ ਦੀ ਪੱਗ ਕਾਰਨ ਸਕੂਲ ਵਿਚ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ ਸੀ ਅਤੇ ਹਰ ਰੋਜ਼ ਰੋਂਦਾ ਹੋਇਆ ਘਰ ਆਉਂਦਾ ਸੀ, ਉਸ ਨੂੰ ਘਰ ਰਹਿਣ ਲਈ ਬੇਨਤੀ ਕਰਦਾ ਸੀ। ਪਰ ਜਦੋਂ ਅਕਾਲਦੀਪ ਨੇ ਸਟਾਕਟਨ ਸਿੱਖ ਗੁਰਦੁਆਰਾ ਪ੍ਰਾਰਥਨਾ ਹਾਲ ਵਿੱਚ ਇੱਕ ਐਫਬੀਆਈ ਏਜੰਟ ਨੂੰ ਸੁਣਿਆ ਕਿ ਕਿਵੇਂ ਇੱਕ ਗੋਰਾ ਵਿਅਕਤੀ ਸਿੱਖ ਗੁਰਦੁਆਰਾ ਸਾਹਿਬ ਵਿੱਚ ਬੇਕਸੂਰ ਲੋਕਾਂ ਨੂੰ ਗੋਲੀ ਮਾਰ ਰਿਹਾ ਸੀ ਤਾਂ ਉਸਨੇ ਆਪਣੇ ਪਿਤਾ ਨੂੰ ਗਲੇ ਲਗਾ ਲਿਆ ਅਤੇ ਕਿਹਾ ਕਿ “ਡੈਡੀ, ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਓ।” ਲਾਸ ਏਂਜਲਸ ਟਾਈਮਜ਼ ਦੀ ਰਿਪੋਰਟ ਅਨੁਸਾਰ ਪ੍ਰਾਰਥਨਾ ਹਾਲ ਵਿੱਚ ਆਪਣੇ ਬੇਟੇ ਨੂੰ ਜੱਫੀ ਪਾ ਕੇ ਸੱਗੂ ਨੇ ਫਿਰ ਆਪਣੇ ਆਪ ਨੂੰ ਕਿਹਾ: “ਮੈਨੂੰ ਇਹ ਕਰਨਾ ਪਏਗਾ।”
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 5 ਅਗਸਤ, 2012 ਨੂੰ ਓਕ ਕ੍ਰੀਕ ਦੇ ਸਿੱਖ ਭਾਈਚਾਰੇ ‘ਤੇ ਉਸ ਸਮੇਂ ਹਮਲੇ ਹੋਇਆ ਜਦੋਂ ਗੋਰੇ ਸਰਬੋਤਮਵਾਦੀ ਵੇਡ ਪੇਜ ਨੇ ਵਿਸਕਾਨਸਿਨ ਵਿੱਚ ਇੱਕ ਗੁਰਦੁਆਰਾ ਸਾਹਿਬ ‘ਤੇ ਹਮਲਾ ਕਰ ਦਿੱਤਾ ਅਤੇ ਖ਼ੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ 6 ਸ਼ਰਧਾਲੂਆਂ ਨੂੰ ਗੋਲੀ ਮਾਰ ਦਿੱਤੀ। ਇੱਕ ਸੱਤਵਾਂ ਵਿਅਕਤੀ ਜੋ ਬੁਰੀ ਤਰ੍ਹਾਂ ਅਧਰੰਗ ਨਾਲ ਪੀੜਤ ਸੀ, 2020 ਵਿੱਚ ਸੱਟਾਂ ਕਾਰਨ ਉਸ ਦੀ ਮੌਤ ਹੋ ਗਈ। ਰਿਪੋਰਟ ਵਿੱਚ ਕਿਹਾ ਗਿਆ ਕਿ ਕੈਲੀਫੋਰਨੀਆ ਵਿੱਚ 100,000 ਤੋਂ ਵੱਧ ਅਤੇ ਦੇਸ਼ ਭਰ ਵਿੱਚ 500,000 ਤੋਂ ਵੱਧ ਪੰਜਾਬੀ ਰਹਿੰਦੇ ਹਨ। ਇੱਕ 49 ਸਾਲਾ ਸਿੱਖ ਵਪਾਰੀ ਬਲਬੀਰ ਸਿੰਘ ਸੋਢੀ 9/11 ਨਾਲ ਜੁੜੇ ਨਫ਼ਰਤੀ ਅਪਰਾਧ ਦਾ ਪਹਿਲਾ ਸ਼ਿਕਾਰ ਸੀ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਦੁਆਰਾ ਸਾਹਮਣੇ ਆਏ ਤਾਜ਼ਾ ਅੰਕੜਿਆਂ ਅਨੁਸਾਰ, ਸੰਯੁਕਤ ਰਾਜ ਵਿੱਚ 2021 ਵਿੱਚ ਧਰਮ ਨਾਲ ਸਬੰਧਤ ਕੁੱਲ 1,005 ਨਫ਼ਰਤੀ ਅਪਰਾਧਾਂ ਦੀ ਰਿਪੋਰਟ ਕੀਤੀ ਗਈ, ਜਿਸ ਵਿੱਚ ਸਿੱਖਾਂ ਨੂੰ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਗਿਆ। ਐਫਬੀਆਈ ਨੇ ਖੁਲਾਸਾ ਕੀਤਾ ਕਿ ਧਰਮ ਅਧਾਰਤ ਅਪਰਾਧ ਦੀਆਂ ਸਭ ਤੋਂ ਵੱਡੀਆਂ ਸ਼੍ਰੇਣੀਆਂ ਵਿੱਚ 31.9 ਪ੍ਰਤੀਸ਼ਤ ਯਹੂਦੀ ਵਿਰੋਧੀ ਘਟਨਾਵਾਂ ਅਤੇ 21.3 ਪ੍ਰਤੀਸ਼ਤ ਸਿੱਖ ਵਿਰੋਧੀ ਘਟਨਾਵਾਂ ਸ਼ਾਮਲ ਹਨ।

Comment here