ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨਸ਼ੇ ਨੇ ਲਈ ਇੱਕ ਹੋਰ ਪੰਜਾਬੀ ਦੀ ਜਾਨ

ਤਰਨਤਾਰਨ- ਪੰਜਾਬ ਵਿੱਚ ਨਸ਼ੇ ਨਾਲ ਨੌਜਵਾਨਾਂ ਦੀਆਂ ਜਾਨਾਂ ਜਾਣੀਆਂ ਜਾਰੀ ਹਨ, ਤਕਰੀਬਨ ਹਰ ਦਿਨ ਕਿਸੇ ਨਾਸੇ ਪਾਸਿਓਂ ਨਸ਼ੇ ਦੀ ਓਵਰਡੋਜ਼ ਨਾਲ ਕਿਸੇ ਗੱਭਰੂ ਦੀ ਮੌਤ ਦੀ ਦੁਖਦ ਖਬਰ ਆਉੰਦੀ ਹੈ। ਹੁਣ ਤਰਨ ਤਾਰਨ ਦੇ ਪਿੰਡ ਫਤਿਆਬਾਦ ਤੋਂ ਖਬਰ ਆਈ ਹੈ, ਜਿਥੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਹੈ। ਇੱਥੇ ਪਹਿਲਾਂ ਵੀ ਓਵਰਡੋਜ਼ ਨਾਲ ਕਈ ਜਾਨਾਂ ਜਾ ਚੁੱਕੀਆਂ ਹਨ। ਪੀੜਤ ਪਰਿਵਾਰਾਂ ਅਤੇ ਹਮਦਰਦ ਲੋਕਾਂ ਵੱਲੋਂ ਸਰਕਾਰਾਂ ਦੀ ਕਾਰਗੁਜ਼ਾਰੀ ਉੱਪਰ ਸਵਾਲ ਖੜ੍ਹੇ ਕੀਤੇ ਜਾਂਦੇ ਹਨ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸਰਕਾਰ ਗੱਲਾਂ ਵੱਡੀਆਂ-ਵੱਡੀਆਂ ਕਰਦੀ ਹੈ ਪਰ ਅਸਲ ਵਿੱਚ ਨੌਜਵਾਨਾਂ ਨੂੰ ਇਸ ਦਲਦਲ ਵਿੱਚ ਕੱਢਣ ਲਈ ਕੋਈ ਉਪਰਾਲਾ ਨਹੀਂ ਕਰ ਰਹੀ ਅਤੇ ਨਾ ਹੀ ਨਸ਼ਾ ਵੇਚਣ ਵਾਲਿਆਂ ਖਿਲਾਫ ਠੋਸ ਕਾਰਵਾਈ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੇ ਇਲਾਕੇ ਚ ਧੜਲੇ ਨਾਲ ਨਸ਼ਾ ਵਿਕਦਾ ਹੈ ਪਰ ਪੁਲਸ ਪ੍ਰਸ਼ਾਸਨ ਠੋਸ ਕਾਰਵਾਈ ਨਹੀਂ ਕਰਦਾ।

Comment here