ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨਸ਼ੇ ਨੇ ਲਈ ਇੱਕ ਹੋਰ ਪੰਜਾਬੀ ਦੀ ਜਾਨ

ਪੱਟੀ-ਪੰਜਾਬ ਵਿੱਚ ਨਸ਼ੇ ਨਾਲ ਜਵਾਨੀ ਦਾ ਉਜਾੜਾ ਰੁਕ ਨਹੀੰ ਰਿਹਾ। ਮਾਝੇ ਦੇ ਕਸਬਾ ਪੱਟੀ ‘ਚ ਹਫਤੇ ਦੌਰਾਨ ਨਸ਼ੇ ਨਾਲ ਇਕ ਹੋਰ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ ਹੈ। ਮਰਨ ਵਾਲਾ ਨੌਜਵਾਨ ਪੱਟੀ ਦੀ ਵਾਰਡ ਨੰਬਰ 7 ਦਾ ਵਸਨੀਕ ਸੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੀਪਕ ਕੁਮਾਰ (29) ਪੁੱਤਰ ਦੇਵੀ ਦਾਸ ਨਿਵਾਸੀ ਕਈ ਸਾਲਾਂ ਤੋਂ ਨਸ਼ੇ ਦੀ ਦਲਦਲ ਵਿਚ ਫਸਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਦੀਪਕ ਦਾ ਕਈ ਵਾਰ ਇਲਾਜ਼ ਵੀ ਕਰਵਾਇਆ ਗਿਆ, ਪਰ ਉਹ ਨਸ਼ੇ ਦੀ ਦਲਦਲ ਵਿਚੋਂ ਨਿਕਲ ਨਹੀਂ ਸਕਿਆ। ਉੁਨ੍ਹਾਂ ਦੱਸਿਆ ਕਿ ਰਾਤ ਕਰੀਬ 10 ਵਜੇ ਦੀਪਕ ਬਹਾਨੇ ਨਾਲ ਬਾਥਰੂਮ ਵਿਚ ਗਿਆ ਅਤੇ 15-20 ਮਿੰਟ ਬਾਹਰ ਨਹੀਂ ਆਇਆ। ਜਿਸਦੇ ਚਲਦਿਆਂ ਉਨ੍ਹਾਂ ਬਾਥਰੂਮ ਦਾ ਦਰਵਾਜਾ ਖੋਲ੍ਹਿਆ ਤਾਂ ਦੇਖਿਆ ਕਿ ਦੀਪਕ ਬੇਹੋਸ਼ ਸੀ ਤੇ ਉਸਦਾ ਦਾ ਮੂੰਹ ਪਾਣੀ ਵਾਲੀ ਬਾਲਟੀ ਵਿਚ ਪਿਆ ਸੀ। ਉਸਦੇ ਕੋਲ ਹੀ ਨਸ਼ੇ ਵਾਲਾ ਟੀਕਾ ਵੀ ਪਿਆ ਸੀ। ਜਿਸ ਨੂੰ ਤੁਰੰਤ ਸਿਵਲ ਹਪਸਤਾਲ ਪੱਟੀ ਵਿਖੇ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਹਲਕੇ ਦੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਤੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਕਿ ਇਲਾਕੇ ਅੰਦਰ ਧੜੱਲੇ ਨਾਲ ਹੋ ਰਹੀ ਨਸ਼ਿਆਂ ਦੀ ਵਿਕਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ।

Comment here