ਗੁਰੂਹਰਸਹਾਏ– ਇੱਥੇ ਦੇ ਪਿੰਡ ਚੱਕ ਟਾਹਲੀ ਵਾਲਾ ‘ਚ ਪੱਚੀ ਸੁ ਸਾਲ ਦੇ ਸੁਖਚੈਨ ਸਿੰਘ ਨਾਮ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਉਹ ਕਈ ਸਾਲਾਂ ਤੋਂ ਨਸ਼ੇ ਦਾ ਆਦੀ ਸੀ, ਲੰਘੇ ਦਿਨ ਵੀ ਉਸ ਨੇ ਟੀਕਾ ਲਾਇਆ, ਕੁਝ ਚਿਰ ਬਾਅਦ ਥਾਏਂ ਉਸ ਦੀ ਮੌਤ ਹੋ ਗਈ। ਹਲਕੇ ਦੇ ਲੋਕਾਂ ਨੇ ਦੱਬੀ ਸੁਰ ਚ ਕਿਹਾ ਹੈ ਕਿ ਉਹਨਾਂ ਦੇ ਇਲਾਕੇ ਚ ਬਹੁਤ ਸਾਰੇ ਨੌਜਵਾਨ ਨਸ਼ੇ ਦੀ ਦਲਦਲ ਚ ਫਸੇ ਹੋਏ ਹਨ, ਨਸ਼ਾ ਆਮ ਵਿਕਦਾ ਹੈ, ਪਰ ਪੁਲਸ ਕਾਰਵਾਈ ਨਹੀਂ ਕਰਦੀ।
ਨਸ਼ੇ ਨੇ ਲਈ ਇੱਕ ਹੋਰ ਪੰਜਾਬੀ ਗੱਭਰੂ ਦੀ ਜਾਨ

Comment here