ਅਪਰਾਧਸਿਆਸਤਖਬਰਾਂ

ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ

ਬਠਿੰਡਾ- ਪੰਜਾਬ ਚ ਚੋਣ ਵਰੇ ਚ ਨਸ਼ੇ ਦਾ ਮੁੱਦਾ ਮੱਠੀ ਜਿਹੀ ਸੁਰ ਚ ਉੱਠ ਰਿਹਾ ਹੈ, ਪਰ ਨਸ਼ੇ ਨਾਲ ਨੌਜਵਾਨਾਂ ਦਾ ਉਜਾੜਾ ਜਾਰੀ ਹੈ। ਬਠਿੰਡੇ ਜ਼ਿਲੇ ਦੇ ਪਿੰਡ ਹਰਨਾਮ ਸਿੰਘ ਵਾਲਾ ਵਿਚ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਮਾਮੇ ਦੀ ਸ਼ਿਕਾਇਤ ਤੇ ਪਿੰਡ ਦੇ ਹੀ ਚਾਰ ਨੌਜਵਾਨਾਂ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਹਰਨਾਮ ਸਿੰਘ ਵਾਲਾ ਵਾਸੀ ਰਾਜੂ ਸਿੰਘ ਨੇ ਦੱਸਿਆ ਕਿ ਉਸ ਦਾ ਭਾਣਜਾ ਸੂਰਜ ਸਿੰਘ ਬੀਤੇ ਕਾਫੀ ਸਮੇਂ ਤੋਂ ਉਨ੍ਹਾਂ ਕੋਲ ਰਹਿੰਦਾ ਹੈ। ਉਸ ਨੇ ਕਿਹਾ ਕਿ 21 ਨਵੰਬਰ ਦੀ ਰਾਤ ਨੂੰ ਪਿੰਡ ਦਾ ਰਹਿਣ ਵਾਲਾ ਸਿਕੰਦਰ ਸਿੰਘ ਸੂਰਜ ਸਿੰਘ ਨੂੰ ਕੰਮ ਤੇ ਜਾਣ ਲਈ ਨਾਲ ਲੈ ਗਿਆ। ਅਗਲੀ ਸਵੇਰ ਸਿਕੰਦਰ ਸਿੰਘ ਤੇ ਉਸ ਦਾ ਭਰਾ ਮੋਪੀ ਸਿੰਘ, ਭੋਲੂ ਸਿੰਘ ਅਤੇ ਲੱਭੀ ਸਿੰਘ ਸੂਰਜ ਸਿੰਘ ਨੂੰ ਕੱਪੜੇ ਵਿੱਚ ਲਪੇਟ ਕੇ ਉਨ੍ਹਾਂ ਦੇ ਘਰ ਛੱਡ ਗਏ।  ਸੂਰਜ ਸਿੰਘ ਨੂੰ ਹਸਪਤਾਲ ਵਿਚ ਲਿਆਉਣ ਉਪਰੰਤ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਰਾਜੂ ਸਿੰਘ ਨੇ ਉਕਤ ਚਾਰੇ ਨੌਜਵਾਨਾਂ ਤੇ ਉਸ ਦੇ ਭਾਣਜੇ ਸੂਰਜ ਸਿੰਘ ਨੂੰ ਨਸ਼ੇ ਦੀ ਓਵਰ ਡੋਜ਼ ਦੇਣ ਦੇ ਇਲਜ਼ਾਮ ਲਾਏ। ਇਸ ਮਾਮਲੇ ਚ ਪੁਲਸ ਨੇ ਉਕਤ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਇਕ ਵਿਅਕਤੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ।

Comment here