ਤਰਨਤਾਰਨ- ਜ਼ਿਲ੍ਹੇ ਦੇ ਪਿੰਡ ਸਰਹਾਲੀ ’ਚ ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਮਿਰਤਕ ਗੁਰਜੰਟ ਸਿੰਘ ਦੀ ਲਾਸ਼ ਅਨਾਜ ਮੰਡੀ ਚੋਂ ਮਿਲੀ, ਕੋਲੋਂ ਨਸ਼ੇ ਲਈ ਵਰਤੀ ਹੋਈ ਸਰਿੰਜ ਵੀ ਬਰਾਮਦ ਹੋਈ। ਪਰਿਵਾਰ ਨੇ ਦੱਸਿਆ ਕਿ ਕਿਸੇ ਨੇ ਉਹਨਾਂ ਨੂੰ ਦੱਸਿਆ ਸੀ ਕਿ ਗੁਰਜੰਟ ਮੰਡੀ ਚ ਬੇਹੋਸ਼ ਪਿਆ ਹੈ ਜਦ ਤੱਕ ਉਹ ਗਏ ਉਦੋੰ ਤੱਕ ਉਸ ਦੀ ਜਾਨ ਜਾ ਚੁੱਕੀ ਸੀ, ਕੋਲ ਸਰਿੰਜ ਵੀ ਮਿਲੀ, ਸਾਫ ਹੈ ਕਿ ਉਸ ਦੀ ਜਾਨ ਓਵਰਡੋਜ਼ ਨਾਲ ਗਈ ਹੈ। ਪਿੰਡ ਦੇ ਮੋਹਤਬਰਾਂ ਨੇ ਕਿਹਾ ਕਿ ਉਹਨਾਂ ਦੇ ਇਲਾਕੇ ਚ ਨਸ਼ੇ ਦਾ ਕਹਿਰ ਹੈ, ਨਸ਼ਾ ਆਮ ਵਿਕਦਾ ਹੈ, ਬਹੁਤ ਸਾਰੇ ਨੌਜਵਾਨ ਨਸ਼ੇ ਦੀ ਮਾਰ ਹੇਠ ਹਨ, ਪਰ ਸਰਕਾਰਾਂ ਨਸ਼ੇ ’ਤੇ ਕਾਬੂ ਪਾਉਣ ’ਚ ਅਸਫਲ ਰਹੀਆਂ ਹਨ।
Comment here