ਅਪਰਾਧਸਿਆਸਤਖਬਰਾਂ

ਨਸ਼ੇ ਨੇ ਲਈ ਇੱਕ ਹੋਰ ਗੱਭਰੂ ਦੀ ਜਾਨ, ਇੱਕ ਬੇਹੋਸ਼ ਮਿਲਿਆ

ਪਬਲਿਕ ਦੀ ਸਰਕਾਰ ਨਾਲ ਨਰਾਜ਼ਗੀ

ਸਮਰਾਲਾ-ਲੰਘੇ ਦਿਨੀ ਸਮਰਾਲਾ ਹਲਕੇ ਦੇ ਪਿੰਡ ਸਿਹਾਲਾ ਦੀ ਇਕ ਦਿਲ ਦਹਿਲਾਊ ਖਬਰ ਆਈ ਸੀ ਜਿਥੇ ਨਸ਼ੇ ਨਾਲ ਅਰਧ ਪਾਗਲ ਹੋਏ ਨੌਜਵਾਨ ਇਕਲੌਤੇ ਪੁੱਤ ਨੂੰ ਵਿਧਵਾ ਮਾਂ ਸੰਗਲ ਲਾਉਣ ਨੂੰ ਮਜਬੂਰ ਹੈ, ਹੁਣ ਇਸੇ ਹਲਕੇ ਦੇ ਪਿੰਡ ਸ਼ੇਰੀਆ ਤੋਂ ਦੁਖਦ ਖਬਰ ਆਈ ਹੈ ਕਿ ਘਰ ਦੇ ਇਕਲੌਤੇ ਕਮਾਊ ਤੇ ਦੋ ਛੋਟੇ ਬਚਿਆਂ ਦੀ ਤੀਹ ਸਾਲਾ ਪਿਤਾ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਨਿਰਮਲ ਸਿੰਘ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ, ਜਿਸ ਨਾਲ ਪਰਿਵਾਰ ਦੀ ਰੋਟੀ ਤੁਰਦੀ ਸੀ, ਪਰ ਉਸ ਦੀ ਮੌਤ ਨਾਲ ਸਭ ਕੁਠ ਠੱਪ ਹੋ ਗਿਆ ਹੈ। ਪੀੜਤ ਪਰਿਵਾਰ ਤੇ ਹੋਰ ਹਮਦਰਦ ਲੋਕਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਪਿੰਡ ‘ਚ ਨਸ਼ਾ ਸ਼ਰੇਆਮ ਵਿਕਦਾ ਹੈ। ਨਿਰਮਲ ਸਿੰਘ ਵੀ ਕਾਫੀ ਚਿਰ ਤੋਂ ਪਿੰਡ ਵਿਚੋਂ ਹੀ ਚਿੱਟਾ ਖਰੀਦ ਕੇ ਨਸ਼ਾ ਕਰਦਾ ਸੀ, ਜੋ ਉਸ ਨੂੰ ਸਿਵਿਆਂ ਦੇ ਰਾਹ ਲੈ ਗਿਆ। ਉਸ ਨੇ ਚਿੱਟੇ ਦਾ ਟੀਕਾ ਲਾਇਆ, ਸਰਿੰਜ ਵੀ ਬਾਂਹ ਚ ਹੀ ਸੀ, ਜਦ ਓਵਰਡੋਜ਼ ਨਾਲ ਉਸ ਦੀ ਮੌਤ ਹੋਈ। ਪਿਛਲੇ ਦਿਨੀਂ  ਪਿੰਡ ਵਾਲਿਆਂ ਵੱਲੋਂ ਇਕ ਨਸ਼ਾ ਤਸਕਰ ਨੂੰ ਫੜਨ ਦੀ ਕੋਸ਼ਿਸ ਕੀਤੀ ਗਈ ਸੀ ਪਰ ਉਹ ਭੱਜ ਗਿਆ। ਪਿੰਡ ਵਾਸੀਆਂ ਵੱਲੋਂ ਚਾਰ ਹਫ਼ਤਿਆਂ ‘ਚ ਸੂਬੇ ‘ਚੋਂ ਨਸ਼ਾ ਖ਼ਤਮ ਕਰਨ ਦੇ ਵਾਅਦੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਰਮਲ ਦੇ ਸੱਥਰ ਤੇ  ਲਾਹਣਤਾਂ ਵੀ ਪਾਈਆਂ ਗਈਆਂ ਨੇ।

ਸਟੇਡੀਅਮ ਚ ਨਸ਼ੇ ਨਾਲ ਬੇਹੋਸ਼ ਨੌਜਵਾਨ ਮਿਲਿਆ

ਨਾਭਾ ਦੇ ਰਿਪੁਦਮਨ ਕਾਲਜ ਦੇ ਸਟੇਡੀਅਮ ਚ ਲੰਘੇ ਦਿਨ ਇੱਕ 25 ਸਾਲਾ ਨੌਜਵਾਨ ਰਣਜੀਤ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਮਿਲਿਆ। ਉਸ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ ਅਤੇ ਕੋਲ ਵਰਤੀ ਰੋਈ ਸਰਿੰਜ ਪਈ ਸੀ, ਮੁਢਲੀ ਤੌਰ ਤੇ ਸਾਫ ਹੋ ਗਿਆ ਕਿ ਉਸਨੇ ਨਸ਼ੇ ਵੀ ਨਸ਼ੇ ਦਾ ਟੀਕਾ ਲਾਇਆ ਤੇ ਓਵਰਡੋਜ਼ ਨਾਲ ਉਸ ਦੀ ਹਾਲਤ ਵਿਗੜ ਗਈ, ਫਿਲਹਾਲ ਉਸ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਉਹ ਜੇਰੇ ਇਲਾਜ ਹੈ। ਇਲਾਕੇ ਦੇ ਲੋਕਾਂ ਨੇ ਸਾਫ ਕਿਹਾ ਕਿ ਇਸ ਨੇ ਚਿੱਟੇ ਦਾ ਨਸ਼ਾ ਨਾਭਾ ਰੋਹਟੀ ਪੁਲ ਤੋਂ ਲਿਆਂਦਾ ਹੈ, ਜਿਥੇ ਚਿੱਟੇ ਦੀ ਸਪਲਾਈ ਆਮ ਹੁੰਦੀ ਹੈ। ਪਰ ਪੁਲਸ ਜੀ ਨੂੰ ਕੁਝ ਵੀ ਪਤਾ ਨਹੀਂ।

Comment here