ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨਸ਼ੇ ਨੇ ਲਈਆਂ ਦੋ ਜਾਨਾਂ

ਬਠਿੰਡਾ-ਪੰਜਾਬ ਚ ਨਸ਼ੇ ਨੇ ਇਕ ਪਿੰਡ ਦੇ ਦੋ ਘਰਾਂ ਚ ਕਲ ਸੱਥਰ ਵਿਛਾ ਦਿੱਤੇ। ਬਠਿੰਡਾ ਜ਼ਿਲੇ ਦੇ ਪਿੰਡ ਪੱਕਾ ਕਲਾਂ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 43 ਸਾਲਾ ਸਾਬਕਾ ਫ਼ੌਜੀ ਸੁਖਮੰਦਰ ਸਿੰਘ  ਦੀ ਮੌਤ ਹੋ ਗਈ। ਬੀਤੇ ਕੁਝ ਦਿਨਾਂ ’ਚ ਇਹ ਨਸ਼ੇ ਦੀ ਓਵਰਡੋਜ਼ ਕਾਰਨ ਪਿੰਡ ਵਿੱਚ ਇਹ ਚੌਥੀ ਮੌਤ ਹੈ। ਮਰਨ ਵਾਲੇ ਨਾ ਤਾਂ ਪਿਛਲੇਰੀ ਸਰਕਾਰ ਦੇ ਕੁਝ ਲਗਦੇ ਸੀ, ਨਾ ਪਿਛਲੀ ਸਰਕਾਰ ਦੇ ਲਗਦਾ ਏਸ ਵਾਲੀ ਕ੍ਰਾਂਤੀ ਦੀ ਬਾਤ ਪਾਆਉੰਦੀ ਸਰਕਾਰ ਦੇ ਵੀ ਇਹ ਕੁਝ ਨਹੀੰ ਲਗਦੇ..। ਸੁਖਮੰਦਰ ਸਿੰਘ ਦੀ ਲਾਸ਼ ਹਰਿਆਣਾ ਦੇ ਪਿੰਡ ਦੇਸੂ ਯੋਧਾ ਨੇੜਿਓਂ ਰੁਲਦੂ ਸਿੰਘ ਵਾਲਾ ਸੜਕ ਤੋਂ ਮਿਲੀ ਹੈ। ਉਸ ਦੇ ਹੱਥ ਵਿਚ ਸਰਿੰਜ ਫੜੀ ਹੋਈ ਸੀ। ਉਹ ਲਗਪਗ ਅੱਠ ਸਾਲ ਪਹਿਲਾਂ ਫੌਜ ਤੋਂ ਸੇਵਾਮੁਕਤ ਹੋਇਆ ਸੀ ਤੇ ਪਿੰਡ ਵਾਪਸ ਆਉੰਦਿਆੰ ਹੀ ਨਸ਼ੇ ਦੀ ਦਲਦਲ ਚ ਫਸ਼ ਗਿਆ ਸੀ, ਕਈ ਸਾਲਾਂ ਤੋਂ ਚਿੱਟੇ ਦੀ ਮਾਰ ਹੇਠ ਸੀ। ਇਸੇ ਹੀ ਪਿੰਡ ਦਾ ਅਮਨਦੀਪ ਸ਼ਰਮਾ ਵੀ ਕਈ ਸਾਲਾਂ ਤੋਂ ਚਿੱਟੇ ਦਾ ਆਦੀ ਸੀ, ਪਿਛਲੇ ਦਿਨੀ ਉਸ ਨੇ ਨਸ਼ੇ ਦੀ ਤੋਟ ਚ ਸਲਫਾਸ ਨਿਗਲ ਲਈ ਸੀ, ਕਲ ਉਸ ਦੀ ਵੀ ਮੌਤ ਹੋ ਗਈ। ਪਿੰਡ ਚ ਸੋਗ ਦਾ ਆਲਮ ਹੈ।

Comment here