ਅਪਰਾਧਸਿਆਸਤਖਬਰਾਂ

ਨਸ਼ੇ ਨੇ ਨਿਗਲੇ ਤਿੰਨ ਗੱਭਰੂ

ਜਲੰਧਰ, ਬਠਿੰਡਾ, ਫਿਰੋਜ਼ਪੁਰ- ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਉਹ ਸੂਬੇ ਚ ਨਸ਼ੇ ਦਾ ਚਾਰ ਹਫਤਿਆਂ ਚ ਲੱਕ ਤੋੜ ਦੇਣਗੇ, ਅੱਜ ਸਰਕਾਰ ਦੇ ਜਦ ਕੁਝ ਕੁ ਮਹੀਨੇ ਬਚੇ ਹਨ ਤਾਂ ਉਹ ਦਾਅਵਾ ਕਰਦੇ ਹਨ ਕਿ ਉਹਨਾਂ ਦੀ ਸਰਕਾਰ ਨੇ ਨਸ਼ੇ ਦਾ ਲੱਕ ਤੋੜ ਦਿੱਤਾ ਹੈ, ਪਰ ਜ਼ਮੀਨੀ ਹਕੀਕਤ ਹਰ ਰੋਜ਼ ਨਸ਼ੇ ਨਾਲ ਮੱਚਦੇ ਸਿਵੇ ਬਿਆਨਦੇ ਹਨ। ਇੱਕ ਦਿਨ ਚ ਨਸ਼ੇ ਨੇ ਪੰਜਾਬ ਦੇ ਤਿੰਨ ਗੱਭਰੂ ਨਿਗਲ ਲਏ। ਜਲੰਧਰ ਦੇ ਲੰਮਾ ਪਿੰਡ ’ਚ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਪਛਾਣ 28 ਸਾਲਾ ਸਨੀ ਵਾਸੀ ਚੱਕ ਹੁਸੈਨ ਵਜੋਂ ਹੋਈ ਹੈ, ਉਸ ਦੀ ਲਾਸ਼ ਦੇ ਕੋਲੋਂ ਨਸ਼ੇ ਦੀ ਵਰਤੀ ਹੋਈ ਸਰਿੰਜ ਵੀ ਬਰਾਮਦ ਹੋਈ ਤੇ ਮੁੰਡੇ ਦੀਆਂ ਬਾਹਵਾਂ ਅਤੇ ਗਲ ਤੇ ਵੀ ਟੀਕੇ ਲੱਗੇ ਹੋਣ ਦੇ ਨਿਸ਼ਾਨ ਮਿਲੇ। ਮਿਰਤਕ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਮੁੰਡਾ ਕਈ ਸਾਲਾਂ ਤੋ ਨਸ਼ਾ ਕਰਦਾ ਸੀ, ਨਸ਼ੇ ਦੀ ਓਵਰਡੋਜ਼ ਨਾਲ ਉਸ ਦੀ ਮੌਤ ਹੋਈ ਹੈ। ਪੁਲਸ ਕਹਿੰਦੀ ਕਿ ਪੋਸਟਮਾਰਟਮ ਦੀ ਰਿਪੋਰਟ ਤੋੰ ਬਾਅਦ ਪਤਾ ਲੱਗੇਗਾ ਕਿ ਮੌਤ ਦਾ ਕਾਰਨ ਕੀ ਹੈ।

ਬਠਿੰਡੇ ਵਿੱਚ ਪੱਚੀ ਸਾਲਾ ਨੌਜਵਾਨ ਦੀ ਲਾਸ਼ ਕਾਰ ’ਚੋਂ ਬਰਾਮਦ ਹੋਈ, ਉਸ ਨੇ ਚਿੱਟੇ ਦਾ ਇੰਜੈਕਸ਼ਨ ਲਗਾਇਆ ਹੋਇਆ ਸੀ, ਮੰਨਿਆ ਜਾ ਰਿਹਾ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਉਸ ਦੀ ਮੌਤ ਹੋ ਗਈ।  ਬਠਿੰਡਾ ਜਿਲੇ ਚ ਪਿਛਲੇ 15 ਦਿਨਾਂ ਤੋਂ ਚਿੱਟੇ ਦੀ ਓਵਰਡੋਜ਼ ਨਾਲ ਹੋਣ ਵਾਲੀ ਇਹ ਪੰਜਵੀ ਮੌਤ ਹੈ।

ਫਿਰੋਜ਼ਪੁਰ ਵਿੱਚ 18 ਸਾਲ ਦੇ ਮੁੰਡੇ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਪੀੜਤ ਪਰਿਵਾਰ ਨੇ ਦੋਸ਼ ਲਗਾਏ ਕਿ ਉਨ੍ਹਾਂ ਦੇ ਇਲਾਕੇ ਵਿਚ ਵੱਡੀ ਤਦਾਦ ਵਿਚ ਨਸ਼ਾ ਵਿਕ ਰਿਹਾ ਹੈ, ਰੋਕਣ ਵਾਲਾ ਕੋਈ ਵੀ ਨਹੀਂ। ਦੱਸਿਆ ਜਾ ਰਿਹਾ ਹੈ ਕਿ ਇਹ ਅਠਾਰਾਂ ਸਾਲਾ ਮੁੰਡਾ ਪਿਛਲੇ ਪੰਜ ਛੇ ਵਰਿਆਂ ਤੋਂ ਚਿਟੇ ਦਾ ਨਸ਼ਾ ਕਰਦਾ ਆ ਰਿਹਾ ਸੀ, ਮਤਲਬ ਕਿ ਇਹ ਬਾਰਾਂ ਤੇਰਾਂ ਸਾਲ ਦੀ ਉਮਰੇ ਹੀ ਨਸ਼ੇ ਵਿੱਚ ਪੈ ਗਿਆ ਸੀ, ਹਰ ਦਿਨ ਵਾਪਰਦੀਆਂ ਅਜਿਹੀਆਂ ਦੁਖਦ ਘਟਨਾਵਾਂ ਪੰਜਾਬ ਵਿੱਚ ਨਸ਼ੇ ਦੇ ਵਿਕਰਾਲ ਰੂਪ ਨੂੰ ਨਸ਼ਰ ਕਰਦੀਆਂ ਹਨ ਤੇ ਸਰਕਾਰੀ ਝੂਠ ਦਾ ਪਰਦਾ ਵੀ ਫਾਸ਼ ਕਰਦੀਆਂ ਹਨ,

 

Comment here