ਅਪਰਾਧਸਿਆਸਤਖਬਰਾਂ

ਨਸ਼ੇ ਨੇ ਨਿਗਲਿਆ ਮਾਂ ਦਾ ਇਕ ਹੋਰ ਪੁੱਤ

ਬਟਾਲਾ-ਪੰਜਾਬ ਸਰਕਾਰ ਦੇ ਨਸ਼ਿਆਂ ਨੂੰ ਸੂਬੇ ’ਚੋਂ ਖ਼ਤਮ ਕਰਨ ਦੇ ਕੀਤੇ ਜਾ ਰਹੇ ਲੱਖਾਂ ਦਾਅਵਿਆਂ ਦੇ ਬਾਵਜੂਦ ਆਏ ਦਿਨ ਕਿਸੇ ਨਾ ਕਿਸੇ ਘਰ ਦਾ ਚਿਰਾਗ ਨਸ਼ਿਆਂ ਕਾਰਨ ਬੁੱਝਦਾ ਹੀ ਜਾ ਰਿਹਾ ਹੈ। ਬਟਾਲਾ ਦੇ ਨੇੜਲੇ ਪਿੰਡ ਸ਼ੇਖੂਪੁਰ ਕਲਾਂ ਵਿਖੇ ਇਕ ਹੋਰ ਨੌਜਵਾਨ ਜਤਿੰਦਰ ਸਿੰਘ (26) ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਣ ’ਤੇ ਉਸ ਦੇ ਪਰਿਵਾਰ ਦਾ ਹਾਲ ਰੋ-ਰੋ ਕੇ ਬੁਰਾ ਹੋ ਗਿਆ।
ਇਸ ਸਬੰਧੀ ਪਿੰਡ ਸ਼ੇਖੂਪੁਰ ਦੇ ਸਰਪੰਚ ਜਸਬੀਰ ਸਿੰਘ ਨੇ ਦੱਸਿਆ ਕਿ ਮੇਰਾ 26 ਸਾਲਾ ਭਤੀਜਾ ਜਤਿੰਦਰ ਸਿੰਘ ਬੀਤੇ ਦਿਨ ਘਰੋਂ ਚਲਾ ਗਿਆ ਅਤੇ ਸਾਰਾ ਦਿਨ ਘਰ ਵਾਪਸ ਨਾ ਪਰਤਿਆ। ਭਾਲ ਕਰਨ ’ਤੇ ਦੇਰ ਸ਼ਾਮ ਨੌਜਵਾਨ ਪਿੰਡ ਮਰੜ ਨੇੜਿਓਂ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ। ਇਸ ਦਾ ਪਤਾ ਲੱਗਣ ’ਤੇ ਅਸੀਂ ਮੌਕੇ ’ਤੇ ਪਹੁੰਚ ਕੇ ਭਤੀਜੇ ਜਤਿੰਦਰ ਸਿੰਘ ਨੂੰ ਘਰ ਲਿਆਂਦਾ ਪਰ ਘਰ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ। ਸਰਪੰਚ ਜਸਬੀਰ ਸਿੰਘ ਨੇ ਦੱਸਿਆ ਕਿ ਉਸਦਾ ਭਤੀਜਾ ਨਸ਼ਾ ਕਰਨ ਦਾ ਆਦੀ ਸੀ ਅਤੇ ਨਸ਼ੇ ਦੀ ਓਵਰਡੋਜ਼ ਲੈਣ ਨਾਲ ਉਸ ਦੀ ਮੌਤ ਹੋਈ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਾਡੇ ਏਰੀਏ ਵਿੱਚ ਵਿਕਦੇ ਨਸ਼ਿਆਂ ’ਤੇ ਰੋਕ ਲਗਾਈ ਜਾਵੇ ਤਾਂ ਜੋ ਕਿਸੇ ਵੀ ਘਰ ਦਾ ਚਿਰਾਗ ਨਸ਼ਿਆਂ ਦੀ ਗ੍ਰਿਫ਼ਤ ਵਿਚ ਆ ਕੇ ਨਾ ਬੁੱਝੇ।

Comment here