ਅਪਰਾਧਖਬਰਾਂ

ਨਸ਼ੇ ਨੇ ਉਜਾੜਿਆ ਇੱਕ ਹੋਰ ਪਰਿਵਾਰ

ਮਾਨਸਾ – ਇੱਥੋਂ ਦੇ ਸਰਦੂਲਗੜ੍ਹ ਸ਼ਹਿਰ ਦੀ ਮਾਰਕੀਟ ਕਮੇਟੀ ਦੇ ਪਬਲਿਕ ਬਾਥਰੂਮ ‘ਚੋਂ ਇਕ  ਨੌਜਵਾਨ ਦੀ ਲਾਸ਼ ਮਿਲੀ , ਮੁਢਲੀ ਛਾਣਬੀਣ ਚ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਦੱਸਿਆ ਗਿਆ ਹੈ, ਕਿਉਂਕਿ ਲਾਸ਼ ਦੇ ਕੋਲੋਂ ਨਸ਼ੇ ਲਈ ਵਰਤੀ ਸਰਿੰਜ ਬਰਾਮਦ ਹੋਈ ਸੀ। ਉਸ ਦੀ ਪਛਾਣ ਚੌਵੀ ਸਾਲਾ  ਅਨਿਤ ਕੁਮਾਰ ਵਾਸੀ ਪਿੰਡ ਫੂਸਮੰਡੀ ਵਜੋਂ ਹੋਈ ਹੈ ਮ੍ਰਿਤਕ ਦੀ ਮਾਤਾ ਦੇ ਦੱਸਿਆ ਕਿ ਪਰਿਵਾਰ ਨੂੰ  ਨਹੀਂ ਸੀ ਪਤਾ ਕਿ ਇਹ ਨਸ਼ਾ ਕਰਦਾ ਸੀ। ਹਾਲੇ ਕੁਝ ਮਹੀਨੇ ਪਹਿਲਾਂ ਹੀ ਇਹ ਪਰਿਵਾਰ ਯੂ ਪੀ ਤੋਂ ਪੰਜਾਬ ਆਇਆ ਸੀ, ਇਹ ਮੂਲ ਤੌਰ ਤੇ ਯੂ ਪੀ ਦੇ ਵਾਸੀ ਹਨ, ਪਰ ਪੁਰਖੇ ਪੰਜਾਬ ਦੇ ਵਸਨੀਕ ਹੋਣ ਕਰਕੇ ਹੁਣ ਕੰਮਕਾਰ ਲਈ ਇਹ ਪੰਜਾਬ ਦੇ ਪਿੰਡ ਫੂਸਮੰਡੀ ਚ ਆ ਵਸੇ ਸਨ। ਅਨਿਤ ਦੇ ਪਰਿਵਾਰ ਨੇ ਕਿਹਾ ਕਿ ਉਹ ਨਹੀੰ ਜਾਣਦੇ ਕਿ ਮੁੰਡਾ ਯੂ ਪੀ ਚ ਹੀ ਨਸ਼ਾ ਕਰਦਾ ਸੀ ਜਾਂ ਇੱਥੇ ਆ ਕੇ ਨਸ਼ਾ ਕਰਨ ਲਗਿਆ, ਨਸ਼ੇ ਨਾਲ ਜਵਾਨ ਮੁੰਡੇ ਦੀ ਮੌਤ ਤੋੰ ਬਾਅਦ ਸਾਰਾ ਪਰਿਵਾਰ ਸੁੰਨ ਹੋਇਆ ਪਿਆ ਹੈ। ਇਸ ਮਾਮਲੇ ਚ ਛਾਣਬੀਣ ਕਰ ਰਹੀ ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲਗੇਗਾ ਕਿ ਮੁੰਡੇ ਦੀ ਮੌਤ ਦੀ ਵਜਾ ਕੀ ਹੈ।

Comment here