ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨਸ਼ੇ ਨਾਲ ਵੀਹ ਸਾਲਾ ਗੱਭਰੂ ਦੀ ਮੌਤ

ਬਾਬਾ ਬਕਾਲਾ ਚ ਨਸ਼ੇ ਨਾਲ ਧੁੱਤ ਨੌਜਵਾਨ ਦੀ ਵੀਡੀਓ ਵਾਇਰਲ

ਬਠਿੰਡਾ-ਪੰਜਾਬ ਵਿਚੋੰ ਸਰਕਾਰ ਬਦਲਣ ਤੇ ਵੀ ਨਸ਼ੇ ਦੇ ਮਸਲੇ ਦਾ ਕੋਈ ਹੱਲ ਨਹੀਂ ਹੋ ਸਕਿਆ। ਤਲਵੰਡੀ ਸਾਬੋ ਦੀ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੇ ਪਿੰਡ ਜਗਾ ਰਾਮ ਤੀਰਥ ਦੇ ਸਰਕਾਰੀ ਸੈਕੰਡਰੀ ਸਕੂਲ ਦੇ ਵਿਹੜੇ ‘ਚੋਂ ਵੀਹ ਸਾਲਾ ਗਭਰੂ ਦੀ ਲਾਸ਼ ਮਿਲੀ, ਉਸਦੀ ਬਾਂਹ ਵਿੱਚ ਸਰਿੰਜ ਲੱਗੀ ਹੋਈ ਸੀ। ਨੌਜਵਾਨ ਦੀ ਪਛਾਣ ਪਿੰਡ ਦੇ ਹੀ ਮਨਪ੍ਰੀਤ ਸਿੰਘ (20) ਵਜੋਂ ਹੋਈ ਹੈ।ਉਸ ਦੀ ਮੌਤ ਚਿੱਟੇ ਦੀ ਓਵਰਡੋਜ਼ ਨਾਲ ਹੋਈ ਦਸੀ ਜਾ ਰਹੀ ਹੈ। ਇਹ ਨੌਜਵਾਨ ਕੁਝ ਦਿਨ ਪਹਿਲਾਂ ਹੀ ਨਸ਼ਾ ਛੁਡਾਊ ਕੇਂਦਰ ‘ਚੋਂ ਆਇਆ ਸੀ ਅਤੇ ਪਿਛਲੇਰੀ ਰਾਤ ਘਰੋਂ ਕਿਤੇ ਚਲਾ ਗਿਆ, ਰਾਤ ਭਰ ਨਾ ਮੁੜਿਆ, ਤੇ ਅਗਗਲੀ ਸਵੇਰ ਉਸ ਦੀ ਲਾਸ਼ ਸਕੂਲ ਚੋੰ ਮਿਲੀ। ਪਿੰਡ ਵਾਸੀਆਂ ਮੁਤਾਬਿਕ ਪਹਿਲਾਂ ਵੀ ਪਿੰਡ ਦੇ ਕੁਝ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਚੁੱਕੇ ਹਨ ਪਰ ਚਿੱਟਾ ਰੋਕਣ ਦੇ ਕੋਈ ਯਤਨ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਕੀਤੇ ਗਏ। ਤੇ ਬਦਲਾਅ ਵਾਲੀ ਸਰਕਾਰ ਦੇ ਆਉਣ ਤੇ ਵੀ ਕੋਈ ਬਦਲਾਅ ਇਸ ਮੁਦੇ ਤੇ ਨਹੀਂ ਦਿਸ ਰਿਹਾ। ਪਿੰਡ ਚ ਸੋਗ ਦਾ ਮਹੌਲ ਹੈ।

ਨਸ਼ੇ ਨਾਲ ਧੁੱਤ ਨੌਜਵਾਨ ਦੀ ਵੀਡੀਓ ਵਾਇਰਲ

ਅੰਮ੍ਰਿਤਸਰ ਦੇ ਮਕਬੂਲਬੁਰਾ ਵਿਚ ਨਸ਼ੇ ਚ ਧੁਤ ਇਕ ਕੁੜੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਅੰਮ੍ਰਿਤਸਰ ਦੀ ਹੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਨੌਜਵਾਨ ਨਸ਼ੇ ‘ਚ ਪੂਰੀ ਤਰ੍ਹਾਂਧੁਤ ਨਜ਼ਰ ਆ ਰਿਹਾ ਹੈ।  ਤੁਰਨਾ ਤਾਂ ਦੂਰ ਉਸ ਤੋਂ ਸਿੱਧਾ ਖੜਾ ਵੀ ਨਹੀਂ ਹੋਇਆ ਜਾ ਰਿਹਾ। ਤੁਰਦਾ ਤੁਰਦਾ ਮੁੜ ਡਿੱਗ ਪੈਂਦਾ ਹੈ। ਇਹ ਵੀਡੀਓ ਬਾਬਾ ਬਕਾਲਾ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਦਿਸਦਾ ਹੈ ਕਿ ਇਹ ਨੌਜਵਾਨ ਮੋਟਰਸਾਈਕਲ ਵੱਲ ਵਧਣ ਦੀ ਕੋਸ਼ਿਸ਼ ਕਰਦਾ ਹੈ ਪਰ ਨਸ਼ੇ ਚ ਹੋਣ ਕਰਕੇ ਵਾਰ ਵਾਰ ਪਿਛੇ ਨੂੰ ਡਿੱਗ ਰਿਹਾ ਹੈ।
ਪੁਲਸ ਦਾ ਕਹਿਣਾ ਹੈ ਜਾਂਚ ਕਰਕੇ ਕਾਰਵਾਈ ਕਰਾਂਗੇ।

Comment here