ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨਸ਼ੇ ਨਾਲ ਉਜਾੜਾ ਜਾਰੀ

ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਬੀੜੀ ਖਾਤਰ ਚਾਕੂ ਨਾਲ ਕੀਤਾ ਵਾਰ

ਨਸ਼ਾ ਕਰਨ ਤੋਂ ਵਰਜਿਆ ਤਾਂ ਮੁੰਡੇ ਨੇ ਫਾਹਾ ਲਾ ਲਿਆ

ਵਿਸ਼ੇਸ਼ ਰਿਪੋਰਟ-ਰੋਹਿਨੀ

ਪੰਜਾਬ ਹੀ ਨਹੀਂ ਦੇਸ਼ ਦੇ ਕਈ ਸੂਬਿਆਂ ਵਿੱਚ ਨਸ਼ੇ ਨੇ ਜਵਾਨੀ ਨੂੰ ਨਿਗਲਣਾ ਲਿਆ ਹੋਇਆ ਹੈ, ਸਰਕਾਰਾ, ਪ੍ਰਸ਼ਾਸਨ ਦੀ ਸਖਤੀ ਦੇ ਬਾਵਜੂਦ ਨਸ਼ੇ ਨੂੰ ਠੱਲ਼ ਨਹੀਂ ਪੈ ਰਹੀ।

ਪੰਜਾਬ ਦੇ ਮਾਨਸਾ ਵਿੱਚ ਬੀਤੇ ਦਿਨ ਪਿੰਡ ਬੀਰੇਵਾਲਾ ਜੱਟਾਂ ਵਿਖੇ ਇਕ ਨੌਜਵਾਨ ਨੇ ਚਿੱਟੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਿਰਪਾਲ ਸਿੰਘ ਪੁੱਤਰ ਲੀਲਾ ਸਿੰਘ ਉਮਰ( 26) ਸਾਲ ਵਾਸੀ ਬੀਰੇਵਾਲਾ ਜੱਟਾਂ ਜੋ ਕਿ ਪਿੰਡ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਸੀ ਬੀਤੀ ਰਾਤ ਖੇਡ ਸਟੇਡੀਅਮ ਵਿਖੇ ਚਿੱਟੇ ਦਾ ਨਸ਼ਾ ਕਰ ਰਿਹਾ ਸੀ। ਉਕਤ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ। ਕਿਰਪਾਲ ਸਿੰਘ ਆਪਣੇ ਪਿਛੇ ਆਪਣੀ ਪਤਨੀ ਤੇ ਦੋ ਬੇਟਿਆਂ ਨੂੰ ਛੱਡ ਗਿਆ ਹੈ। ਇਸ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਨੌਜਵਾਨਾਂ ਨੂੰ ਇਸ ਘਾਤਕ ਨਸ਼ਿਆਂ ਤੋਂ ਬਚਾਇਆ ਜਾ ਸਕੇ। ਲੋਕਾਂ ਦਾ ਆਖਣਾ ਸੀ ਕਿ ਪੰਜਾਬ ਦੀ ਨਵੀਂ ਬਣੀ ਆਮ ਆਦਮੀ ਪਾਰਟੀ ਸਰਕਾਰ ਚਿੱਟੇ ਦੇ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਦੁਹਾਈ ਪਾ ਰਹੀ ਹੈ ਪ੍ਰੰਤੂ ਥਾਣਾ ਜੌੜਕੀਆਂ ਦੇ ਪਿੰਡੇ ਪਿੰਡ ਬੀਰੇਵਾਲਾ ਜੱਟਾਂ ਵਿਖੇ ਸ਼ਰ੍ਹੇਆਮ ਚਿੱਟੇ ਨਸ਼ੇ ਦੀ ਵਿਕਰੀ ਹੋ ਰਹੀ ਹੈ। ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਕੁਝ ਦਿਨ ਪਹਿਲਾਂ ਚਿੱਟੇ ਦੇ ਨਸ਼ੇ ਨੂੰ ਲੈ ਕੇ ਲੜਾਈ ਵੀ ਹੋ ਚੁੱਕੀ ਹੈ, ਪ੍ਰੰਤੂ ਫ਼ਿਰ ਵੀ ਇਸ ਨਸ਼ੇ ਦੀ ਗ੍ਰਿਫਤ ਵਿਚ ਕਈ ਨੌਜਵਾਨ ਆ ਚੁੱਕੇ ਹਨ।

ਬੀੜੀ ਖਾਤਰ ਚਾਕੂ ਨਾਲ ਕੀਤਾ ਵਾਰ

ਬੀੜੀ ਨਾ ਦੇਣ ਤੋਂ ਇਨਕਾਰ ਕਰਨ ’ਤੇ ਇਕ ਵਿਅਕਤੀ ਦੀ ਧੌਣ ’ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨੌਜਵਾਨ ਨੂੰ ਥਾਣਾ ਮੌਲੀਜਾਗਰਾਂ ਪੁਲਸ ਨੇ ਕਾਬੂ ਕਰ ਲਿਆ, ਜਿਸ ਦੀ ਪਛਾਣ ਰਾਹੁਲ ਵਾਸੀ ਵਿਕਾਸ ਨਗਰ ਵੱਜੋਂ ਹੋਈ ਹੈ। ਪੰਚਕੂਲਾ ਦੀ ਇੰਦਰਾ ਕਾਲੋਨੀ ਦੇ ਵਾਸੀ ਮਹਾਦੇਵ ਗੁਪਤਾ ਦੀ ਸ਼ਿਕਾਇਤ ’ਤੇ ਥਾਣਾ ਮੌਲੀਜਾਗਰਾਂ ਪੁਲਸ ਨੇ ਰਾਹੁਲ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਮਹਾਦੇਵ ਗੁਪਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਸੋਮਵਾਰ ਕੰਮ ਦੀ ਭਾਲ ਵਿਚ ਸੀ। ਉਹ ਵਿਕਾਸ ਨਗਰ ਵਿਚ ਪਿੱਪਲ ਦੇ ਦਰੱਖਤ ਹੇਠਾਂ ਬੈਠ ਗਿਆ। ਇਸ ਦੌਰਾਨ ਇਕ ਨੌਜਵਾਨ ਆਇਆ ਅਤੇ ਉਸ ਤੋਂ ਬੀੜੀ ਮੰਗਣ ਲੱਗਾ। ਉਸ ਨੇ ਬੀੜੀ ਦੇਣ ਤੋਂ ਇਨਕਾਰ ਕਰ ਦਿੱਤਾ। ਨੌਜਵਾਨ ਨੇ ਜੇਬ ਵਿਚ ਹੱਥ ਪਾ ਕੇ ਬੀੜੀ ਕੱਢਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋਵਾਂ ਵਿਚਾਲੇ ਬਹਿਸ ਹੋ ਗਈ। ਰਾਹੁਲ ਨੇ ਚਾਕੂ ਕੱਢ ਕੇ ਉਸ ਦੀ ਧੌਣ ’ਤੇ ਵਾਰ ਕਰ ਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣ ਤੋਂ ਬਾਅਦ ਪੁਲਸ ਨੇ ਚਾਕੂ ਮਾਰਨ ਵਾਲੇ ਰਾਹੁਲ ਨੂੰ ਗ੍ਰਿਫ਼ਤਾਰ ਕਰ ਲਿਆ ।

ਨਸ਼ਾ ਕਰਨ ਤੋਂ ਵਰਜਿਆ ਤਾਂ ਮੁੰਡੇ ਨੇ ਫਾਹਾ ਲਾ ਲਿਆ

ਉੱਤਰ ਪ੍ਰਦੇਸ਼ ‘ਚ ਓਰੈਯਾ ਜ਼ਿਲ੍ਹੇ ਦੇ ਫਫੂੰਦ ਥਾਣਾ ਖੇਤਰ ਦੇ ਇਕ ਪਿੰਡ ‘ਚ ਸ਼ਰਾਬ ਪੀ ਕੇ ਆਏ ਮੁੰਡੇ ਨੂੰ ਮਾਂ ਨੇ ਝਿੜਕਿਆ ਤਾਂ ਉਸ ਨੇ ਪਿੰਡ ਦੇ ਬਾਹਰ ਨਿੰਮ ਦੇ ਦਰੱਖਤ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਦੱਸਿਆ ਕਿ ਪਿੰਡ ਰਾਮਨਗਰ ਭੈਸੌਲ ਵਾਸੀ ਰਾਹੁਲ ਦੋਹਰੇ (17) ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਮੰਗਲਵਾਰ ਸਵੇਰੇ ਰਾਹੁਲ ਮਜ਼ਦੂਰੀ ਕਰਨ ਗਿਆ ਸੀ ਅਤੇ ਸ਼ਾਮ ਨੂੰ ਸ਼ਰਾਬ ਪੀ ਕੇ ਘਰ ਆਇਆ। ਪੁੱਤਰ ਦੇ ਸ਼ਰਾਬ ਪੀ ਕੇ ਘਰ ਆਉਣ ਦੀ ਜਾਣਕਾਰੀ ਮਾਂ ਰਾਕੇਸ਼ ਕੁਮਾਰੀ ਨੂੰ ਹੋਈ ਤਾਂ ਉਨ੍ਹਾਂ ਨੇ ਰਾਹੁਲ ਨੂੰ ਝਿੜਕਦੇ ਹੋਏ ਸ਼ਰਾਬ ਪੀਣ ਤੋਂ ਮਨ੍ਹਾ ਕੀਤਾ ਅਤੇ ਸਮਝਿਆ ਜਿਸ ਤੋਂ ਬਾਅਦ ਉਹ ਖਾਣਾ ਖਾਣ ਚੱਲੀ ਗਈ। ਮਾਂ ਦੀ ਝਿੜਕ ਤੋਂ ਦੁਖੀ ਹੋ ਕੇ ਰਾਹੁਲ ਘਰੋਂ ਚੱਲਾ ਗਿਆ। ਮਾਂ ਜਦੋਂ ਖਾਣਾ ਲੈ ਕੇ ਆਈ ਤਾਂ ਰਾਹੁਲ ਘਰ ਨਹੀਂ ਸੀ। ਮਾਂ ਨੇ ਦੇਰ ਰਾਤ ਰਾਹੁਲ ਨੂੰ ਲੱਭਿਆ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ। ਬੁੱਧਵਾਰ ਸਵੇਰੇ ਪਿੰਡ ਵਾਸੀਆਂ ਨੇ ਪਿੰਡ ਦੇ ਬਹਾਰ ਰੋਡ ਦੇ ਕਿਨਾਰੇ ਲੱਗੇ ਨਿੰਮ ਦੇ ਦਰੱਖਤ ‘ਤੇ ਰੱਸੀ ਦੇ ਸਹਾਰੇ ਰਾਹੁਲ ਦੀ ਲਾਸ਼ ਫਾਂਸੀ ਨਾਲ ਲਟਕੇ ਦੇਖਿਆ ਤਾਂ ਇਸ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਦਿੱਤੀ। ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ।

Comment here