ਬੀਜਿੰਗ- ਕੈਨੇਡਾ ਦੇ ਇਕ ਵਿਅਕਤੀ ਦਾ ਨਸ਼ੇ ਦੇ ਮਾਮਲੇ ਚ ਚੀਨ ਦੀ ਅਦਾਲਤ ਚ ਕੇਸ ਚੱਲ ਰਿਹਾ ਹੈ, ਰੌਬਰਟ ਸ਼ੇਲੇਨਬਰਗ ਨੂੰ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਜ਼ੁਰਮ ਵਿਚ ਨਵੰਬਰ 2018 ਵਿਚ ਸਜ਼ਾ ਸੁਣਾਈ ਗਈ ਸੀ। ਹੁਵੇਈ ਦੇ ਅਧਿਕਾਰੀ ਨੂੰ ਕੈਨੇਡਾ ਦੇ ਵੈਨਕੁਵਰ ਵਿਚ ਹਿਰਾਸਤ ਵਿਚ ਲਏ ਜਾਣ ਦੇ ਬਾਅਦ ਇਸ ਵਿਅਕਤੀ ਦੀ ਸਜ਼ਾ ਨੂੰ ਫਾਂਸੀ ਦੀ ਸਜ਼ਾ ਵਿਚ ਬਦਲ ਦਿੱਤਾ ਗਿਆ ਸੀ। ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਝੋਊ ਦੀ ਰਿਹਾਈ ਲਈ ਕੈਨੇਡਾ ‘ਤੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਚੀਨ ਸਰਕਾਰ ਨੇ ਜਨਵਰੀ 2019 ਵਿਚ ਸ਼ੇਲੇਨਬਰਗ ਦੀ ਸਜ਼ਾ ਨੂੰ ਅਚਾਨਕ ਫਾਂਸੀ ਦੀ ਸਜ਼ਾ ਵਿਚ ਬਦਲ ਦਿੱਤਾ। ਵਾਨਝੋਊ ‘ਤੇ ਈਰਾਨ ਨਾਲ ਸੰਭਾਵਿਤ ਕਾਰੋਬਾਰੀ ਸੌਦੇ ਨੂੰ ਲੈ ਕੇ ਅਮਰੀਕਾ ਵੱਲੋਂ ਦੋਸ਼ ਲਗਾਏ ਜਾਣ ਦੇ ਬਾਅਦ ਉਹਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਨਸ਼ੀਲੇ ਪਦਾਰਥ ਮਾਮਲੇ ਵਿਚ ਸਜ਼ਾ ਖ਼ਿਲਾਫ਼ ਕੈਨੇਡਾ ਦੇ ਰੌਬਰਟ ਦੀ ਅਪੀਲ ਨੂੰ ਚੀਨ ਦੀ ਅਦਾਲਤ ਨੇ ਖਾਰਿਜ ਕਰ ਦਿੱਤਾ। ਲਿਆਓਨਿੰਗ ਸੂਬੇ ਦੀ ਇਕ ਅਦਾਲਤ ਨੇ ਸ਼ੇਲੇਨਬਰਗ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਅਤੇ ਕਿਹਾ ਕਿ ਇਹ ਸਜ਼ਾ ਬਿਲਕੁੱਲ ਠੀਕ ਹੈ ਅਤੇ ਹੇਠਲੀ ਅਦਾਲਤ ਨੇ ਸਾਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ। ਮਾਮਲੇ ਨੂੰ ਮੁੜ ਵਿਚਾਰ ਲਈ ਚੀਨੀ ਸੁਪਰੀਮ ਕੋਰਟ ਕੋਲ ਭੇਜਿਆ ਗਿਆ ਹੈ, ਰੌਬਰਟ ਨੂੰ ਓਥੋਂ ਰਾਹਤ ਦੀ ਆਸ ਹੈ।
ਨਸ਼ੇ ਦੇ ਮਾਮਲੇ ਚ ਕੈਨੇਡੀਆਈ ਸ਼ਖਸ ਦੀ ਸਜ਼ਾ ਚ ਚੀਨ ਦੀ ਅਦਾਲਤ ਵਲੋਂ ਰਾਹਤ ਨਹੀਂ

Comment here