ਜਲੰਧਰ-ਭਾਰਤ ’ਚ ਨਸ਼ਿਆਂ ਦੀ ਲਤ ਦੇ ਸ਼ਿਕਾਰ ਹੋ ਕੇ ਨੌਜਵਾਨ ਨਾ ਸਿਰਫ ਆਪਣੀ ਸਿਹਤ ਤਬਾਹ ਕਰ ਰਹੇ ਹਨ ਸਗੋਂ ਪੈਸੇ ਨਾ ਹੋਣ ’ਤੇ ਨਸ਼ਾ ਖਰੀਦਣ ਦੇ ਲਈ ਚੋਰੀ, ਲੁੱਟਮਾਰ ਅਤੇ ਹੱਤਿਆ ਵਰਗੇ ਘਿਨੌਣੇ ਜੁਰਮ ਕਰਨ ਦੇ ਇਲਾਵਾ ਆਪਣਾ ਖੂਨ ਤੱਕ ਵੇਚ ਰਹੇ ਹਨ। ਹੁਣੇ ਜਿਹੇ ਤਾਜ਼ੀਆਂ ਘਟਨਾਵਾਂ ਦਾ ਹੇਠ ਲਿਖੇ ਜ਼ਿਕਰ ਕੀਤਾ ਗਿਆ ਹੈ :
ਖੇਮਕਰਨ – ਨਸ਼ੇ ਵਾਸਤੇ 3 ਨੌਜਵਾਨਾਂ ਨੇ ਚੋਰੀ ਕਰ ਲਈ ਰੇਲ ਦੀ ਪਟਰੀ, ਟਰੈਕਟਰ-ਟਰਾਲੀ ਸਣੇ ਗ੍ਰਿਫਤਾਰ ਘਰੋਂ ਚੁੱਕ ਕੇ ਨਾਬਾਲਿਗਾ ਨਾਲ ਕੀਤਾ ਸਮੂਹਿਕ ਜਬਰ ਜਨਾਹ, ਚਾਰ ਜਣਿਆਂ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ। ਮੁਲਜ਼ਮਾਂ ਨੇ ਮੁਢਲੀ ਜਾਂਚ ਵਿਚ ਦੱਸਿਆ ਹੈ ਕਿ ਉਨ੍ਹਾਂ ਨੇ ਇਹ ਸਭ ਨਸ਼ਾ ਪੂਰਤੀ ਲਈ ਕੀਤਾ ਸੀ। ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਤਿੰਨਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਸੋਨੀਪਤ – ਰੇਲਵੇ ਸਟੇਸ਼ਨ ਨੇੜੇ 3 ਨੌਜਵਾਨਾਂ ਨੇ ਨਸ਼ਾ ਪੂਰਾ ਕਰਨ ਲਈ ਰੇਲਵੇ ਲਾਈਨ ਹੀ ਚੋਰੀ ਕਰ ਲਈ। ਜਦੋਂ ਆਰਪੀਐਫ ਪੁਲਿਸ ਗਸ਼ਤ ’ਤੇ ਪਹੁੰਚੀ, ਉਸੇ ਸਮੇਂ ਮੌਕੇ ਉਤੇ ਤਿੰਨੇ ਫੜੇ ਗਏ। ਜਦੋਂ ਆਰਪੀਐਫ ਪੁਲਿਸ ਗਸ਼ਤ ’ਤੇ ਪਹੁੰਚੀ, ਉਸੇ ਸਮੇਂ ਮੌਕੇ ਉਤੇ ਤਿੰਨੇ ਫੜੇ ਗਏ।
ਪੁਲਿਸ ਨੇ ਇਨ੍ਹਾਂ ਕੋਲੋਂ ਟਰੈਕਟਰ-ਟਰਾਲੀ ਵੀ ਆਪਣੇ ਕਬਜ਼ੇ ਵਿਚ ਲਿਆ ਹੈ। ਫੜੇ ਗਏ ਮੁਲਜ਼ਮ ਸਾਜਿਦ ਪਿੰਡ ਪੁਗਥਲਾ, ਅਰਮਾਨ ਸਮਾਲਖਾ ਅਤੇ ਵਿਕਾਸ ਆਸਨ ਪਿੰਡ ਦੇ ਵਸਨੀਕ ਹਨ। ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ।
ਦੱਸ ਦਈਏ ਕਿ ਸੋਨੀਪਤ ਰੇਲਵੇ ਸਟੇਸ਼ਨ ਦੇ ਕੋਲ ਰੇਲ ਪਟੜੀ ਰੱਖੀ ਗਈ ਸੀ। ਤਿੰਨੇ ਮੁਲ਼ਜ਼ਮਾਂ ਨੇ ਇਸ ਰੇਲਵੇ ਲਾਈਨ ਨੂੰ ਆਪਣਾ ਨਿਸ਼ਾਨਾ ਬਣਾਇਆ। ਲਾਈਨਾਂ ਨੂੰ ਚੋਰੀ ਕਰਨ ਲਈ ਸਾਜਿਦ, ਅਰਮਾਨ ਅਤੇ ਵਿਕਾਸ ਨਾਮਕ ਮੁਲਜ਼ਮ ਟਰੈਕਟਰ-ਟਰਾਲੀ ਲੈ ਕੇ ਪਹੁੰਚੇ।
ਜਲੰਧਰ – ਜਲੰਧਰ ਛਾਉਣੀ ਦੇ ਦੀਪ ਨਗਰ ’ਚ ਸਥਿਤ ਸ਼ਿਵਪੁਰੀ ਸ਼ਮਸ਼ਾਨਘਾਟ ਦੇ ਸ਼ਿਵਾਲਿਆ ਦੇ ਮੰਦਿਰ ਵਿਚੋਂ ਚੋਰ 3 ਕਿਲੋ ਚਾਂਦੀ ਅਤੇ ਕਮਰੇ ’ਚ ਰੱਖੀ ਅਲਮਾਰੀ ’ਚੋਂ 30 ਹਜ਼ਾਰ ਦੀ ਨਕਦੀ ਕੱਢ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਰਾਮਬਾਗ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਪੱਪੀ ਅਤੇ ਬਾਬਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਪਰਾਗਪੁਰ ਦੀ ਪੁਲਸ ਚੌਕੀ ਨੂੰ ਦਿੱਤੀ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ। ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਮੁਤਾਬਕ ਇਸ ਤਰ੍ਹਾਂ ਦੀ ਘਿਨੌਣੀ ਘਟਨਾ ਨੂੰ ਅੰਜਾਮ ਪੇਸ਼ੇਵਰ ਚੋਰਾਂ ਨੇ ਹੀ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਚੋਰਾਂ ਦੀ ਸੂਚਨਾ ਕਮੇਟੀ ਨੂੰ ਦੇਵੇਗਾ, ਉਸ ਨੂੰ ਇਕ ਲੱਖ ਰੁਪਏ ਦੀ ਨਕਦ ਰਾਸ਼ੀ ਇਨਾਮ ਦੇ ਤੌਰ ’ਤੇ ਦਿੱਤੀ ਜਾਵੇਗੀ। ਪੁਲਸ ਸ਼ਮਸ਼ਾਨਘਾਟ ਦੇ ਬਾਹਰ ਲੱਗੇ ਲੋਕਾਂ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ।
ਲੰਘੇ ਮਹੀਨਿਆਂ ਦੀਆਂ ਕੁਝ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ
* 10 ਮਈ ਨੂੰ ਦਿੱਲੀ ਦੇ ਡਾਬਰੀ ’ਚ ਉਧਾਰ ਸਿਗਰਟ ਨਾ ਦੇਣ ’ਤੇ ਇਕ ਵਿਅਕਤੀ ਨੇ ਔਰਤ ਦੁਕਾਨਦਾਰ ਦੀ ਧੌਣ ਵੱਢ ਕੇ ਹੱਤਿਆ ਕਰ ਦਿੱਤੀ।
* 15 ਜੂਨ ਨੂੰ ਉੱਜੈਨ ’ਚ ਸਮੈਕ ਪਾਊਡਰ ਵੇਚਣ ਵਾਲੇ ਗਿਰੋਹ ਦੇ 8 ਮੈਂਬਰਾਂ ਨੂੰ ਫੜਿਆ ਗਿਆ। ਇਨ੍ਹਾਂ ’ਚੋਂ 2 ਲੋਕ ਗਿਰੋਹ ਦੇ ਸਰਗਣਾ ਅਤੇ ਬਾਕੀ 6 ਲੋਕ ਆਪਣੀ ਨਸ਼ੇ ਦੀ ਲਤ ਪੂਰੀ ਕਰਨ ਲਈ ਉਕਤ ਸਮੱਗਲਰਾਂ ਦੀਆਂ ਦਿੱਤੀਆਂ ਹੋਈਆਂ ਨਸ਼ੇ ਦੀਆਂ ਪੁੜੀਆਂ ਦੂਸਰੇ ਨਸ਼ੇੜੀਆਂ ਨੂੰ ਵੇਚਦੇ ਹੁੰਦੇ ਸਨ।
* 13 ਜੁਲਾਈ ਨੂੰ ਲਖਨਊ ’ਚ ਨਸ਼ੇ ਦੇ ਲਈ ਪੈਸੇ ਨਾ ਦੇਣ ’ਤੇ ਇਕ ਨੌਜਵਾਨ ਨੇ ਆਪਣੀ ਦਾਦੀ ਦੇ ਸਿਰ ’ਤੇ ਭਾਰੀ ਵਸਤੂ ਨਾਲ ਵਾਰ ਕਰਕੇ ਉਸ ਨੂੰ ਮਾਰ ਦਿੱਤਾ।
* 13 ਸਤੰਬਰ ਨੂੰ ਬਿਹਾਰ ਦੇ ਪੂਰਣੀਆ ’ਚ ਸਮੈਕ ਪੀਣ ਦੇ ਲਈ ਪੈਸੇ ਨਾ ਦੇਣ ’ਤੇ ਇਕ ਨੌਜਵਾਨ ਨੇ ਕੁੱਟ-ਕੁੱਟ ਕੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ।
* 14 ਸਤੰਬਰ ਨੂੰ ਬਰਨਾਲਾ ਦੇ ‘ਹੰਡਿਆਇਆ’ ’ਚ ਨਸ਼ੇ ਦੇ ਲਈ ਪੈਸੇ ਨਾ ਦੇਣ ’ਤੇ ਗੁੱਸੇ ’ਚ ਆ ਕੇ ਇਕ ਨੌਜਵਾਨ ਨੇ ਆਪਣੀ ਮਾਂ ਦੇ ਮੱਥੇ ’ਤੇ ਹਥੌੜਾ ਮਾਰ ਕੇ ਉਸ ਦੀ ਜਾਨ ਲੈ ਲਈ ਅਤੇ ਪਿਤਾ ਨੂੰ ਜ਼ਖਮੀ ਕਰ ਕੇ ਫਰਾਰ ਹੋ ਗਿਆ।
* 3 ਅਕਤੂਬਰ ਨੂੰ ਪਟਨਾ ਦੇ ਕੰਕੜਬਾਗ ’ਚ ਨਸ਼ਾ ਖਰੀਦਣ ਲਈ ਆਪਣਾ ਖੂਨ ਵੇਚਣ ਵਾਲੇ 3 ਨੌਜਵਾਨਾਂ ਦਾ ਪਤਾ ਲੱਗਾ।
* 5 ਅਕਤੂਬਰ ਨੂੰ ਕਟਿਹਾਰ ’ਚ ‘ਸਮੈਕ’ ਦੀ ਤਲਬ ਪੂਰੀ ਕਰਨ ਲਈ ਵਾਰ-ਵਾਰ ਆਪਣਾ ਖੂਨ ਵੇਚਣ ਵਾਲੇ ਕਈ ਨੌਜਵਾਨਾਂ ਨੂੰ ਪੁਲਸ ਨੇ ਫੜਿਆ।
* 16 ਅਕਤੂਬਰ ਨੂੰ ਥਾਣਾ ਸਿਟੀ ਫਿਰੋਜ਼ਪੁਰ ’ਚ ਨਸ਼ੇ ਦੀ ਲਤ ਪੂਰੀ ਕਰਨ ਲਈ ਮੋਟਰਸਾਈਕਲ ਚੋਰੀ ਕਰਨ ਵਾਲੇ 3 ਨੌਜਵਾਨ ਫੜੇ ਗਏ।
* 16 ਅਕਤੂਬਰ ਨੂੰ ਹੀ ਨਵੀਂ ਦਿੱਲੀ ’ਚ ਕਸ਼ਮੀਰੀ ਗੇਟ ਥਾਣੇ ਦੀ ਪੁਲਸ ਨੇ ਨਸ਼ੇ ਦੀ ਲਤ ਪੂਰੀ ਕਰਨ ਲਈ ਚੋਰੀ ਕਰਨ ਵਾਲੇ ਜੋੜੇ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਬਰਾਮਦ ਕੀਤੇ।
* 17 ਅਕਤੂਬਰ ਨੂੰ ਅਜਮੇਰ ’ਚ ਮੌਜ-ਮਸਤੀ ਅਤੇ ਨਸ਼ੇ ਦਾ ਸ਼ੌਕ ਪੂਰਾ ਕਰਨ ਲਈ ਚੋਰੀ ਕਰਨ ਵਾਲੇ 5 ਬਦਮਾਸ਼ ਗ੍ਰਿਫਤਾਰ ਕੀਤੇ ਗਏ।
* 19 ਅਕਤੂਬਰ ਨੂੰ ਪਾਨੀਪਤ ’ਚ ਨਸ਼ੇ ਲਈ ਮੋਟਰਸਾਈਕਲ ਚੋਰੀ ਕਰਨ ਵਾਲੇ 2 ਨੌਜਵਾਨਾਂ ਨੂੰ ਸੀ. ਆਈ. ਏ. ਨੇ ਫੜਿਆ।
* 22 ਅਕਤੂਬਰ ਨੂੰ ਜਲੰਧਰ ’ਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਪਤਾਰਾ ਥਾਣਾ ਇਲਾਕੇ ਦੇ 3 ਨਸ਼ੇੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
Comment here