ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨਸ਼ੇ ਦੀ ਓਵਰਡੋਜ਼ ਨਾਲ 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਪੱਟੀ –  ਅਸੀ ਉਸ ਦੇਸ਼ ਦੇ ਵਾਸੀ ਹਾਂ ਜਿਥੇ ਸਰਕਾਰਾਂ ਨਸ਼ੇ ਰੋਕਣ ਦਾ ਦਾਵਾ ਤਾਂ ਕਰਦੀਆਂ ਹਨਪਰ ਕਰ ਨਹੀਂ ਪਾਉਂਦੀਆਂ। ਨਸ਼ੇ ਦੀ ਲਤ ਨੇ ਇਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ। ਪੱਟੀ ਚ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਨਸ਼ੇ ਵਾਲਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੱਪਲ ਸਿੰਘ (22) ਪੁੱਤਰ ਸਵ. ਹਰਜਿੰਦਰ ਸਿੰਘ ਵਾਸੀ ਘਰਿਆਲੀ ਦਾਸੂਵਾਲ ਵਜੋਂ ਹੋਈ ਹੈ। ਸਿਵਲ ਹਸਪਤਾਲ ਪੱਟੀ ਵਿਖੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਚਾਚੇ ਦੇ ਭਰਾ ਹਰਦਿਆਲ ਸਿੰਘ ਪੰਚਾਇਤ ਸਕੱਤਰ ਨੌਸ਼ਹਿਰਾ ਪੰਨੂਆ ਨੇ ਦੱਸਿਆ ਕਿ ਮੇਰੇ ਚਾਚੇ ਦਾ ਮੁੰਡਾ ਪਿੱਪਲ ਸਿੰਘ ਨਸ਼ੇ ਕਰਨ ਦਾ ਆਦਿ ਸੀ।

ਉਨ੍ਹਾਂ ਕਿਹਾ ਕਿ ਉਸ ਨੂੰ ਕਈ ਵਾਰ ਨਸ਼ਾ ਛੁਡਾਓ ਕੇਂਦਰਾਂ ਵਿਚ ਦਾਖਿਲ ਕਰਵਾ ਕੇ ਉਸ ਦਾ ਇਲਾਜ਼ ਕਰਵਾਉਣਾ ਚਾਹਿਆ ਪਰ ਨਸ਼ੇ ਵੇਚਣ ਵਾਲੇ ਉਸ ਨੂੰ ਬਾਰ ਬਾਰ ਲੈ ਜਾਂਦੇ ਅਤੇ ਨਸ਼ਾ ਕਰਵਾਉਂਦੇ ਸਨ। ਪਿੱਪਲ ਸਿੰਘ ਦੇ ਇਲਾਜ ਲਈ ਅਸੀਂ ਦੱਸ ਲੱਖ ਦੇ ਕਰੀਬ ਪੈਸਾ ਵੀ ਲਗਾ ਚੁੱਕੇ ਹਾਂ। ਉਨ੍ਹਾਂ ਦੱਸਿਆ ਕਿ ਬੀਤੇ ਸ਼ਾਮ ਪਿੱਪਲ ਸਿੰਘ ਦਾ ਦੋਸਤ ਉਸ ਨੂੰ ਪੱਟੀ ਵਿਖੇ ਬਸਤੀ ਲੈ ਆਇਆਜਿਥੇ ਨਸ਼ੇ ਵਾਲਾ ਟੀਕਾ ਲਗਾਉਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅਸੀਂ ਕਈ ਵਾਰ ਪੁਲਸ ਪ੍ਰਸ਼ਾਸ਼ਨ ਨੂੰ ਨਸ਼ੇ ਵੇਚਣ ਵਾਲਿਆ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਨਸ਼ਾ ਵਿਕਦਾ ਰਿਹਾਜਿਸ ਕਾਰਨ ਸਾਡਾ ਨੌਜਵਾਨ ਅੱਜ ਨਹੀਂ ਰਿਹਾ। ਮ੍ਰਿਤਕ ਦੀ ਮਾਤਾ ਅਮਰਜੀਤ ਕੌਰ ਨੇ ਕਿਹਾ ਕਿ ਉਸ ਦੇ ਪਿਤਾ ਦੀ ਅੱਠ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਹ ਤਿੰਨਾਂ ਭੈਣਾ ਦਾ ਇੱਕਲੌਤਾ ਭਰਾ ਸੀ। ਅਮਰਜੀਤ ਕੌਰ ਨੇ ਰੋ ਰੋ ਦੱਸਿਆ ਕਿ ਸਾਡੇ ਘਰ ਦਾ ਇਕਲੌਤਾ ਚਿਰਾਗ ਬੁੱਝ ਗਿਆ ਹੈ। ਉਨ੍ਹਾਂ ਦੀ ਅੱਠ ਕਿਲੇ ਜ਼ਮੀਨ ਹੈ। 

 ਮ੍ਰਿਤਕ ਦੀ ਮਾਤਾ ਨੇ ਕਿਹਾ ਕਿ ਆਉਣ ਵਾਲੇ 10 ਮਾਰਚ ਨੂੰ ਜਿਹੜੀ ਵੀ ਸਰਕਾਰ ਬਣੇਉਸ ਨੂੰ ਸਿਰਫ ਨਸ਼ਾ ਬੰਦ ਕਰਨਾ ਚਾਹੀਦਾ ਤਾਂ ਜੋ ਬਾਕੀ ਘਰਾਂ ਦੇ ਚਿਰਾਗ ਬੁੱਝ ਨਾ ਸਕਣ। ਇਸ ਸਬੰਧੀ ਐੱਸ.ਐੱਚ.ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਪੱਟੀ ਵਿਚ ਬਲਵਿੰਦਰ ਸਿੰਘ ਬਾਓ ਪੁੱਤਰ ਸਲਵਿੰਦਰ ਸਿੰਘ ਪੱਟੀ ਅਤੇ ਗੁਰਸੇਵਕ ਸਿੰਘ ਪੁੱਤਰ ਬਲਵਿੰਦਰ ਸਿੰਘ ਠੱਠਾ ਖ਼ਿਲਾਫ਼ 304, 34 ਆਈ.ਪੀ.ਸੀ. ਐਕਟ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ।

Comment here